ਮਃ ੫ ॥
ਬਿਖੈ ਕਉੜਤਣਿ ਸਗਲ ਮਾਹਿ ਜਗਤਿ ਰਹੀ ਲਪਟਾਇ ॥
ਨਾਨਕ ਜਨਿ ਵੀਚਾਰਿਆ ਮੀਠਾ ਹਰਿ ਕਾ ਨਾਉ ॥੨॥

Sahib Singh
ਬਿਖੈ = ਬਿਖ ਦੀ, ਜ਼ਹਿਰ ਦੀ, ਮਾਇਆ ਰੂਪ ਜ਼ਹਿਰ ਦੀ ।
ਸਗਲ = ਸਾਰੇ ਜੀਵ ।
ਜਗਤਿ = ਜਗਤ ਵਿਚ ।
ਰਹੀ ਲਪਟਾਇ = ਚੰਬੜ ਰਹੀ ਹੈ ।
ਜਨਿ = ਜਨ ਨੇ, ਸੇਵਕ ਨੇ ।
    
Sahib Singh
(ਮਾਇਆ) ਜ਼ਹਿਰ ਦੀ ਕੁੱੜਤਣ ਸਾਰੇ ਜੀਵਾਂ ਵਿਚ ਹੈ, ਜਗਤ ਵਿਚ ਸਭ ਨੂੰ ਚੰਬੜੀ ਹੋਈ ਹੈ ।
ਹੇ ਨਾਨਕ! (ਸਿਰਫ਼ ਪ੍ਰਭੂ ਦੇ) ਸੇਵਕ ਨੇ ਇਹ ਵਿਚਾਰ ਕੀਤੀ ਹੈ ਕਿ ਪਰਮਾਤਮਾ ਦਾ ਨਾਮ ਹੀ ਮਿੱਠਾ ਹੈ ।੨ ।
Follow us on Twitter Facebook Tumblr Reddit Instagram Youtube