ਮਃ ੫ ॥
ਚੜਿ ਕੈ ਘੋੜੜੈ ਕੁੰਦੇ ਪਕੜਹਿ ਖੂੰਡੀ ਦੀ ਖੇਡਾਰੀ ॥
ਹੰਸਾ ਸੇਤੀ ਚਿਤੁ ਉਲਾਸਹਿ ਕੁਕੜ ਦੀ ਓਡਾਰੀ ॥੨॥
Sahib Singh
ਘੋੜੜਾ = ਸੋਹਣਾ ਘੋੜਾ ।
ਘੋੜੜੈ = ਸੋਹਣੇ ਘੋੜੇ ਤੇ ।
ਕੁੰਦੇ = ਬੰਦੂਕ ਦਾ ਹੱਥਾ ।
ਖੇਡਾਰੀ = ਖੇਡ ਜਾਣਨ ਵਾਲੇ ।
ਉਲਾਸਹਿ = ਉਤਸ਼ਾਹ ਵਿਚ ਲਿਆਉਂਦੇ ਹਨ ।
ਸੇਤੀ = ਨਾਲ ।
ਘੋੜੜੈ = ਸੋਹਣੇ ਘੋੜੇ ਤੇ ।
ਕੁੰਦੇ = ਬੰਦੂਕ ਦਾ ਹੱਥਾ ।
ਖੇਡਾਰੀ = ਖੇਡ ਜਾਣਨ ਵਾਲੇ ।
ਉਲਾਸਹਿ = ਉਤਸ਼ਾਹ ਵਿਚ ਲਿਆਉਂਦੇ ਹਨ ।
ਸੇਤੀ = ਨਾਲ ।
Sahib Singh
(ਜੋ ਮਨੁੱਖ) ਜਾਣਦੇ ਤਾਂ ਹਨ ਖੂੰਡੀ ਦੀ ਖੇਡ ਖੇਡਣੀ, (ਪਰ) ਸੋਹਣੇ ਘੋੜੇ ਤੇ ਚੜ੍ਹ ਕੇ ਬੰਦੂਕਾਂ ਦੇ ਹੱਥੇ (ਹੱਥ ਵਿਚ) ਫੜਦੇ ਹਨ (ਉਹ ਹਾਸੋ-ਹੀਣੇ ਹੁੰਦੇ ਹਨ, ਉਹ, ਮਾਨੋ, ਇਹੋ ਜਿਹੇ ਹਨ ਕਿ) ਕੁੱਕੜ ਦੀ ਉਡਾਰੀ ਉੱਡਣੀ ਜਾਣਦੇ ਹੋਣ ਤੇ ਹੰਸਾਂ ਨਾਲ (ਉੱਡਣ ਲਈ ਆਪਣੇ) ਮਨ ਨੂੰ ਉਤਸ਼ਾਹ ਦੇਂਦੇ ਹੋਣ ।
(ਤਿਵੇਂ ਉਹਨਾਂ ਮਨਮੁਖਾਂ ਦਾ ਹਾਲ ਸਮਝੋ ਜੋ ਗੁਰਮੁਖਾਂ ਦੀ ਰੀਸ ਕਰਦੇ ਹਨ) ।੨ ।
(ਤਿਵੇਂ ਉਹਨਾਂ ਮਨਮੁਖਾਂ ਦਾ ਹਾਲ ਸਮਝੋ ਜੋ ਗੁਰਮੁਖਾਂ ਦੀ ਰੀਸ ਕਰਦੇ ਹਨ) ।੨ ।