ਸਲੋਕ ਡਖਣਾ ਮਃ ੫ ॥
ਭੋਰੀ ਭਰਮੁ ਵਞਾਇ ਪਿਰੀ ਮੁਹਬਤਿ ਹਿਕੁ ਤੂ ॥
ਜਿਥਹੁ ਵੰਞੈ ਜਾਇ ਤਿਥਾਊ ਮਉਜੂਦੁ ਸੋਇ ॥੧॥

Sahib Singh
ਭੋਰੀ = ਰਤਾ ਕੁ ਭੀ ।
ਵਞਾਇ = (ਜੇ) ਦੂਰ ਕਰੇ ।
ਪਿਰੀ = ਪਿਆਰ ।
ਮੁਹਬਤਿ = ਪਿਆਰ ।
ਜਿਥਹੁ = ਜਿੱਥੇ ।
ਜਾਇ ਵੰਞੈ = ਜਾਇˆਗਾ ।
ਤਿਥਾਊ = ਓਥੇ ਹੀ ।
ਸੋਇ = ਉਹ ਪ੍ਰਭੂ ।
    
Sahib Singh
(ਹੇ ਭਾਈ!) ਜੇ ਤੂੰ ਰਤਾ ਭਰ ਭੀ (ਮਨ ਦੀ) ਭਟਕਣਾ ਦੂਰ ਕਰ ਦੇਵੇਂ ਤੇ ਸਿਰਫ਼ ਪਿਆਰੇ (ਪ੍ਰਭੂ) ਨਾਲ ਪ੍ਰੇਮ ਕਰੇਂ; ਤਾਂ ਜਿੱਥੇ ਜਾਇˆਗਾ ਓਥੇ ਹੀ ਉਹ ਪ੍ਰਭੂ ਹਾਜ਼ਰ (ਦਿੱਸੇਗਾ) ।੧ ।
Follow us on Twitter Facebook Tumblr Reddit Instagram Youtube