ਮਃ ੫ ॥
ਲਾਲਚਿ ਅਟਿਆ ਨਿਤ ਫਿਰੈ ਸੁਆਰਥੁ ਕਰੇ ਨ ਕੋਇ ॥
ਜਿਸੁ ਗੁਰੁ ਭੇਟੈ ਨਾਨਕਾ ਤਿਸੁ ਮਨਿ ਵਸਿਆ ਸੋਇ ॥੨॥

Sahib Singh
ਲਾਲਚਿ = ਲਾਲਚ ਨਾਲ ।
ਅਟਿਆ = ਲਿੱਬੜਿਆ ਹੋਇਆ ।
ਸੁਆਰਥੁ = ਆਪਣੇ ਅਸਲੀ ਭਲੇ ਦਾ ਕੰਮ ।
ਕੋਇ = ਕੋਈ ਭੀ ਜੀਵ ।
ਭੇਟੈ = ਮਿਲਦਾ ਹੈ ।
ਸੋਇ = ਉਹ ਪ੍ਰਭੂ ।
ਤਿਸੁ ਮਨਿ = ਉਸ (ਮਨੁੱਖ) ਦੇ ਮਨ ਵਿਚ ।
    
Sahib Singh
(ਜਗਤ ਮਾਇਆ ਦੇ) ਲਾਲਚ ਨਾਲ ਲਿੱਬੜਿਆ ਹੋਇਆ ਸਦਾ (ਭਟਕਦਾ) ਫਿਰਦਾ ਹੈ, ਕੋਈ ਭੀ ਬੰਦਾ ਆਪਣੇ ਅਸਲੀ ਭਲੇ ਦਾ ਕੰਮ ਨਹੀਂ ਕਰਦਾ ।
(ਪਰ) ਹੇ ਨਾਨਕ! ਜਿਸ ਮਨੁੱਖ ਨੂੰ ਸਤਿਗੁਰੂ ਮਿਲਦਾ ਹੈ ਉਸ ਦੇ ਮਨ ਵਿਚ ਉਹ ਪ੍ਰਭੂ ਵੱਸ ਪੈਂਦਾ ਹੈ ।੨ ।
Follow us on Twitter Facebook Tumblr Reddit Instagram Youtube