ਰਾਗੁ ਗਉੜੀ ਪੂਰਬੀ ਕਬੀਰ ਜੀ ॥
ੴ ਸਤਿਗੁਰ ਪ੍ਰਸਾਦਿ ॥
ਜਹ ਕਛੁ ਅਹਾ ਤਹਾ ਕਿਛੁ ਨਾਹੀ ਪੰਚ ਤਤੁ ਤਹ ਨਾਹੀ ॥
ਇੜਾ ਪਿੰਗੁਲਾ ਸੁਖਮਨ ਬੰਦੇ ਏ ਅਵਗਨ ਕਤ ਜਾਹੀ ॥੧॥
ਤਾਗਾ ਤੂਟਾ ਗਗਨੁ ਬਿਨਸਿ ਗਇਆ ਤੇਰਾ ਬੋਲਤੁ ਕਹਾ ਸਮਾਈ ॥
ਏਹ ਸੰਸਾ ਮੋ ਕਉ ਅਨਦਿਨੁ ਬਿਆਪੈ ਮੋ ਕਉ ਕੋ ਨ ਕਹੈ ਸਮਝਾਈ ॥੧॥ ਰਹਾਉ ॥
ਜਹ ਬਰਭੰਡੁ ਪਿੰਡੁ ਤਹ ਨਾਹੀ ਰਚਨਹਾਰੁ ਤਹ ਨਾਹੀ ॥
ਜੋੜਨਹਾਰੋ ਸਦਾ ਅਤੀਤਾ ਇਹ ਕਹੀਐ ਕਿਸੁ ਮਾਹੀ ॥੨॥
ਜੋੜੀ ਜੁੜੈ ਨ ਤੋੜੀ ਤੂਟੈ ਜਬ ਲਗੁ ਹੋਇ ਬਿਨਾਸੀ ॥
ਕਾ ਕੋ ਠਾਕੁਰੁ ਕਾ ਕੋ ਸੇਵਕੁ ਕੋ ਕਾਹੂ ਕੈ ਜਾਸੀ ॥੩॥
ਕਹੁ ਕਬੀਰ ਲਿਵ ਲਾਗਿ ਰਹੀ ਹੈ ਜਹਾ ਬਸੇ ਦਿਨ ਰਾਤੀ ॥
ਉਆ ਕਾ ਮਰਮੁ ਓਹੀ ਪਰੁ ਜਾਨੈ ਓਹੁ ਤਉ ਸਦਾ ਅਬਿਨਾਸੀ ॥੪॥੧॥੫੨॥
Sahib Singh
ਜਹ = ਜਿੱਥੇ, ਜਿਸ ਮਨ ਵਿਚ ।
ਕਛੁ = ਕੁਝ ।
ਅਹਾ = ਸੀ ।
ਪੰਚ ਤਤੁ = ਪੰਜਾਂ ਤੱਤਾਂ ਤੋਂ ਬਣੇ ਹੋਏ ਸਰੀਰ (ਦਾ ਮੋਹ), ਦੇਹ-ਅੱਧਿਆਸ ।
ਇੜਾ = ਸੱਜੀ ਨਾਸ, ਸੱਜੀ ਸੁਰ ।
ਪਿੰਗਲਾ = ਖੱਬੀ ਸੁਰ ।
ਸੁਖਮਨ = ਇੜਾ ਤੇ ਪਿੰਗਲਾ ਦੇ ਵਿਚਕਾਰ (ਭਰਵੱਟਿਆਂ ਦੇ ਵਿਚਕਾਰ) ਨਾੜੀ ਦੀ ਥਾਂ ਜਿਥੇ ਜੋਗੀ ਲੋਕ ਪ੍ਰਾਣਾਯਾਮ ਵੇਲੇ ਪ੍ਰਾਣ ਟਿਕਾਉਂਦੇ ਹਨ ।
ਬੰਦੇ = ਹੇ ਬੰਦੇ !
ਹੇ ਭਾਈ !
{ਨੋਟ: = ਕਈ ਸੱਜਣ ਇਸ ਦਾ ਅਰਥ ਕਰਦੇ ਹਨ—‘ਬੰਦ ਕਰਦਾ ਸੀ’ ।
ਇਹ ਠੀਕ ਨਹੀਂ; ਇਸ ਹਾਲਤ ਵਿਚ ਇਸ ਲਫ਼ਜ਼ ਜਾ ਜੋੜ ‘ਬੰਧੇ’ ਹੁੰਦਾ) ।
ਅਵਗਨ = ਕੋਝੇ ਕੰਮ ।
ਕਤ ਜਾਹੀ = ਕਿਥੇ ਚਲੇ ਜਾਂਦੇ ਹਨ ?
(ਭਾਵ, ਦੂਰ ਹੋ ਜਾਂਦੇ ਹਨ) ।੧ ।
ਤਾਗਾ = ਧਾਗਾ, ਮੋਹ ਦੀ ਤਾਰ ।
ਗਗਨੁ = ਅਕਾਸ਼, ਪਸਾਰਾ, ਮੋਹ ਦਾ ਪਸਾਰਾ ।
ਤੇਰਾ ਬੋਲਤੁ = ‘ਤੇਰਾ’ ਬੋਲਣ ਵਾਲਾ (ਭਾਵ, ‘ਮੇਰ ਤੇਰ’ ਆਖਣ ਵਾਲਾ ਮਨ, ਵਿਤਕਰੇ ਕਰਨ ਦਾ ਸੁਭਾਉ) ।
ਕਹਾ ਸਮਾਈ = ਕਿਥੇ ਜਾ ਲੀਨ ਹੁੰਦਾ ਹੈ ?
(ਭਾਵ, ਪਤਾ ਨਹੀਂ ਕਿਥੇ ਜਾਂਦਾ ਹੈ, ਨਾਸ ਹੀ ਹੋ ਜਾਂਦਾ ਹੈ, ਉਸ ਦਾ ਪਤਾ-ਥਹੁ ਹੀ ਨਹੀਂ ਰਹਿੰਦਾ ਕਿ ਕਿਥੇ ਚਲਾ ਗਿਆ ਹੈ, ਨਾਮ-ਨਿਸ਼ਾਨ ਹੀ ਮਿਟ ਜਾਂਦਾ ਹੈ) ।
ਸੰਸਾ = ਸ਼ੱਕ, ਹੈਰਾਨੀ ।
ਅਨਦਿਨੁ = ਹਰ ਰੋਜ਼ ।੧।ਰਹਾਉ ।
ਜਹ = ਜਿੱਥੇ, ਜਿਸ ਮਨ ਵਿਚ ।
ਬਰਭੰਡੁ = ਸਾਰਾ ਜਗਤ, ਦੁਨੀਆ ਦਾ ਮੋਹ ।
ਪਿੰਡੁ = (ਆਪਣਾ) ਸਰੀਰ, ਆਪਣੇ ਹੀ ਸਰੀਰ ਦਾ ਮੋਹ, ਦੇਹ-ਅੱਧਿਆਸ ।
ਤਹ = ਉਸ ਮਨ ਵਿਚ ।
ਰਚਨਹਾਰੁ = ਬਣਾਉਣ ਵਾਲਾ, ਮੋਹ ਦਾ ਤਾਣਾ ਤਣਨ ਵਾਲਾ, ਮੋਹ ਦਾ ਜਾਲ ਤਣਨ ਵਾਲਾ ਮਨ ।
ਅਤੀਤਾ = ਮਾਇਆ ਦੇ ਮੋਹ ਤੋਂ ਨਿਰਲੇਪ ।
ਕਿਸੁ ਮਾਹੀ = ਕਿਸ ਨੂੰ ?
।੨ ।
ਜਬ ਲਗੁ = ਜਦ ਤਕ ।
ਬਿਨਾਸੀ = ਨਾਸ = ਵੰਤ, ਨਾਸਵੰਤ ਸਰੀਰ ਨਾਲ ਇੱਕ-ਰੂਪ, ਸਰੀਰ ਨਾਲ ਪਿਆਰ ਕਰਨ ਵਾਲਾ, ਦੇਹ-ਅੱਧਿਆਸੀ ।
ਕਾਹੂ ਕੈ = ਕਿਸ ਦੇ ਪਾਸ ?
ਕਿਸ ਦੇ ਘਰ ?
ਕੌ = ਕੌਣ ?
।੩ ।
ਜਹਾ = ਅਤੇ ਉੱਥੇ, ਉਸ ਪ੍ਰਭੂ ਵਿਚ ।
ਉਆ ਕਾ = ਉਸ (ਪ੍ਰਭੂ) ਦਾ ।
ਮਰਮੁ = ਭੇਦ, ਅੰਤ ।
ਓਹੀ = ਉਹ (ਪ੍ਰਭੂ) ਆਪ ਹੀ ।੪।ਨੋਟ:- ਇਸ ਸ਼ਬਦ ਨੂੰ ਸਹੀ ਤ੍ਰਹਾਂ ਸਮਝਣ ਦੀ ਕੁੰਜੀ ਸ਼ਬਦ ਦੇ ਬੰਦ ਨੰ: ੪ ਦੀ ਪਹਿਲੀ ਤੁਕ ਵਿਚ ਹੈ “ਕਹੁ ਕਬੀਰ, ਲਿਵ ਲਾਗਿ ਰਹੀ ਹੈ” ।

(ਹੇ ਕਬੀਰ! ਮੇਰੀ ਲਿਵ ਪ੍ਰਭੂ-ਚਰਨਾਂ ਵਿਚ ਲੱਗ ਰਹੀ ਹੈ) ਜਿਸ (ਮੇਰੇ) ਮਨ ਵਿਚ (ਪਹਿਲਾਂ) ਮਮਤਾ ਸੀ, ਹੁਣ (ਲਿਵ ਦੀ ਬਰਕਤ ਨਾਲ) ਉਸ ਵਿਚੋਂ ਮਮਤਾ ਮੁੱਕ ਗਈ ਹੈ, ਆਪਣੇ ਸਰੀਰ ਦਾ ਮੋਹ ਭੀ ਨਹੀਂ ਰਹਿ ਗਿਆ ।
ਹੇ ਭਾਈ! ਇੜਾ-ਪਿੰਗਲਾ-ਸੁਖਮਨਾ ਵਾਲੇ (ਪ੍ਰਾਣ ਚਾੜ੍ਹਨ ਤੇ ਰੋਕਣ ਆਦਿਕ ਦੇ ਕੋਝੇ ਕੰਮ ਤਾਂ ਪਤਾ ਹੀ ਨਹੀਂ ਕਿੱਥੇ ਚਲੇ ਜਾਂਦੇ ਹਨ (ਭਾਵ, ਜਿਸ ਮਨੁੱਖ ਦੀ ਸੁਰਤ ਪ੍ਰਭੂ-ਚਰਨਾਂ ਵਿਚ ਜੁੜ ਗਈ ਹੈ, ਉਸ ਨੂੰ ਪ੍ਰਾਣਾਯਾਮ ਆਦਿਕ ਸਾਧਨ ਤਾਂ ਜਪਦੇ ਹੀ ਬੇਲੋੜਵੇਂ ਕੋਝੇ ਕੰਮ ਹਨ) ।੧ ।
(ਪ੍ਰਭੂ-ਚਰਨਾਂ ਵਿਚ ਲਿਵ ਦੀ ਬਰਕਤ ਨਾਲ ਮੇਰਾ ਮੋਹ ਦਾ) ਧਾਗਾ ਟੁੱਟ ਗਿਆ ਹੈ, ਮੇਰੇ ਅੰਦਰੋਂ ਮੋਹ ਦਾ ਪਸਾਰਾ ਮੁੱਕ ਗਿਆ ਹੈ, ਵਿਤਕਰੇ ਕਰਨ ਵਾਲੇ ਸੁਭਾਵ ਦਾ ਨਾਮ-ਨਿਸ਼ਾਨ ਹੀ ਮਿਟ ਗਿਆ ਹੈ ।
(ਇਸ ਤਬਦੀਲੀ ਦੀ) ਹੈਰਾਨੀ ਮੈਨੂੰ ਹਰ ਰੋਜ਼ ਆਉਂਦੀ ਹੈ (ਕਿ ਇਹ ਕਿਵੇਂ ਹੋ ਗਿਆ, ਪਰ) ਕੋਈ ਮਨੁੱਖ ਇਹ ਸਮਝਾ ਨਹੀਂ ਸਕਦਾ, (ਕਿਉਂਕਿ ਇਹ ਅਵਸਥਾ ਸਮਝਾਈ ਨਹੀਂ ਜਾ ਸਕਦੀ, ਅਨੁਭਵ ਹੀ ਕੀਤੀ ਜਾ ਸਕਦੀਹੈ) ।੧।ਰਹਾਉ ।
ਜਿਸ ਮਨ ਵਿਚ (ਪਹਿਲਾਂ) ਸਾਰੀ ਦੁਨੀਆ (ਦੇ ਧਨ ਦਾ ਮੋਹ) ਸੀ, (ਲਿਵ ਦੀ ਬਰਕਤ ਨਾਲ) ਉਸ ਵਿਚ ਹੁਣ ਆਪਣੇ ਸਰੀਰ ਦਾ ਮੋਹ ਭੀ ਨਹੀਂ ਰਿਹਾ, ਮੋਹ ਦੇ ਤਾਣੇ ਤਣਨ ਵਾਲਾ ਉਹ ਮਨ ਹੀ ਨਹੀਂ ਰਿਹਾ; ਹੁਣ ਤਾਂ ਮਾਇਆ ਦੇ ਮੋਹ ਤੋਂ ਨਿਰਲੇਪ ਜੋੜਨਹਾਰ ਪ੍ਰਭੂ ਆਪ ਹੀ (ਮਨ ਵਿਚ) ਵੱਸ ਰਿਹਾ ਹੈ ।
ਪਰ, ਇਹ ਅਵਸਥਾ ਕਿਸੇ ਪਾਸ ਬਿਆਨ ਨਹੀਂ ਕੀਤੀ ਜਾ ਸਕਦੀ ।੨ ।
ਜਦ ਤਕ (ਮਨੁੱਖ ਦਾ ਮਨ) ਨਾਸਵੰਤ (ਸਰੀਰ ਨਾਲ ਇੱਕ-ਰੂਪ) ਰਹਿੰਦਾ ਹੈ, ਤਦ ਤਕ ਇਸ ਦੀ ਪ੍ਰੀਤ ਨਾਹ (ਪ੍ਰਭੂ ਨਾਲ) ਜੋੜਿਆਂ ਜੁੜ ਸਕਦੀ ਹੈ, ਨਾਹ (ਮਾਇਆ ਨਾਲੋਂ) ਤੋੜਿਆਂ ਟੁੱਟ ਸਕਦੀ ਹੈ ।
(ਇਸ ਦਸ਼ਾ ਵਿਚ ਗ੍ਰਸੇ ਹੋਏ) ਮਨ ਦਾ ਨਾਹ ਹੀ ਪ੍ਰਭੂ (ਸਹੀ ਭਾਵ ਵਿਚ) ਖਸਮ ਹੈ, ਨਾਹ ਇਹ ਮਨ ਪ੍ਰਭੂ ਦਾ ਸੇਵਕ ਬਣ ਸਕਦਾ ਹੈ ।
ਫਿਰ ਕਿਸ ਨੇ ਕਿਸ ਦੇ ਪਾਸ ਜਾਣਾ ਹੈ ?
(ਭਾਵ, ਇਹ ਦੇਹ-ਅੱਧਿਆਸੀ ਮਨ ਸਰੀਰ ਦੇ ਮੋਹ ਵਿਚੋਂ ਉੱਚਾ ਉੱਠ ਕੇ ਪ੍ਰਭੂ ਦੇ ਚਰਨਾਂ ਵਿਚ ਜਾਂਦਾ ਹੀ ਨਹੀਂ) ।੩ ।
ਹੇ ਕਬੀਰ! ਆਖ—ਮੇਰੀ ਸੁਰਤ (ਪ੍ਰਭੂ-ਚਰਨਾਂ ਵਿਚ) ਲੱਗੀ ਰਹਿੰਦੀ ਹੈ ਅਤੇ ਦਿਨ ਰਾਤ ਉੱਥੇ ਹੀ ਟਿਕੀ ਰਹਿੰਦੀ ਹੈ (ਪਰ ਇਸ ਤ੍ਰਹਾਂ ਮੈਂ ਉਸ ਦਾ ਭੇਤ ਨਹੀਂ ਪਾ ਸਕਦਾ) ।
ਉਸ ਦਾ ਭੇਤ ਉਹ ਆਪ ਹੀ ਜਾਣਦਾ ਹੈ, ਅਤੇ ਉਹ ਹੈ ਸਦਾ ਹੀ ਕਾਇਮ ਰਹਿਣ ਵਾਲਾ ।੪।੧।੫੨ ।
ਨੋਟ: ਇਸ ਸ਼ਬਦ ਵਿਚੋਂ ਕਿਤੇ ਭੀ ਕੋਈ ਐਸਾ ਇਸ਼ਾਰਾ ਨਹੀਂ ਮਿਲਦਾ, ਜਿਸ ਤੋਂ ਇਹ ਅੰਦਾਜ਼ਾ ਲਗਾਣ ਦੀ ਲੋੜ ਪੈ ਜਾਏ ਕਿ ਕਿਸੇ ਯੋਗ-ਅਭਿਆਸ ਕਰਨ ਵਾਲੇ ਜੋਗੀ ਦੇ ਮਰਨ ਤੇ ਇਹ ਸ਼ਬਦ ਉਚਾਰਿਆ ਗਿਆ ਹੈ ।
ਭਲਾ, ਜੋਗੀ ਦੇ ਮਰਨ ਤੇ ਕਬੀਰ ਜੀ ਨੂੰ ਹਰ ਰੋਜ਼ ਕਿਉਂ ਇਹ ‘ਸੰਸਾ’ ਵਿਆਪਣਾ ਸੀ ਕਿ ਜੋਗੀ ਦਾ “ਬੋਲਤੁ” ਆਤਮਾ ਕਿੱਥੇ ਚਲਾ ਗਿਆ ?
ਨਾਹ ਹੀ ਇਸ ਵਿਚ ਪ੍ਰਾਣਾਯਾਮ ਤੇ ਯੋਗ-ਅਭਿਆਸ ਬਾਰੇ ਕੋਈ ਪ੍ਰਸ਼ਨ ਉੱਤਰ ਦਿੱਸਦੇ ਹਨ ।
ਕਬੀਰ ਜੀ ਨਿਰੇ ਭਗਤ ਹੀ ਨਹੀਂ ਸਨ, ਉਹ ਇਕ ਮਹਾਨ ਉੱਚੀ ਉਡਾਰੀ ਲਾਣ ਵਾਲੇ ਕਵੀ ਭੀ ਸਨ ।
ਉਹਨਾਂ ਦੀ ਬਾਣੀ ਦੀ ਡੂੰਘਾਈ ਨੂੰ ਸਮਝਣ ਦੀ ਕੋਸ਼ਸ਼ ਕਰੀਏ ।
ਕਹਾਣੀਆਂ ਜੋੜ ਜੋੜ ਕੇ ਸੌਖੇ ਰਾਹ ਲੱਭਣ ਦੇ ਜਤਨ ਨਾਹ ਕਰਦੇ ਰਹੀਏ ।
ਸ਼ਬਦ ਦਾ
ਭਾਵ:- ਜਿਸ ਮਨੁੱਖ ਦੀ ਲਿਵ ਪ੍ਰਭੂ-ਚਰਨਾਂ ਵਿਚ ਲੱਗਦੀ ਹੈ, ਉਸ ਦੇ ਅੰਦਰੋਂ ਜਗਤ ਦਾ ਤੇ ਆਪਣੇ ਸਰੀਰ ਦਾ ਮੋਹ ਮਿਟ ਜਾਂਦਾ ਹੈ ।
ਇਕ ਐਸੀ ਅਚਰਜ ਖੇਡ ਬਣਦੀ ਹੈ ਕਿ ਉਸ ਦੇ ਮਨ ਵਿਚ ਵਿਤਕਰੇ ਦਾ ਨਾਮ-ਨਿਸ਼ਾਨ ਨਹੀਂ ਰਹਿ ਜਾਂਦਾ ।
ਇਸ ਅਨੰਦ ਦੇ ਸਾਹਮਣੇ ਉਸ ਨੂੰ ਪ੍ਰਾਣਾਯਾਮ ਆਦਿਕ ਸਾਧਨ ਹੋਛੇ ਜਿਹੇ ਕੰਮ ਦਿੱਸਦੇ ਹਨ ।੫੨ ।