ਮਃ ੫ ॥
ਅਠੇ ਪਹਰ ਭਉਦਾ ਫਿਰੈ ਖਾਵਣ ਸੰਦੜੈ ਸੂਲਿ ॥
ਦੋਜਕਿ ਪਉਦਾ ਕਿਉ ਰਹੈ ਜਾ ਚਿਤਿ ਨ ਹੋਇ ਰਸੂਲਿ ॥੨॥

Sahib Singh
ਅਠੇ ਪਹਰ = ਚਾਰ ਪਹਿਰ ਦਿਨ ਤੇ ਚਾਰ ਪਹਿਰ ਰਾਤ, ਦਿਨ ਰਾਤ ।
ਸੰਦੜੇ = ਦੇ ।
ਖਾਵਣ ਸੰਦੜੈ = ਖਾਣ ਦੇ ।
ਖਾਵਣ ਸੰਦੜੈ ਸੂਲਿ = ਖਾਣ ਦੇ ਦੁਖ ਵਿਚ {ਸੂਲਿ’ ਅਧਿਕਰਣ-ਕਾਰਕ, ਇਕ-ਵਚਨ ਹੈ ਲਫ਼ਜ਼ ‘ਸੂਲੁ’ ਤੋਂ, ਇਸ ਲਈ ‘ਸੰਦੜੇ’ ਦੀ ਥਾਂ ਸੰਦੜੈ ਵਰਤਿਆ ਹੈ} ।
ਦੋਜਕਿ = ਦੋਜ਼ਕ ਵਿਚ ।
ਰਸੂਲਿ = ਪੈਗ਼ੰਬਰ ਦੀ ‘ਰਾਹੀਂ, ਗੁਰੂ ਦੀ ਰਾਹੀਂ {ਨੋਟ:- ਕਿਸੇ ਮੁਸਲਮਾਨ ਨਾਲ ਗੱਲ ਹੋ ਰਹੀ ਹੈ ਇਸ ਲਈ ‘ਗੁਰੂ’ ਦੇ ਥਾਂ ਰਸੂਲ ਵਰਤਿਆ ਹੈ} ।
    
Sahib Singh
ਜੇ ਕੋਈ ਮਨੁੱਖ ਦਿਨ ਰਾਤ ਖਾਣ ਦੇ ਦੁੱਖ ਵਿਚ (ਢਿੱਡ ਦੇ ਝੁਲਕੇ ਲਈ ਹੀ) ਭਟਕਦਾ ਫਿਰੇ, ਤੇ ਉਸ ਦੇ ਚਿੱਤ ਵਿਚ ਗੁਰੂ-ਪੈਗ਼ੰਬਰ ਦੀ ਰਾਹੀਂ ਰੱਬ ਨਾਹ (ਯਾਦ) ਹੋਵੇ ਤਾਂ ਉਹ ਦੋਜ਼ਕ ਵਿਚ ਪੈਣੋਂ ਕਿਵੇਂ ਬਚ ਸਕਦਾ ਹੈ ?
।੨ ।
Follow us on Twitter Facebook Tumblr Reddit Instagram Youtube