ਮਃ ੫ ॥
ਮੰਗਣਾ ਤ ਸਚੁ ਇਕੁ ਜਿਸੁ ਤੁਸਿ ਦੇਵੈ ਆਪਿ ॥
ਜਿਤੁ ਖਾਧੈ ਮਨੁ ਤ੍ਰਿਪਤੀਐ ਨਾਨਕ ਸਾਹਿਬ ਦਾਤਿ ॥੨॥
Sahib Singh
ਤੁਸਿ = ਤ੍ਰüੱਠ ਕੇ, ਖ਼ੁਸ਼ ਹੋ ਕੇ ।
ਤਿਤੁ = {ਅਧਿਕਰਣ ਕਾਰਕ, ਇਕ-ਵਚਨ} ।
ਜਿਤੁ ਖਾਧੈ = {ਪੂਰਨ ਕਾਰਦੰਤਕ} ਜਿਸ ਦੇ ਖਾਧਿਆਂ, ਜੇ ਇਸ ਨੂੰ ਖਾਧਾ ਜਾਏ ।
ਤਿ੍ਰਪਤੀਐ = ਰੱਜ ਜਾਂਦਾ ਹੈ ।
ਸਾਹਿਬ ਦਾਤਿ = ਮਾਲਕ ਦੀ ਬਖ਼ਸ਼ਸ਼ ।
ਤਿਤੁ = {ਅਧਿਕਰਣ ਕਾਰਕ, ਇਕ-ਵਚਨ} ।
ਜਿਤੁ ਖਾਧੈ = {ਪੂਰਨ ਕਾਰਦੰਤਕ} ਜਿਸ ਦੇ ਖਾਧਿਆਂ, ਜੇ ਇਸ ਨੂੰ ਖਾਧਾ ਜਾਏ ।
ਤਿ੍ਰਪਤੀਐ = ਰੱਜ ਜਾਂਦਾ ਹੈ ।
ਸਾਹਿਬ ਦਾਤਿ = ਮਾਲਕ ਦੀ ਬਖ਼ਸ਼ਸ਼ ।
Sahib Singh
ਜੇ ਮੰਗਣਾ ਹੈ ਤਾਂ ਸਿਰਫ਼ ਪ੍ਰਭੂ ਦਾ ਨਾਮ ਮੰਗੋ (ਇਹ ‘ਨਾਮ’ ਉਸ ਨੂੰ ਹੀ ਮਿਲਦਾ ਹੈ) ਜਿਸ ਨੂੰ ਪ੍ਰਭੂ ਆਪ ਪ੍ਰਸੰਨ ਹੋ ਕੇ ਦੇਂਦਾ ਹੈ, ਜੇ ਇਹ (ਨਾਮ-ਵਸਤ) ਖਾਧੀ ਜਾਏ ਤਾਂ ਮਨ (ਮਾਇਆ ਵਲੋਂ) ਰੱਜ ਜਾਂਦਾ ਹੈ, ਪਰ ਹੇ ਨਾਨਕ! ਹੈ ਇਹ (ਨਿਰੋਲ) ਮਾਲਕ ਦੀ ਬਖ਼ਸ਼ਸ਼ ਹੀ ।੨ ।