ਕਬੀਰ ਜੀ ਗਉੜੀ ॥
ਕਿਆ ਜਪੁ ਕਿਆ ਤਪੁ ਕਿਆ ਬ੍ਰਤ ਪੂਜਾ ॥
ਜਾ ਕੈ ਰਿਦੈ ਭਾਉ ਹੈ ਦੂਜਾ ॥੧॥

ਰੇ ਜਨ ਮਨੁ ਮਾਧਉ ਸਿਉ ਲਾਈਐ ॥
ਚਤੁਰਾਈ ਨ ਚਤੁਰਭੁਜੁ ਪਾਈਐ ॥ ਰਹਾਉ ॥

ਪਰਹਰੁ ਲੋਭੁ ਅਰੁ ਲੋਕਾਚਾਰੁ ॥
ਪਰਹਰੁ ਕਾਮੁ ਕ੍ਰੋਧੁ ਅਹੰਕਾਰੁ ॥੨॥

ਕਰਮ ਕਰਤ ਬਧੇ ਅਹੰਮੇਵ ॥
ਮਿਲਿ ਪਾਥਰ ਕੀ ਕਰਹੀ ਸੇਵ ॥੩॥

ਕਹੁ ਕਬੀਰ ਭਗਤਿ ਕਰਿ ਪਾਇਆ ॥
ਭੋਲੇ ਭਾਇ ਮਿਲੇ ਰਘੁਰਾਇਆ ॥੪॥੬॥

Sahib Singh
ਜਾ ਕੈ ਰਿਦੈ = ਜਿਸ ਮਨੁੱਖ ਦੇ ਹਿਰਦੇ ਵਿਚ ।
ਦੂਜਾ ਭਾਉ = ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਪਿਆਰ ।
ਕਿਆ = ਕਾਹਦਾ ?
    ਕਿਸ ਅਰਥ ?
    ਕਿਸ ਭਾ ?
    ਕਿਸੇ ਅਰਥ ਨਹੀਂ ।੧ ।
ਰੇ ਜਨ = ਹੇ ਭਾਈ !
ਮਾਧਉ = ਮਾਧਵ {ਮਾ—ਮਾਇਆ ।
ਧਵ = ਪਤੀ} ਮਾਇਆ ਦਾ ਪਤੀ ਪ੍ਰਭੂ ।
ਸਿਉ = ਨਾਲ ।
ਚਤੁਰਾਈ = ਸਿਆਣਪਾਂ ਨਾਲ ।
ਚਤੁਰਭੁਜੁ = {ਚਾਰ ਬਾਹਵਾਂ ਵਾਲਾ} ਪਰਮਾਤਮਾ ।
ਨ ਪਾਈਐ = ਨਹੀਂ ਮਿਲਦਾ ।੧।ਰਹਾਉ ।
ਪਰਹਰੁ = {ਸੰ: ਪਰਿ+ਹਿ੍ਰ=ਤਿਆਗ ਦੇਣਾ} ਛੱਡ ਦੇਹ ।
ਲੋਕਾਚਾਰੁ = ਲੋਕਾਂ ਨੂੰ ਹੀ ਵਿਖਾਉਣ ਵਾਲਾ ਕੰਮ, ਵਿਖਾਵਾ, ਲੋਕ-ਪਤੀਆਵਾ ।੨ ।
ਕਰਮ = ਕਰਮ = ਕਾਂਡ, ਧਾਰਮਿਕ ਰਸਮਾਂ ।
ਅਹੰਮੇਵ = {ਅਹੰ—ਮੈਂ ।
ਏਵ = ਹੀ ।} ‘ਮੈਂ ਮੈਂ’ ਦਾ ਖਿ਼ਆਲ; ਅਹੰਕਾਰ ।
ਬਧੇ = ਬੱਝ ਗਏ ਹਨ ।
ਮਿਲਿ = ਮਿਲ ਕੇ ।
ਕਰਹੀ = ਕਰਹਿ, ਕਰਦੇ ਹਨ ।
ਸੇਵ = ਸੇਵਾ ।੩ ।
ਕਰਿ = ਕਰ ਕੇ, ਕਰਨ ਨਾਲ ।
ਪਾਇਆ = ਮਿਲਦਾ ਹੈ ।
ਭੋਲੇ ਭਾਇ = ਭੋਲੇ ਸੁਭਾਉ ਨਾਲ ।
ਰਘੁਰਾਇਆ = ਪ੍ਰਭੂ ।੪ ।
    
Sahib Singh
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਪਿਆਰ ਹੈ, ਉਸ ਦਾ ਜਪ ਕਰਨਾ ਕਿਸ ਭਾ ?
ਉਸ ਦਾ ਤਪ ਕਿਸ ਅਰਥ ?
ਉਸ ਦੇ ਵਰਤ ਤੇ ਪੂਜਾ ਕਿਹੜੇ ਗੁਣ ?
।੨ ।
ਹੇ ਭਾਈ! ਮਨ ਨੂੰ ਪਰਮਾਤਮਾ ਨਾਲ ਜੋੜਨਾ ਚਾਹੀਦਾ ਹੈ (ਸਿਮਰਨ ਛੱਡ ਕੇ ਹੋਰ) ਸਿਆਣਪਾਂ ਨਾਲ ਰੱਬ ਨਹੀਂ ਮਿਲ ਸਕਦਾ ।੧।ਰਹਾਉ ।
(ਹੇ ਭਾਈ!) ਲਾਲਚ, ਵਿਖਾਵਾ, ਕਾਮ, ਕ੍ਰੋਧ ਅਤੇ ਅਹੰਕਾਰ ਛੱਡ ਦੇਹ ।੨ ।
ਮਨੁੱਖ ਧਾਰਮਿਕ ਰਸਮਾਂ ਕਰਦੇ ਕਰਦੇ ਹਉਮੈ ਵਿਚ ਬੱਝੇ ਪਏ ਹਨ, ਅਤੇ ਰਲ ਕੇ ਪੱਥਰਾਂ ਦੀ (ਹੀ) ਪੂਜਾ ਕਰ ਰਹੇ ਹਨ (ਪਰ ਇਹ ਸਭ ਕੁਝ ਵਿਅਰਥ ਹੈ) ।੩ ।
ਹੇ ਕਬੀਰ! ਆਖ—ਪਰਮਾਤਮਾ ਬੰਦਗੀ ਕਰਨ ਨਾਲ (ਹੀ) ਮਿਲਦਾ ਹੈ, ਭੋਲੇ ਸੁਭਾਉ ਨਾਲ ਮਿਲਦਾ ਹੈ ।੪।੬।ਸ਼ਬਦ ਦਾ
ਭਾਵ:- ਮਾਇਆ ਦੀ ਖ਼ਾਤਰ ਤੇ ਲੋਕ-ਵਿਖਾਵੇ ਦੀ ਖ਼ਾਤਰ ਮਨੁੱਖ ਜਪ, ਤਪ ਆਦਿਕ ਕਰਮ ਕਰਦੇ ਹਨ, ਤੇ ਸਿਆਣੇ ਬਣ ਬਣ ਕੇ ਵਿਖਾਉਂਦੇ ਹਨ—ਇਹ ਰੱਬ ਨੂੰ ਮਿਲਣ ਦਾ ਰਾਹ ਨਹੀਂ ਹੈ ।
ਜੇ ਪ੍ਰਭੂ ਨੂੰ ਮਿਲਣਾ ਹੈ ਤਾਂ ਉਸ ਦੀ ਭਗਤੀ ਕਰੋ ਤੇ ਬਾਲ-ਬੁੱਧ ਰਹੋ ।੬ ।

ਨੋਟ: ਭੋਲੇ ਸੁਭਾਉ (ਨਿਨੋਚੲਨਚੲ) ਅਤੇ ਅਗਿਆਨਤਾ, ਨਾਵਾਕਫ਼ੀਅਤ (ਗਿਨੋਰੳਨਚੲ) ਵਿਚ ਫ਼ਰਕ ਸਮਝਣ ਦੀ ਲੋੜ ਹੈ ।
ਕਿਸੇ ‘ਮੂਰਤੀ’ ਦੀ ਬਾਬਤ ਕਦੇ ਇਹ ਸਮਝ ਲੈਣਾ ਕਿ ਇਹ ਪਰਮਾਤਮਾ ਹੈ—ਇਹ ਭੋਲਾ ਸੁਭਾਉ ਨਹੀਂ ਹੈ, ਇਹ ਨਾਵਾਕਫ਼ੀਅਤ ਹੈ, ਇਹ ਅੰਞਾਣਪੁਣਾ ਹੈ, ਇਹ ਅਗਿਆਨਤਾ ਹੈ ।
ਭੋਲਾ-ਪਣ ਛੋਟੇ ਬਾਲਕ ਦਾ ਸੁਭਾਉ ਹੈ; ਕਿਸੇ ਨਾਲ ਵੈਰ ਦੀ ਪੱਕੀ ਗੰਢ ਨਾਹ ਬੰਨ੍ਹ ਲੈਣੀ, ਇਹ ਭੋਲਾਪਣ ਹੈ; ਸਭ ਬੰਦੇ ਇਕੋ ਜਿਹੇ ਜਾਪਣੇ, ਉੱਚੇ ਨੀਵੇਂ ਦਾ ਵਿਤਕਰਾ ਨਾਹ ਹੋਣਾ—ਇਹ ਭੋਲਾ-ਪਣ ਹੈ ।
Follow us on Twitter Facebook Tumblr Reddit Instagram Youtube