ਗਉੜੀ ॥
ਪਾਪੁ ਪੁੰਨੁ ਦੁਇ ਬੈਲ ਬਿਸਾਹੇ ਪਵਨੁ ਪੂਜੀ ਪਰਗਾਸਿਓ ॥
ਤ੍ਰਿਸਨਾ ਗੂਣਿ ਭਰੀ ਘਟ ਭੀਤਰਿ ਇਨ ਬਿਧਿ ਟਾਂਡ ਬਿਸਾਹਿਓ ॥੧॥
ਐਸਾ ਨਾਇਕੁ ਰਾਮੁ ਹਮਾਰਾ ॥
ਸਗਲ ਸੰਸਾਰੁ ਕੀਓ ਬਨਜਾਰਾ ॥੧॥ ਰਹਾਉ ॥
ਕਾਮੁ ਕ੍ਰੋਧੁ ਦੁਇ ਭਏ ਜਗਾਤੀ ਮਨ ਤਰੰਗ ਬਟਵਾਰਾ ॥
ਪੰਚ ਤਤੁ ਮਿਲਿ ਦਾਨੁ ਨਿਬੇਰਹਿ ਟਾਂਡਾ ਉਤਰਿਓ ਪਾਰਾ ॥੨॥
ਕਹਤ ਕਬੀਰੁ ਸੁਨਹੁ ਰੇ ਸੰਤਹੁ ਅਬ ਐਸੀ ਬਨਿ ਆਈ ॥
ਘਾਟੀ ਚਢਤ ਬੈਲੁ ਇਕੁ ਥਾਕਾ ਚਲੋ ਗੋਨਿ ਛਿਟਕਾਈ ॥੩॥੫॥੪੯॥
Sahib Singh
ਬੈਲ = ਬਲਦ ।
ਬਿਸਾਹੇ = ਖ਼ਰੀਦੇ ਹਨ ।
ਪਵਨੁ = ਸੁਆਸ ।
ਪੂਜੀ = ਰਾਸ ।
ਪਰਗਾਸਿਓ = (‘ਸਾਰਾ ਸੰਸਾਰ’) ਪਰਗਟ ਹੋਇਆ ਹੈ, ਜੰਮਿਆ ਹੈ ।
ਗੂਣਿ = ਛੱਟ, ਜਿਸ ਵਿਚ ਸੌਦਾ ਪਾਇਆ ਹੁੰਦਾ ਹੈ ।
ਘਟ ਭੀਤਰਿ = ਹਿਰਦੇ ਵਿਚ ।
ਇਨ ਬਿਧਿ = ਇਸ ਤਰੀਕੇ ਨਾਲ ।
ਟਾਂਡ = ਮਾਲ, ਸੌਦਾ, ਵਪਾਰ ਦੇ ਮਾਲ ਨਾਲ ਲੱਦਿਆ ਹੋਇਆ ਬੈਲਾਂ ਦਾ ਵੱਗ ।
ਬਿਸਾਹਿਓ = ਖ਼ਰੀਦਿਆ ਹੈ ।੧ ।
ਨਾਇਕੁ = ਸ਼ਾਹ ।੧।ਰਹਾਉ ।
ਜਗਾਤੀ = ਮਸੂਲੀਏ ।
ਮਤ ਤਰੰਗ = ਮਨ ਦੇ ਤਰੰਗ, ਮਨ ਦੀਆਂ ਲਹਿਰਾਂ ।
ਬਟਵਾਰਾ = ਡਾਕੂ, ਲੁਟੇਰੇ ।
ਪੰਚ ਤਤੁ = ਪੰਜ ਤੱਤੀ ਸਰੀਰ ।
ਦਾਨੁ = ਬਖ਼ਸ਼ਸ਼, ਰੱਬ ਵਲੋਂ ਮਿਲੀ ਹੋਈ ਸੁਆਸਾਂ ਦੀ ਪੂੰਜੀ-ਰੂਪ ਬਖ਼ਸ਼ਸ਼ ।
ਨਿਬੇਰਹਿ = ਮੁਕਾਉਂਦੇ ਹਨ ।
ਟਾਂਡਾ = ਲੱਦਿਆ ਹੋਇਆ ਵਪਾਰ ਦਾ ਮਾਲ ।
ਉਤਰਿਓ ਪਾਰਾ = ਅਗਲੇ ਪਾਸੇ ਲੰਘ ਜਾਂਦਾ ਹੈ ।੨ ।
ਅਬ = ਹੁਣ (ਜਦੋਂ ਰਾਮ ਦੇ ਨਾਮ ਦੀ ਘਾਟੀ ਚੜ੍ਹਨੀ ਸ਼ੁਰੂ ਕੀਤੀ) ।
ਐਸੀ ਬਨਿ ਆਈ = ਅਜਿਹੀ ਹਾਲਤ ਬਣ ਗਈ ਹੈ ।
ਬੈਲੁ ਇਕੁ = (ਪਾਪ ਤੇ ਪੁੰਨ ਦੋ ਬੈਲਾਂ ਵਿਚੋਂ) ਇੱਕ ਬੈਲ, ਪਾਪ-ਰੂਪ ਬੈਲ ।
ਚਲੋ = ਤੁਰ ਪਿਆ (=ਚਲ´ੋ);ਨੋਟ:- ਅੱਖਰ ‘ਲ’ ਦੇ ਹੇਠ ਅੱਧਾ ਯ ਪੜ੍ਹਨਾ ਹੈ {ਇਹ ਲਫ਼ਜ਼ ‘ਹੁਕਮੀ ਭਵਿਖਤ’ ੀਮਪੲਰੳਟਵਿੲ ਮੋੋਦ ਨਹੀਂ ਹੈ, ਉਸ ਦਾ ਜੋੜ “ਚਲਹੁ” ਹੁੰਦਾ ਹੈ} ।
ਗੋਨਿ = (ਤ੍ਰਿਸ਼ਨਾ ਦੀ) ਛੱਟ ।
ਛਿਟਕਾਈ = ਸੁੱਟ ਕੇ ।੩ ।

(ਸਾਰੇ ਸੰਸਾਰੀ ਜੀਵ-ਰੂਪ ਵਣਜਾਰਿਆਂ ਨੇ) ਪਾਪ ਅਤੇ ਪੁੰਨ ਦੋ ਬਲਦ ਮੁੱਲ ਲਏ ਹਨ, ਸੁਆਸਾਂ ਦੀਪੂੰਜੀ ਲੈ ਕੇ ਜੰਮੇ ਹਨ (ਭਾਵ, ਮਾਨੋ, ਜਗਤ ਵਿਚ ਵਪਾਰ ਕਰਨ ਆਏ ਹਨ) ।
(ਹਰੇਕ ਦੇ) ਹਿਰਦੇ ਵਿਚ ਤ੍ਰਿਸ਼ਨਾ ਦੀ ਛੱਟ ਲੱਦੀ ਪਈ ਹੈ ।
ਸੋ, ਇਸ ਤ੍ਰਹਾਂ (ਇਹਨਾਂ ਜੀਵਾਂ ਨੇ) ਮਾਲ ਲੱਦਿਆ ਹੈ ।੧ ।
ਸਾਡਾ ਪ੍ਰਭੂ ਕੁਝ ਅਜਿਹਾ ਸ਼ਾਹ ਹੈ ਕਿ ਉਸ ਨੇ ਸਾਰੇ ਜਗਤ (ਭਾਵ, ਸਾਰੇ ਸੰਸਾਰੀ ਜੀਵਾਂ) ਨੂੰ ਵਪਾਰੀ ਬਣਾ (ਕੇ ਜਗਤ ਵਿਚ) ਘੱਲਿਆ ਹੈ ।੧।ਰਹਾਉ ।
ਕਾਮ ਅਤੇ ਕ੍ਰੋਧ ਦੋਵੇਂ (ਇਹਨਾਂ ਜੀਵ-ਵਪਾਰੀਆਂ ਦੇ ਰਾਹ ਵਿਚ ਮਸੂਲੀਏ ਬਣੇ ਹੋਏ ਹਨ (ਭਾਵ, ਸੁਆਸਾਂ ਦੀ ਪੂੰਜੀ ਦਾ ਕੁਝ ਹਿੱਸਾ ਕਾਮ ਅਤੇ ਕ੍ਰੋਧ ਵਿਚ ਫਸਣ ਨਾਲ ਮੁੱਕਦਾ ਜਾ ਰਿਹਾ ਹੈ), ਜੀਵਾਂ ਦੇ ਮਨਾਂ ਦੇ ਤਰੰਗ ਲੁਟੇਰੇ ਬਣ ਰਹੇ ਹਨ (ਭਾਵ, ਮਨ ਦੇ ਕਈ ਕਿਸਮ ਦੇ ਤਰੰਗ ਉਮਰ ਦਾ ਕਾਫ਼ੀ ਹਿੱਸਾ ਖ਼ਰਚ ਕਰੀ ਜਾ ਰਹੇ ਹਨ) ਇਹ ਕਾਮ ਕ੍ਰੋਧ ਅਤੇ ਮਨ-ਤਰੰਗ ਮਨੁੱਖਾ-ਸਰੀਰ ਨਾਲ ਮਿਲ ਕੇ ਸਾਰੀ ਦੀ ਸਾਰੀ ਉਮਰ-ਰੂਪ ਰਾਸ ਮੁਕਾਈ ਜਾ ਰਹੇ ਹਨ, ਅਤੇ ਤ੍ਰਿਸ਼ਨਾ-ਰੂਪ ਮਾਲ (ਜੋ ਜੀਵਾਂ ਨੇ ਲੱਦਿਆ ਹੋਇਆ ਹੈ, ਹੂ-ਬ-ਹੂ) ਪਾਰਲੇ ਬੰਨੇ ਲੰਘਦਾ ਜਾ ਰਿਹਾ ਹੈ (ਭਾਵ, ਜੀਵ ਜਗਤ ਤੋਂ ਨਿਰੀ ਤ੍ਰਿਸ਼ਨਾ ਹੀ ਆਪਣੇ ਨਾਲ ਲਈ ਜਾਂਦੇ ਹਨ) ।੨ ।
ਕਬੀਰ ਆਖਦਾ ਹੈ—ਹੇ ਸੰਤ ਜਨੋ! ਸੁਣੋ, ਹੁਣ ਅਜਿਹੀ ਹਾਲਤ ਬਣ ਰਹੀ ਹੈ ਕਿ ਪ੍ਰਭੂ ਦਾ ਸਿਮਰਨ-ਰੂਪ ਚੜ੍ਹਾਈ ਦਾ ਅੌਖਾ ਪੈਂਡਾ ਕਰਨ ਵਾਲੇ ਜੀਵ-ਵਣਜਾਰਿਆਂ ਦਾ ਪਾਪ-ਰੂਪ ਇੱਕ ਬਲਦ ਥੱਕ ਗਿਆ ਹੈ ।
ਉਹ ਬੈਲ ਤ੍ਰਿਸ਼ਨਾ ਦੀ ਛੱਟ ਸੁੱਟ ਕੇ ਨੱਸ ਗਿਆ ਹੈ (ਭਾਵ, ਜੋ ਜੀਵ ਵਣਜਾਰੇ ਨਾਮ ਸਿਮਰਨ ਵਾਲੇ ਅੌਖੇ ਰਾਹ ਤੇ ਤੁਰਦੇ ਹਨ, ਉਹ ਪਾਪ ਕਰਨੇ ਛੱਡ ਦੇਂਦੇ ਹਨ ਅਤੇ ਉਹਨਾਂ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ) ।੩।੫।੪੯ ।
ਸ਼ਬਦ ਦਾ
ਭਾਵ:- ਇਹ ਜਗਤ ਵਪਾਰ ਦੀ ਮੰਡੀ ਹੈ, ਜੀਵ ਵਪਾਰੀ ਹਨ, ਹਰੇਕ ਜੀਵ ਨੂੰ ਸੁਆਸਾਂ ਦੀ ਰਾਸ ਮਿਲੀ ਹੈ ।
ਪਰ ਆਮ ਤੌਰ ਤੇ ਹਰ ਕੋਈ ਤ੍ਰਿਸ਼ਨਾ ਦੀ ਛੱਟ ਚੁੱਕੀ ਫਿਰਦਾ ਹੈ; ਕਾਮ ਕ੍ਰੋਧ ਅਤੇ ਹੋਰ ਮਨ-ਤਰੰਗਾਂ ਵਿਚ ਜੀਵਾਂ ਦੀ ਉਮਰ ਮੁੱਕ ਜਾਂਦੀ ਹੈ ਅਤੇ ਤ੍ਰਿਸ਼ਨਾ-ਬੱਧੇ ਹੀ ਇਥੋਂ ਤੁਰ ਜਾਂਦੇ ਹਨ ।
ਜਿਸ ਕਿਸੇ ਵਿਰਲੇ ਜੀਵ ਨੇ ਪ੍ਰਭੂ ਦੇ ਨਾਮ-ਸਿਮਰਨ ਦਾ ਅੌਖਾ ਰਾਹ ਮੱਲਿਆ ਹੈ, ਉਹ ਪਾਪਾਂ ਤੋਂ ਬਚ ਜਾਂਦਾ ਹੈ ਤੇ ਉਸ ਦੀ ਤ੍ਰਿਸ਼ਨਾ ਇੱਥੇ ਹੀ ਮੁੱਕ ਜਾਂਦੀ ਹੈ ।੪੯ ।