ਮਃ ੫ ॥
ਜਿਸੁ ਸਿਮਰਤ ਸੰਕਟ ਛੁਟਹਿ ਅਨਦ ਮੰਗਲ ਬਿਸ੍ਰਾਮ ॥
ਨਾਨਕ ਜਪੀਐ ਸਦਾ ਹਰਿ ਨਿਮਖ ਨ ਬਿਸਰਉ ਨਾਮੁ ॥੨॥
Sahib Singh
ਸੰਕਟ = ਦੁੱਖ ।
ਮੰਗਲ = ਖ਼ੁਸ਼ੀਆਂ ।
ਬਿਸ੍ਰਾਮ = ਟਿਕਾਣਾ ।
ਨਿਮਖ = ਅੱਖ ਦੇ ਝਮਕਣ ਜਿਤਨੇ ਸਮੇ ਲਈ ।
ਨ ਬਿਸਰਉ = ਵਿਸਰ ਨਾਹ ਜਾਏ ।
ਮੰਗਲ = ਖ਼ੁਸ਼ੀਆਂ ।
ਬਿਸ੍ਰਾਮ = ਟਿਕਾਣਾ ।
ਨਿਮਖ = ਅੱਖ ਦੇ ਝਮਕਣ ਜਿਤਨੇ ਸਮੇ ਲਈ ।
ਨ ਬਿਸਰਉ = ਵਿਸਰ ਨਾਹ ਜਾਏ ।
Sahib Singh
ਹੇ ਨਾਨਕ! ਜਿਸ ਪਰਮਾਤਮਾ ਨੂੰ ਸਿਮਰਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਤੇ (ਹਿਰਦੇ ਵਿਚ) ਅਨੰਦ ਖ਼ੁਸ਼ੀਆਂ ਦਾ ਨਿਵਾਸ ਹੁੰਦਾ ਹੈ ਉਸ ਨੂੰ ਸਦਾ ਸਿਮਰੀਏ, ਕਦੇ ਅੱਖ ਦੇ ਫੋਰ ਜਿਤਨੇ ਸਮੇ ਲਈ ਭੀ ਉਹ ਹਰਿ-ਨਾਮ ਅਸਾਨੂੰ ਨਾਹ ਭੁੱਲੇ ।੨ ।