ਗਉੜੀ ॥
ਮਾਈ ਮੋਹਿ ਅਵਰੁ ਨ ਜਾਨਿਓ ਆਨਾਨਾਂ ॥
ਸਿਵ ਸਨਕਾਦਿ ਜਾਸੁ ਗੁਨ ਗਾਵਹਿ ਤਾਸੁ ਬਸਹਿ ਮੋਰੇ ਪ੍ਰਾਨਾਨਾਂ ॥ ਰਹਾਉ ॥

ਹਿਰਦੇ ਪ੍ਰਗਾਸੁ ਗਿਆਨ ਗੁਰ ਗੰਮਿਤ ਗਗਨ ਮੰਡਲ ਮਹਿ ਧਿਆਨਾਨਾਂ ॥
ਬਿਖੈ ਰੋਗ ਭੈ ਬੰਧਨ ਭਾਗੇ ਮਨ ਨਿਜ ਘਰਿ ਸੁਖੁ ਜਾਨਾਨਾ ॥੧॥

ਏਕ ਸੁਮਤਿ ਰਤਿ ਜਾਨਿ ਮਾਨਿ ਪ੍ਰਭ ਦੂਸਰ ਮਨਹਿ ਨ ਆਨਾਨਾ ॥
ਚੰਦਨ ਬਾਸੁ ਭਏ ਮਨ ਬਾਸਨ ਤਿਆਗਿ ਘਟਿਓ ਅਭਿਮਾਨਾਨਾ ॥੨॥

ਜੋ ਜਨ ਗਾਇ ਧਿਆਇ ਜਸੁ ਠਾਕੁਰ ਤਾਸੁ ਪ੍ਰਭੂ ਹੈ ਥਾਨਾਨਾਂ ॥
ਤਿਹ ਬਡ ਭਾਗ ਬਸਿਓ ਮਨਿ ਜਾ ਕੈ ਕਰਮ ਪ੍ਰਧਾਨ ਮਥਾਨਾਨਾ ॥੩॥

ਕਾਟਿ ਸਕਤਿ ਸਿਵ ਸਹਜੁ ਪ੍ਰਗਾਸਿਓ ਏਕੈ ਏਕ ਸਮਾਨਾਨਾ ॥
ਕਹਿ ਕਬੀਰ ਗੁਰ ਭੇਟਿ ਮਹਾ ਸੁਖ ਭ੍ਰਮਤ ਰਹੇ ਮਨੁ ਮਾਨਾਨਾਂ ॥੪॥੨੩॥੭੪॥

Sahib Singh
ਨੋਟ: = ਇਸ ਸ਼ਬਦ ਦੀ ਹਰੇਕ ਤੁਕ ਦੇ ਅਖ਼ੀਰਲੇ ਲਫ਼ਜ਼ ਦਾ ਅਖ਼ੀਰਲਾ ਅੱਖਰ ‘ਨਾ’ ਸਿਰਫ਼ ਪਦ-ਪੂਰਤੀ ਲਈ ਹੈ, ‘ਅਰਥ’ ਕਰਨ ਵਿਚ ਇਸ ਦਾ ਕੋਈ ਸੰਬੰਧ ਨਹੀਂ ਪੈਂਦਾ ।
ਮਾਈ = ਹੇ ਮਾਂ !
ਮੋਹਿ = ਮੈਂ ।
ਅਵਰੁ = ਹੋਰ ।
ਨ ਜਾਨਿਓ = ਨਹੀਂ ਜਾਣਿਆ, ਜੀਵਨ ਦਾਆਸਰਾ ਨਹੀਂ ਸਮਝਿਆ ।
ਆਨਾਨਾਂ = ਆਨ, ਅਨÎ, ਕੋਈ ਹੋਰ ।
ਸਨਕਾਦਿ = ਸਨਕ ਆਦਿ, ਸਨਕ ਆਦਿਕ ਬ੍ਰਹਮਾ ਦੇ ਚਾਰੇ ਪੁੱਤਰ ।
ਜਾਸੁ ਗੁਨ = ਜਿਸ ਦੇ ਗੁਣ ।
ਤਾਸੁ = ਉਸ (ਪ੍ਰਭੂ) ਵਿਚ ।
ਪ੍ਰਾਨਾਨਾਂ = ਪ੍ਰਾਨ ।੧।ਰਹਾਉ ।
ਪ੍ਰਗਾਸੁ = ਚਾਨਣ ।
ਗੰਮਤਿ = ਅਪੜਾਇਆ, ਦਿੱਤਾ, ਬਖ਼ਸ਼ਿਆ {ਸੰ: ਗਮ—ਜਾਣਾ, ਅੱਪੜਨਾ ।
ਕਿ੍ਰਆ = ‘ਗਮ’ ਤੋਂ ‘ਪ੍ਰੇਰਣਾਰਥਕ ਕਿ੍ਰਆ’ ਗਮਯ ਦਾ ਅਰਥ ਹੈ ਅਪੜਾਉਣਾ, ਦੇਣਾ, ਬਖ਼ਸ਼ਣਾ} ।
ਗਗਨ ਮਹਿ = ਆਕਾਸ਼ ਵਿਚ (ਭਾਵ, ਦੁਨੀਆ ਦੇ ਪਦਾਰਥਾਂ ਵਿਚੋਂ ਉੱਠ ਕੇ ਉੱਚੇ ਮੰਡਲਾਂ ਵਿਚ, ਪ੍ਰਭੂ-ਚਰਨਾਂ ਵਿਚ) ।
ਧਿਆਨਾਨਾਂ = ਧਿਆਨ (ਲੱਗ ਗਿਆ) ।
ਬਿਖੈ = ਵਿਸ਼ੇ ।
ਨਿਜ ਘਰਿ = ਆਪਣੇ ਘਰ ਵਿਚ, ਅੰਦਰ ਹੀ ।
ਜਾਨਾਨਾ = ਜਾਨਾ, ਜਾਣ ਲਿਆ ।੧ ।
ਏਕਸੁ = ਇਕ (ਪ੍ਰਭੂ) ਵਿਚ ਹੀ ।
ਮਤਿ = ਬੁੱਧ ।
ਰਤਿ = ਪਿਆਰ, ਲਗਨ ।
ਜਾਨਿ = ਜਾਣ ਕੇ, ਸਮਝ ਕੇ ।
ਮਾਨਿ = ਮੰਨ ਕੇ, ਪਤੀਜ ਕੇ ।
ਮਨਹਿ = ਮਨ ਵਿਚ ।
ਆਨਾਨਾ = ਆਨਾ, ਆਨਿਆ, ਲਿਆਂਦਾ ।
ਬਾਸੁ = ਸੁਗੰਧੀ ।
ਮਨ ਬਾਸਨ = ਮਨ ਦੀਆਂ ਵਾਸ਼ਨਾਂ ।
ਤਿਆਗਿ = ਤਿਆਗ ਕੇ ।੨ ।
ਤਾਸੁ = ਉਸ (ਮਨੁੱਖ ਦੇ ਹਿਰਦੇ) ਵਿਚ ।
ਪ੍ਰਭੂ ਥਾਨਾਨਾਂ = ਪ੍ਰਭੂ ਦਾ ਥਾਂ, ਪ੍ਰਭੂ ਦਾ ਨਿਵਾਸ ।
ਮਨਿ ਜਾ ਕੈ = ਜਿਸ ਮਨੁੱਖ ਦੇ ਮਨ ਵਿਚ ।
ਕਰਮ ਪ੍ਰਧਾਨ = (ਉੱਚ) ਕਰਮ ਉੱਘੜ ਆਏ ਹਨ ।
ਮਥਾਨਾਨਾ = ਮੱਥੇ ਤੇ ।੩ ।
ਕਾਟਿ = ਕੱਟ ਕੇ, ਦੂਰ ਕਰ ਕੇ ।
ਸਕਤਿ = ਮਾਇਆ (ਦਾ ਪ੍ਰਭਾਵ) ।
ਸਿਵ ਸਹਜੁ = ਸ਼ਿਵ ਦੀ ਸਹਜਿ ਅਵਸਥਾ, ਪਰਮਾਤਮਾ ਦਾ ਗਿਆਨ, ਪ੍ਰਭੂ ਦਾ ਪ੍ਰਕਾਸ਼ ।
ਏਕੈ ਏਕ = ਨਿਰੋਲ ਇੱਕ ਪ੍ਰਭੂ ਵਿਚ ।
ਗੁਰ ਭੇਟਿ = ਗੁਰੂ ਨੂੰ ਮਿਲ ਕੇ ।
ਭ੍ਰਮਤ ਰਹੇ = ਭਟਕਣਾ ਦੂਰ ਹੋ ਜਾਂਦੀ ਹੈ ।
ਮਾਨਾਨਾਂ = ਮੰਨ ਜਾਂਦਾ ਹੈ, ਪਤੀਜ ਜਾਂਦਾ ਹੈ ।੪ ।
    
Sahib Singh
ਹੇ (ਮੇਰੀ) ਮਾਂ! ਮੈਂ ਕਿਸੇ ਹੋਰ ਨੂੰ (ਆਪਣੇ ਜੀਵਨ ਦਾ ਆਸਰਾ) ਨਹੀਂ ਸਮਝਿਆ, (ਕਿਉਂਕਿ) ਮੇਰੇ ਪ੍ਰਾਣ (ਤਾਂ) ਉਸ (ਪ੍ਰਭੂ) ਵਿਚ ਵੱਸ ਰਹੇ ਹਨ ਜਿਸ ਦੇ ਗੁਣ ਸ਼ਿਵ ਅਤੇ ਸਨਕ ਆਦਿਕ ਗਾਉਂਦੇ ਹਨ ।੧।ਰਹਾਉ ।
ਜਦੋਂ ਦੀ ਸਤਿਗੁਰੂ ਨੇ ਉੱਚੀ ਸੂਝ ਬਖ਼ਸ਼ੀ ਹੈ, ਮੇਰੇ ਹਿਰਦੇ ਵਿਚ, (ਮਾਨੋ) ਚਾਨਣ ਹੋ ਗਿਆ ਹੈ, ਤੇ ਮੇਰਾ ਧਿਆਨ ਉੱਚੇ ਮੰਡਲਾਂ ਵਿਚ (ਭਾਵ, ਪ੍ਰਭੂ-ਚਰਨਾਂ ਵਿਚ) ਟਿਕਿਆ ਰਹਿੰਦਾ ਹੈ ।
ਵਿਸ਼ੇ-ਵਿਕਾਰ ਆਦਿਕ ਆਤਮਕ ਰੋਗਾਂ ਤੇ ਸਹਿਮਾਂ ਦੇ ਜ਼ੰਜੀਰ ਟੁੱਟ ਗਏ ਹਨ, ਮੇਰੇ ਮਨ ਨੇ ਅੰਦਰ ਹੀ ਸੁਖ ਲੱਭ ਲਿਆ ਹੈ ।੧ ।
ਮੇਰੀ ਬੁੱਧੀ ਦਾ ਪਿਆਰ ਇੱਕ ਪ੍ਰਭੂ ਵਿਚ ਹੀ ਬਣ ਗਿਆ ਹੈ ।
ਇੱਕ ਪ੍ਰਭੂ ਨੂੰ (ਆਸਰਾ) ਸਮਝ ਕੇ (ਤੇ ਉਸ ਵਿਚ) ਪਤੀਜ ਕੇ, ਮੈਂ ਕਿਸੇ ਹੋਰ ਨੂੰ ਹੁਣ ਮਨ ਵਿਚ ਨਹੀਂ ਲਿਆਉਂਦਾ (ਭਾਵ, ਕਿਸੇ ਹੋਰ ਦੀ ਓਟ ਨਹੀਂ ਤੱਕਦਾ) ।
ਮਨ ਦੀਆਂ ਵਾਸ਼ਨਾਂ ਤਿਆਗ ਕੇ (ਮੇਰੇ ਅੰਦਰ, ਮਾਨੋ) ਚੰਦਨ ਦੀ ਸੁਗੰਧੀ ਪੈਦਾ ਹੋ ਗਈ ਹੈ, (ਮੇਰੇ ਅੰਦਰੋਂ) ਅਹੰਕਾਰ ਘਟ ਗਿਆ ਹੈ (ਭਾਵ ਮਿਟ ਗਿਆ ਹੈ) ।
Follow us on Twitter Facebook Tumblr Reddit Instagram Youtube