ਗਉੜੀ ਕਬੀਰ ਜੀ ॥
ਅਸਥਾਵਰ ਜੰਗਮ ਕੀਟ ਪਤੰਗਾ ॥
ਅਨਿਕ ਜਨਮ ਕੀਏ ਬਹੁ ਰੰਗਾ ॥੧॥

ਐਸੇ ਘਰ ਹਮ ਬਹੁਤੁ ਬਸਾਏ ॥
ਜਬ ਹਮ ਰਾਮ ਗਰਭ ਹੋਇ ਆਏ ॥੧॥ ਰਹਾਉ ॥

ਜੋਗੀ ਜਤੀ ਤਪੀ ਬ੍ਰਹਮਚਾਰੀ ॥
ਕਬਹੂ ਰਾਜਾ ਛਤ੍ਰਪਤਿ ਕਬਹੂ ਭੇਖਾਰੀ ॥੨॥

ਸਾਕਤ ਮਰਹਿ ਸੰਤ ਸਭਿ ਜੀਵਹਿ ॥
ਰਾਮ ਰਸਾਇਨੁ ਰਸਨਾ ਪੀਵਹਿ ॥੩॥

ਕਹੁ ਕਬੀਰ ਪ੍ਰਭ ਕਿਰਪਾ ਕੀਜੈ ॥
ਹਾਰਿ ਪਰੇ ਅਬ ਪੂਰਾ ਦੀਜੈ ॥੪॥੧੩॥

Sahib Singh
ਅਸਥਾਵਰ = ਇਕ ਥਾਂ ਤੇ ਖਲੋਤੇ ਰਹਿਣ ਵਾਲੇ ਪਰਬਤ, ਰੁੱਖ ਆਦਿਕ ।
ਜੰਗਮ = ਤੁਰਨ ਵਾਲੇ ਪਸ਼ੂ = ਪੰਛੀ ।
ਕੀਟ = ਕੀੜੇ ।
ਪਤੰਗਾ = ਖੰਭਾਂ ਵਾਲੇ ਕੀੜੇ ।
ਬਹੁ ਰੰਗਾ = ਬਹੁਤ ਕਿਸਮਾਂ ਦੇ ।
ਕੀਏ = ਅਸਾਂ ਕੀਤੇ, ਅਸਾਂ ਧਾਰੇ ।੧।ਬਸਾਏ—ਵਸਾਏ, ਆਬਾਦ ਕੀਤੇ ।
ਘਰ = (ਭਾਵ) ਜੂਨਾਂ, ਸਰੀਰ ।
ਰਾਮ = ਹੇ ਰਾਮ !
ਗਰਭ ਹੋਇ ਆਏ = ਜੂਨਾਂ ਵਿਚ ਪੈਂਦੇ ਗਏ ।੧।ਰਹਾਉ ।
ਸਾਕਤ = (ਰੱਬ ਨਾਲੋਂ) ਟੁੱਟੇ ਹੋਏ ਮਨੁੱਖ ।
(ਮਰਹਿ = ਮਰਦੇ ਰਹਿੰਦੇ ਹਨ, ਜੂਨਾਂ ਵਿਚ ਪੈਂਦੇ ਰਹਿੰਦੇ ਹਨ ।
ਜੀਵਹਿ = ਜ਼ਿੰਦਾ ਹਨ ।
ਰਸਾਇਨੁ = {ਰਸ ਅਇਨੁ ।
ਅਇਨੁ = ਅਯਨ, ਘਰ} ਰਸਾਂ ਦਾ ਘਰ, ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ।
ਰਸਨਾ = ਜੀਭ (ਨਾਲ) ।੩ ।
ਪ੍ਰਭ = ਹੇ ਪ੍ਰਭੂ !
ਹਾਰਿ = ਹਾਰ ਕੇ, ਜੂਨਾਂ ਵਿਚ ਪੈ ਪੈ ਕੇ ਥੱਕ ਕੇ ।
ਪਰੇ = ਡਿੱਗੇ ਹਾਂ (ਤੇਰੇ ਦਰ ਤੇ) ।
ਪੂਰਾ = ਗਿਆਨ ।੪।੧੩ ।
    
Sahib Singh
ਅਸੀ (ਹੁਣ ਤਕ) ਅਸਥਾਵਰ, ਜੰਗਮ ਕੀੜੇ-ਪਤੰਗੇ ਇਹੋ ਜਿਹੇ ਕਈ ਕਿਸਮਾਂ ਦੇ ਜਨਮਾਂ ਵਿਚ ਆ ਚੁਕੇ ਹਾਂ ।੧ ।
ਹੇ ਰਾਮ! ਜਦੋਂ ਅਸੀ ਜੂਨਾਂ ਵਿਚ ਪੈਂਦੇ ਗਏ ਤਾਂ ਇਹੋ ਜਿਹੇ ਕਈ ਸਰੀਰਾਂ ਵਿਚੋਂ ਦੀ ਲੰਘ ਕੇ ਆਏ ਹਾਂ ।੧।ਰਹਾਉ ।
ਕਦੇ ਅਸੀ ਜੋਗੀ ਬਣੇ, ਕਦੇ ਜਤੀ, ਕਦੇ ਤਪੀ, ਕਦੇ ਬ੍ਰਹਮਚਾਰੀ; ਕਦੇ ਛਤ੍ਰਪਤੀ ਰਾਜੇ ਬਣੇ ਕਦੇ ਮੰਗਤੇ ।੨ ।
ਜੋ ਮਨੁੱਖ ਰੱਬ ਨਾਲੋਂ ਟੁੱਟੇ ਰਹਿੰਦੇ ਹਨ ਉਹ ਸਦਾ (ਇਸੇ ਤ੍ਰਹਾਂ) ਕਈ ਜੂਨਾਂ ਵਿਚ ਪੈਂਦੇ ਰਹਿੰਦੇ ਹਨ, ਪਰ ਸੰਤ ਜਨ ਸਦਾ ਜੀਊਂਦੇ ਹਨ (ਭਾਵ, ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ, ਕਿਉਂਕਿ) ਉਹ ਜੀਭ ਨਾਲ ਪ੍ਰਭੂ ਦੇ ਨਾਮ ਦਾ ਸ੍ਰੇਸ਼ਟ ਰਸ ਪੀਂਦੇ ਰਹਿੰਦੇ ਹਨ ।੩ ।
(ਸੋ) ਹੇ ਕਬੀਰ! (ਪਰਮਾਤਮਾ ਦੇ ਅੱਗੇ ਇਸ ਤ੍ਰਹਾਂ) ਅਰਦਾਸ ਕਰ—ਹੇ ਪ੍ਰਭੂ! ਅਸੀ ਥੱਕ-ਟੁੱਟ ਕੇ (ਤੇਰੇ ਦਰ ਤੇ) ਆ ਡਿੱਗੇ ਹਾਂ, ਮਿਹਰ ਕਰ ਤੇ ਹੁਣ ਆਪਣਾ ਗਿਆਨ ਬਖ਼ਸ਼ ।੪।੧੩ ।
ਸ਼ਬਦ ਦਾ
ਭਾਵ:- ਪ੍ਰਭੂ ਤੋਂ ਵਿੱਛੜ ਕੇ ਜੀਵ ਨੂੰ ਕਈ ਜਨਮਾਂ ਵਿਚ ਭੌਣਾ ਪੈਂਦਾ ਹੈ ।
ਤਦੋਂ ਹੀ ਖ਼ਲਾਸੀ ਹੁੰਦੀ ਹੈ ਜਦੋਂ ਅੰਦਰੋਂ ਹਉਮੈ ਦੂਰ ਕਰ ਕੇ ਨਾਮ ਜਪੇ ।੧੩ ।
Follow us on Twitter Facebook Tumblr Reddit Instagram Youtube