ਗਉੜੀ ॥
ਸੁਰਤਿ ਸਿਮ੍ਰਿਤਿ ਦੁਇ ਕੰਨੀ ਮੁੰਦਾ ਪਰਮਿਤਿ ਬਾਹਰਿ ਖਿੰਥਾ ॥
ਸੁੰਨ ਗੁਫਾ ਮਹਿ ਆਸਣੁ ਬੈਸਣੁ ਕਲਪ ਬਿਬਰਜਿਤ ਪੰਥਾ ॥੧॥

ਮੇਰੇ ਰਾਜਨ ਮੈ ਬੈਰਾਗੀ ਜੋਗੀ ॥
ਮਰਤ ਨ ਸੋਗ ਬਿਓਗੀ ॥੧॥ ਰਹਾਉ ॥

ਖੰਡ ਬ੍ਰਹਮੰਡ ਮਹਿ ਸਿੰਙੀ ਮੇਰਾ ਬਟੂਆ ਸਭੁ ਜਗੁ ਭਸਮਾਧਾਰੀ ॥
ਤਾੜੀ ਲਾਗੀ ਤ੍ਰਿਪਲੁ ਪਲਟੀਐ ਛੂਟੈ ਹੋਇ ਪਸਾਰੀ ॥੨॥

ਮਨੁ ਪਵਨੁ ਦੁਇ ਤੂੰਬਾ ਕਰੀ ਹੈ ਜੁਗ ਜੁਗ ਸਾਰਦ ਸਾਜੀ ॥
ਥਿਰੁ ਭਈ ਤੰਤੀ ਤੂਟਸਿ ਨਾਹੀ ਅਨਹਦ ਕਿੰਗੁਰੀ ਬਾਜੀ ॥੩॥

ਸੁਨਿ ਮਨ ਮਗਨ ਭਏ ਹੈ ਪੂਰੇ ਮਾਇਆ ਡੋਲ ਨ ਲਾਗੀ ॥
ਕਹੁ ਕਬੀਰ ਤਾ ਕਉ ਪੁਨਰਪਿ ਜਨਮੁ ਨਹੀ ਖੇਲਿ ਗਇਓ ਬੈਰਾਗੀ ॥੪॥੨॥੫੩॥

Sahib Singh
ਸੁਰਤਿ = ਸੁਣਨਾ, (ਪ੍ਰਭੂ ਵਿਚ) ਧਿਆਨ ਜੋੜਨਾ ।
ਸਿਮਿ੍ਰਤਿ = ਚੇਤੇ ਕਰਨਾ, ਯਾਦ ਕਰਨਾ,ਸਿਮਰਨਾ ।
ਪਰਮਿਤਿ = {ਸੰ: ਪ੍ਰਮਿਤਿ—ੳਚਚੁਰੳਟੲ ਨੋਟੋਿਨ ੋਰ ਚੋਨਚੲਪਟੋਿਨ} ਸਹੀ ਵਾਕਫ਼ੀਅਤ, ਯਥਾਰਥ ਗਿਆਨ ।
ਖਿੰਥਾ = ਗੋਦੜੀ ।
ਸੁੰਨ = ਸੁੰਞ, ਉਹ ਹਾਲਤ ਜਿੱਥੇ ਮਾਇਆ ਦਾ ਕੋਈ ਫੁਰਨਾ ਨਾਹ ਉੱਠੇ ।
ਕਲਪ = ਕਲਪਣਾ ।
ਬਿਬਰਜਿਤ = ਵਰਜਿਆ ਹੋਇਆ, ਰਹਿਤ ।
ਪੰਥ = ਧਾਰਮਿਕ ਰਸਤਾ ।੧ ।
ਬੈਰਾਗੀ = ਵੈਰਾਗਵਾਨ, ਲਗਨ ਵਾਲਾ ।
ਮਰਤ = ਮੌਤ ।
ਸੋਗ = ਗ਼ਮ ।
ਬਿਓਗੀ = ਵਿਯੋਗ, ਵਿਛੋੜਾ ।੧।ਰਹਾਉ ।
ਬ੍ਰਹਮੰਡ = ਸਾਰਾ ਜਗਤ ।
ਸਿੰ|ੀ = {ਸੰ: ਸਿ੍ਰੰਗ—ੳ ਹੋਰਨ ੁਸੲਦ ਡੋਰ ਬਲੋਾਨਿਗ} ਸਿੰ| ਜੋ ਜੋਗੀ ਵਜਾਉਂਦੇ ਹਨ ।
ਬਟੂਆ = ਸੁਆਹ ਰੱਖਣ ਲਈ ਜੋਗੀਆਂ ਦਾ ਥੈਲਾ ।
ਭਸਮ = ਸੁਆਹ ।
ਭਸਮਾਧਾਰੀ = ਭਸਮ = ਆਧਾਰੀ, ਸੁਆਹ ਪਾਣ ਵਾਲਾ ।
ਤਿ੍ਰਪਲੁ = ਤਿ੍ਰਗੁਣੀ ਮਾਇਆ ।
ਪਸਾਰੀ = ਗਿ੍ਰਹਸਤੀ ।
ਛੂਟੈ = ਮੁਕਤ ਹਾਂ ।੨ ।
ਪਵਨੁ = ਹਵਾ, ਸੁਆਸ ।
ਤੂੰਬਾ = ਇਕ ਕਿਸਮ ਦਾ ਸੁੱਕਾ ਹੋਇਆ ਕੱਦੂ, ਜੋ ਸਤਾਰ ਵੀਣਾ ਆਦਿਕ ਤੰਤੀ ਸਾਜਾਂ ਵਿਚ ਵਰਤੀਦਾ ਹੈ ।
    ਵੀਣਾ ਦੀ ਡੰਡੀ ਦੇ ਦੋਹੀਂ ਪਾਸੀਂ ਦੋ ਤੂੰਬੇ ਬੱਧੇ ਹੁੰਦੇ ਹਨ, ਜਿਸ ਕਰਕੇ ਤੰਤੀ ਦੀ ਸੁਰ ਸੁੰਦਰ ਬਣ ਜਾਂਦੀ ਹੈ ।
ਸਾਰਦ = ਵੀਣਾ ਦੀ ਡੰਡੀ ।
ਸਾਜੀ = ਬਣਾਈ ।
ਜੁਗ ਜੁਗ = ਜੁਗਾਂ ਜੁਗਾਂ ਵਿਚ ਥਿਰ ਹਰੀ ।
ਅਨਹਦ = ਇੱਕ = ਰਸ ।
ਥਿਰੁ = ਟਿਕਵੀਂ ।੩ ।
ਸੁਨਿ = ਸੁਣ ਕੇ ।
ਪੂਰੇ = ਚੰਗੀ ਤ੍ਰਹਾਂ ।
ਡੋਲ = ਲਹਿਰ, ਹੁਲਾਰਾ ।
ਨ ਲਾਗੀ = ਨਹੀਂ ਲੱਗਦੀ, ਨਹੀਂ ਪੋਂਹਦੀ ।
ਪੁਨਰਪਿ = {=ਪੁਨਹ = ਅਪਿ} ਫਿਰ ਭੀ, ਫਿਰ ਕਦੇ ।
ਖੇਲ ਗਇਓ = ਐਸੀ ਖੇਡ ਖੇਡ ਜਾਂਦਾ ਹੈ ।੪ ।
    
Sahib Singh
ਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜਨੀ ਤੇ ਪ੍ਰਭੂ ਦਾ ਨਾਮ ਸਿਮਰਨਾ—ਇਹ ਮਾਨੋ, ਮੈਂ ਦੋਹਾਂ ਕੰਨਾਂ ਵਿਚ ਮੁੰਦਰਾਂ ਪਾਈਆਂ ਹੋਈਆਂ ਹਨ ।
ਪ੍ਰਭੂ ਦਾ ਯਥਾਰਥ ਗਿਆਨ—ਇਹ ਮੈਂ ਆਪਣੇ ਤੇ ਗੋਦੜੀ ਲਈ ਹੋਈ ਹੈ ।
ਅਫੁਰ ਅਵਸਥਾ-ਰੂਪ ਗੁਫ਼ਾ ਵਿਚ ਮੈਂ ਆਸਣ ਲਾਈ ਬੈਠਾ ਹਾਂ (ਭਾਵ, ਮੇਰਾ ਮਨ ਹੀ ਮੇਰੀ ਗੁਫ਼ਾ ਹੈ; ਜਿਥੇ ਮੈਂ ਦੁਨੀਆ ਧੰਧਿਆਂ ਵਾਲੇ ਕੋਈ ਫੁਰਨੇ ਨਹੀਂ ਉਠਣ ਦੇਂਦਾ ਤੇ ਇਸ ਤ੍ਰਹਾਂ ਆਪਣੇ ਅੰਦਰ, ਮਾਨੋ, ਇਕ ਏਕਾਂਤ ਵਿਚ ਬੈਠਾ ਹੋਇਆ ਹਾਂ) ।
ਦੁਨੀਆ ਦੀਆਂ ਕਲਪਣਾ ਤਿਆਗ ਦੇਣੀਆਂ—ਇਹ ਹੈ ਮੇਰਾ (ਜੋਗ-) ਪੰਥ ।੧ ।
ਹੇ ਮੇਰੇ ਪਾਤਸ਼ਾਹ (ਪ੍ਰਭੂ!) ਮੈਂ (ਤੇਰੀ ਯਾਦ ਦੀ) ਲਗਨ ਵਾਲਾ ਜੋਗੀ ਹਾਂ, (ਇਸ ਵਾਸਤੇ) ਮੌਤ (ਦਾ ਡਰ) ਚਿੰਤਾ ਤੇ ਵਿਛੋੜਾ ਮੈਨੂੰ ਪੋਂਹਦੇ ਨਹੀਂ ਹਨ ।੧।ਰਹਾਉ ।
ਸਾਰੇ ਖੰਡਾਂ ਬ੍ਰਹਿਮੰਡਾਂ ਵਿਚ (ਪ੍ਰਭੂ ਦੀ ਵਿਆਪਕਤਾ ਦਾ ਸਭ ਨੂੰ ਸੁਨੇਹਾ ਦੇਣਾ)—ਇਹ, ਮਾਨੋ, ਮੈਂ ਸਿੰ|ੀ ਵਜਾ ਰਿਹਾ ਹਾਂ ।
ਸਾਰੇ ਜਗਤ ਨੂੰ ਨਾਸਵੰਤ ਸਮਝਣਾ—ਇਹ ਹੈ ਮੇਰਾ ਸੁਆਹ ਪਾਣ ਵਾਲਾ ਥੈਲਾ ।
ਤ੍ਰੈਗੁਣੀ ਮਾਇਆ ਦੇ ਪ੍ਰਭਾਵ ਨੂੰ ਮੈਂ ਪਰਤਾਅ ਦਿੱਤਾ ਹੈ—ਇਹ ਮਾਨੋ, ਮੈਂ ਤਾੜੀ ਲਾਈ ਹੋਈ ਹੈ ।
ਇਸ ਤ੍ਰਹਾਂ ਮੈਂ ਗਿ੍ਰਹਸਤੀ ਹੁੰਦਾ ਹੋਇਆ ਭੀ ਮੁਕਤ ਹਾਂ ।੨ ।
(ਮੇਰੇ ਅੰਦਰ) ਇਕ-ਰਸ ਕਿੰਗੁਰੀ (ਵੀਣਾ) ਵੱਜ ਰਹੀ ਹੈ ।
ਮੇਰਾ ਮਨ ਅਤੇ ਸੁਆਸ (ਉਸ ਕਿੰਗੁਰੀ ਦੇ) ਦੋਵੇਂ ਤੂੰਬੇ ਹਨ ।
ਸਦਾ-ਥਿਰ ਰਹਿਣ ਵਾਲਾ ਪ੍ਰਭੂ (ਮਨ ਤੇ ਸੁਆਸ ਦੋਹਾਂ ਤੂੰਬਿਆਂ ਨੂੰ ਜੋੜਨ ਵਾਲੀ) ਮੈਂ ਡੰਡੀ ਬਣਾਈ ਹੈ ।
ਸੁਰਤ ਦੀ ਤਾਰ (ਉਸ ਕਿੰਗੁਰੀ ਦੀ ਵੱਜਣ ਵਾਲੀ ਤੰਤੀ) ਮਜ਼ਬੂਤ ਹੋ ਗਈ ਹੈ, ਕਦੇ ਟੁੱਟਦੇ ਨਹੀਂ ।੩ ।
(ਇਸ ਅੰਦਰਲੀ ਕਿੰਗੁਰੀ ਦੇ ਰਾਗ ਨੂੰ) ਸੁਣ ਕੇ ਮੇਰਾ ਮਨ ਇਸ ਤ੍ਰਹਾਂ ਪੂਰਨ ਤੌਰ ਤੇ ਮਸਤ ਹੋ ਗਿਆ ਹੈ ਕਿ ਇਸ ਨੂੰ ਮਾਇਆ ਦਾ ਧੱਕਾ ਨਹੀਂ ਵੱਜ ਸਕਦਾ ।
ਹੇ ਕਬੀਰ ।
ਆਖ—ਜੋ ਲਗਨ ਵਾਲਾ ਜੋਗੀ ਅਜਿਹੀ ਖੇਡਖੇਡ ਕੇ ਜਾਂਦਾ ਹੈ ਉਸ ਨੂੰ ਫਿਰ ਕਦੇ ਜਨਮ (ਮਰਨ) ਨਹੀਂ ਹੁੰਦਾ ।੪।੨।੫੩ ।
ਸ਼ਬਦ ਦਾ
ਭਾਵ:- ਅਸਲੀ ਜੋਗੀ ਉਹ ਹੈ ਜੋ ਗਿ੍ਰਹਸਤ ਵਿਚ ਰਹਿੰਦਾ ਹੋਇਆ ਭੀ ਪ੍ਰਭੂ ਦੀ ਯਾਦ ਵਿਚ ਸੁਰਤ ਜੋੜਦਾ ਹੈ, ਆਪਣੇ ਮਨ ਵਿਚ ਵਿਕਾਰਾਂ ਦੇ ਫੁਰਨੇ ਤੇ ਕਲਪਣਾ ਨਹੀਂ ਉੱਠਣ ਦੇਂਦਾ, ਜਗਤ ਨੂੰ ਨਾਸਵੰਤ ਜਾਣ ਕੇ ਇਸ ਦੇ ਮੋਹ ਵਿਚ ਫਸਦਾ ਨਹੀਂ, ਦੁਨੀਆ ਦੇ ਕੰਮ-ਕਾਰ ਕਰਦਾ ਹੋਇਆ ਭੀ ਸੁਆਸ ਸੁਆਸ ਸਿਮਰਨ ਕਰਦਾ ਹੈ ਤੇ ਯਾਦ ਦੀ ਇਸ ਤਾਰ ਨੂੰ ਕਦੇ ਟੁੱਟਣ ਨਹੀਂ ਦੇਂਦਾ ।
ਅਜਿਹੇ ਜੋਗੀ ਨੂੰ ਮਾਇਆ ਕਦੇ ਭਰਮਾ ਨਹੀਂ ਸਕਦੀ ।੫੩ ।
Follow us on Twitter Facebook Tumblr Reddit Instagram Youtube