ਸਲੋਕ ਮਃ ੫ ॥
ਕਾਮੁ ਨ ਕਰਹੀ ਆਪਣਾ ਫਿਰਹਿ ਅਵਤਾ ਲੋਇ ॥
ਨਾਨਕ ਨਾਇ ਵਿਸਾਰਿਐ ਸੁਖੁ ਕਿਨੇਹਾ ਹੋਇ ॥੧॥

Sahib Singh
ਨ ਕਰਹੀ = ਤੂੰ ਨਹੀਂ ਕਰਦਾ ।
ਅਵਤਾ = ਅਵੈੜਾ, ਆਪ = ਹੁਦਰਾ ।
ਲੋਇ = ਲੋਕ ਵਿਚ, ਜਗਤ ਵਿਚ ।
ਨਾਇ = {ਅਧਿਕਰਣ ਕਾਰਕ, ਇਕ-ਵਚਨ) ।
ਨਾਇ ਵਿਸਾਰਿਐ = (ਪੂਰਬ ਪੂਰਨ ਕਾਰਦੰਤਕ), ਜੇ ਨਾਮ ਵਿਸਾਰ ਦਿੱਤਾ ਜਾਏ ।
ਕਿਨੇਹਾ ਹੋਇ = ਕੋਈ ਨਹੀਂ ਹੋ ਸਕਦਾ ।
    
Sahib Singh
(ਹੇ ਜੀਵ!) ਤੂੰ ਆਪਣਾ (ਅਸਲ) ਕੰਮ ਨਹੀਂ ਕਰਦਾ ਤੇ ਜਗਤ ਵਿਚ ਆਪ-ਹੁਦਰਾ ਫਿਰ ਰਿਹਾ ਹੈਂ ।
ਹੇ ਨਾਨਕ! ਜੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਜਾਏ ਤਾਂ ਕੋਈ ਭੀ ਸੁਖ ਨਹੀਂ ਹੋ ਸਕਦਾ ।੧ ।
Follow us on Twitter Facebook Tumblr Reddit Instagram Youtube