ਸਲੋਕ ਮਃ ੫ ॥
ਜਾਚੜੀ ਸਾ ਸਾਰੁ ਜੋ ਜਾਚੰਦੀ ਹੇਕੜੋ ॥
ਗਾਲ੍ਹੀ ਬਿਆ ਵਿਕਾਰ ਨਾਨਕ ਧਣੀ ਵਿਹੂਣੀਆ ॥੧॥

Sahib Singh
ਜਾਚੜੀ = ਜਾਚਨਾ, ਮੰਗ ।
ਸਾਰੁ = ਸ੍ਰੇਸ਼ਟ, ਸਭ ਤੋਂ ਚੰਗੀ ।
ਜਾਚੰਦੀ = ਮੰਗਦੀ ਹੈ ।
ਹੇਕੜੋ = ਇਕ ਰੱਬ ਨੂੰ ।
ਗਾਲ@ੀ ਬਿਆ = ਹੋਰ ਗੱਲਾਂ ।
ਵਿਕਾਰ = ਬੇ = ਕਾਰ, ਵਿਅਰਥ ।
ਧਣੀ = ਮਾਲਕ ।
    
Sahib Singh
ਉਹ ਤਰਲਾ ਸਭ ਤੋਂ ਚੰਗਾ ਹੈ ਜੋ (ਭਾਵ, ਜਿਸ ਦੀ ਰਾਹੀਂ ਮਨੁੱਖ) ਇਕ ਪ੍ਰਭੂ (ਦੇ ਨਾਮ) ਨੂੰ ਮੰਗਦਾ ਹੈ ।
ਹੇ ਨਾਨਕ! ਮਾਲਕ-ਪ੍ਰਭੂ ਤੋਂ ਬਾਹਰੀਆਂ ਹੋਰ ਗੱਲਾਂ ਸਭ ਵਿਅਰਥ ਹਨ ।੧ ।
Follow us on Twitter Facebook Tumblr Reddit Instagram Youtube