ਗਉੜੀ ਕਬੀਰ ਜੀ ॥
ਬਿਖਿਆ ਬਿਆਪਿਆ ਸਗਲ ਸੰਸਾਰੁ ॥
ਬਿਖਿਆ ਲੈ ਡੂਬੀ ਪਰਵਾਰੁ ॥੧॥
ਰੇ ਨਰ ਨਾਵ ਚਉੜਿ ਕਤ ਬੋੜੀ ॥
ਹਰਿ ਸਿਉ ਤੋੜਿ ਬਿਖਿਆ ਸੰਗਿ ਜੋੜੀ ॥੧॥ ਰਹਾਉ ॥
ਸੁਰਿ ਨਰ ਦਾਧੇ ਲਾਗੀ ਆਗਿ ॥
ਨਿਕਟਿ ਨੀਰੁ ਪਸੁ ਪੀਵਸਿ ਨ ਝਾਗਿ ॥੨॥
ਚੇਤਤ ਚੇਤਤ ਨਿਕਸਿਓ ਨੀਰੁ ॥
ਸੋ ਜਲੁ ਨਿਰਮਲੁ ਕਥਤ ਕਬੀਰੁ ॥੩॥੨੪॥
Sahib Singh
ਬਿਖਿਆ = ਮਾਇਆ ।
ਸਗਲ = ਸਾਰਾ ।
ਬਿਆਪਿਆ = ਗ੍ਰੱਸਿਆ ਹੋਇਆ, ਦਬਿਆ ਹੋਇਆ ।੧ ।
ਨਾਵ = ਬੇੜੀ ।
ਚਉੜਿ = ਖੁਲ੍ਹੇ ਥਾਂ, ਰੜੇ ਵਿਚ ਹੀ ।
ਬੋੜੀ = ਡੋਬੀ ।
ਬਿਖਿਆ ਸੰਗਿ = ਮਾਇਆ ਨਾਲ ।੧।ਰਹਾਉ ।
ਸੁਰਿ = ਦੇਵਤੇ ।
ਨਰ = ਮਨੁੱਖ ।
ਦਾਧੇ = ਸੜ ਗਏ ।
ਨਿਕਟਿ = ਨੇੜੇ ।
ਪੀਵਸਿ ਨ = ਨਹੀਂ ਪੀਂਦਾ ।
ਝਾਗਿ = ਅੌਖ ਨਾਲ ਲੰਘ ਕੇ, ਉੱਦਮ ਕਰ ਕੇ ।੨ ।
ਚੇਤਤ ਚੇਤਤ = ਯਾਦ ਕਰਦਿਆਂ ਕਰਦਿਆਂ, ਸਿਮਰਨ ਕਰਨ ਨਾਲ ।
ਨਿਕਸਿਓ = ਨਿਕਲ ਆਇਆ ।
ਨਿਰਮਲੁ = ਸਾਫ਼ ।
ਕਥਤ = ਆਖਦਾ ਹੈ ।੩ ।

ਸਾਰਾ ਜਹਾਨ ਹੀ ਮਾਇਆ (ਦੇ ਪ੍ਰਭਾਵ) ਨਾਲ ਨੱਪਿਆ ਹੋਇਆ ਹੈ; ਮਾਇਆ ਸਾਰੇ ਹੀ ਕਟੁੰਬ ਨੂੰ (ਸਾਰੇ ਹੀ ਜੀਵਾਂ ਨੂੰ) ਡੋਬੀ ਬੈਠੀ ਹੈ ।੧ ।
ਹੇ ਮਨੁੱਖ! ਤੂੰ (ਆਪਣੀ ਜ਼ਿੰਦਗੀ ਦੀ) ਬੇੜੀ ਕਿਉਂ ਰੜੇ ਥਾਂ ਤੇ ਹੀ ਡੋਬ ਲਈ ਹੈ ?
ਤੂੰ ਪ੍ਰਭੂ ਨਾਲੋਂ ਪ੍ਰੀਤ ਤੋੜ ਕੇ ਮਾਇਆ ਨਾਲ ਗੰਢੀ ਬੈਠਾ ਹੈਂ ।੧।ਰਹਾਉ ।
(ਸਾਰੇ ਜਗਤ ਵਿਚ ਮਾਇਆ ਦੀ ਤ੍ਰਿਸ਼ਨਾ ਦੀ) ਅੱਗ ਲੱਗੀ ਹੋਈ ਹੈ (ਜਿਸ ਵਿਚ) ਦੇਵਤੇ ਤੇ ਮਨੁੱਖ ਸੜ ਰਹੇ ਹਨ ।
(ਇਸ ਅੱਗ ਨੂੰ ਸ਼ਾਂਤ ਕਰਨ ਲਈ ਨਾਮ-ਰੂਪ) ਪਾਣੀ ਭੀ ਨੇੜੇ ਹੀ ਹੈ, ਪਰ (ਇਹ) ਪਸ਼ੂ (ਜੀਵ) ਉੱਦਮ ਕਰ ਕੇ ਪੀਂਦਾ ਨਹੀਂ ਹੈ ।੨ ।
ਕਬੀਰ ਆਖਦਾ ਹੈ—(ਉਹ ਨਾਮ-ਰੂਪ) ਪਾਣੀ ਸਿਮਰਨ ਕਰਦਿਆਂ ਕਰਦਿਆਂ ਹੀ (ਮਨੁੱਖ ਦੇ ਹਿਰਦੇ ਵਿਚ) ਪਰਗਟ ਹੁੰਦਾ ਹੈ, ਤੇ ਉਹ (ਅੰਮਿ੍ਰਤ-) ਜਲ ਪਵਿੱਤਰ ਹੁੰਦਾ ਹੈ, (ਤ੍ਰਿਸ਼ਨਾ ਦੀ ਅੱਗ ਉਸੇ ਜਲ ਨਾਲ ਬੁਝ ਸਕਦੀ ਹੈ) ।੩।੨੪ ।
ਸਬਦ ਦਾ
ਭਾਵ:- ਉਹ ਤ੍ਰਿਸ਼ਨਾ ਦੀ ਅੱਗ ਜਿਸ ਵਿਚ ਸਾਰਾ ਜਗਤ ਸੜ ਰਿਹਾ ਹੈ, ਕੇਵਲ ਪ੍ਰਭੂ ਦੇ ਨਾਮ-ਰੂਪ ਅੰਮਿ੍ਰਤ ਨਾਲ ਹੀ ਬੁੱਝ ਸਕਦੀ ਹੈ ।
ਸੋ, ਹਰ ਵੇਲੇ ਨਾਮ ਹੀ ਸਿਮਰੋ ।੩੪ ।