ਮਃ ੫ ॥
ਜੇ ਕਰੁ ਗਹਹਿ ਪਿਆਰੜੇ ਤੁਧੁ ਨ ਛੋਡਾ ਮੂਲਿ ॥
ਹਰਿ ਛੋਡਨਿ ਸੇ ਦੁਰਜਨਾ ਪੜਹਿ ਦੋਜਕ ਕੈ ਸੂਲਿ ॥੨॥

Sahib Singh
ਕਰੁ = (ਮੇਰਾ) ਹੱਥ ।
ਗਹਰਿ = (ਤੂੰ) ਫੜ ਲਏਂ ।
ਨ ਮੂਲਿ = ਕਦੇ ਨਾ ।
ਛੋਡਨਿ = ਛੱਡ ਦੇਂਦੇ ਹਨ, ਵਿਸਾਰ ਦੇਂਦੇ ਹਨ ।
ਦੁਰਜਨਾ = ਮੰਦ = ਕਰਮੀ ਮਨੁੱਖ ।
ਪੜਹਿ = ਪੈਂਦੇ ਹਨ ।
ਸੂਲਿ = ਅਸਹਿ ਪੀੜ ਵਿਚ ।
    
Sahib Singh
ਹੇ ਅਤਿ ਪਿਆਰੇ (ਪ੍ਰਭੂ!) ਜੇ ਤੂੰ ਮੇਰਾ ਹੱਥ ਫੜ ਲਏਂ, ਮੈਂ ਤੈਨੂੰ ਕਦੇ ਨਾ ਛੱਡਾਂ ।
ਜੋ ਮਨੁੱਖ ਪ੍ਰਭੂ ਨੂੰ ਵਿਸਾਰ ਦੇਂਦੇ ਹਨ ਉਹ ਮੰਦ-ਕਰਮੀ (ਹੋ ਕੇ) ਦੋਜ਼ਕ ਦੀ ਅਸਹ ਪੀੜ ਵਿਚ ਪੈਂਦੇ ਹਨ (ਭਾਵ, ਪੀੜ ਨਾਲ ਤੜਫ਼ਦੇ ਹਨ) ।੨ ।
Follow us on Twitter Facebook Tumblr Reddit Instagram Youtube