ਪਉੜੀ ॥
ਹਰਿ ਧਨੁ ਸਚੀ ਰਾਸਿ ਹੈ ਕਿਨੈ ਵਿਰਲੈ ਜਾਤਾ ॥
ਤਿਸੈ ਪਰਾਪਤਿ ਭਾਇਰਹੁ ਜਿਸੁ ਦੇਇ ਬਿਧਾਤਾ ॥
ਮਨ ਤਨ ਭੀਤਰਿ ਮਉਲਿਆ ਹਰਿ ਰੰਗਿ ਜਨੁ ਰਾਤਾ ॥
ਸਾਧਸੰਗਿ ਗੁਣ ਗਾਇਆ ਸਭਿ ਦੋਖਹ ਖਾਤਾ ॥
ਨਾਨਕ ਸੋਈ ਜੀਵਿਆ ਜਿਨਿ ਇਕੁ ਪਛਾਤਾ ॥੬॥
Sahib Singh
ਸਚੀ = ਸਦਾ ਕਾਇਮ ਰਹਿਣ ਵਾਲੀ ।
ਰਾਸਿ = ਪੂੰਜੀ ।
ਤਿਸੈ = ਤਿਸ ਹੀ, ਉਸੇ ਨੂੰ ਹੀ ।
ਭਾਇਰਹੁ = ਹੇ ਭਰਾਵੋ !
ਬਿਧਾਤਾ = ਸਿਰਜਨਹਾਰ ਪ੍ਰਭੂ ।
ਭੀਤਰਿ = ਅੰਦਰ ।
ਮਉਲਿਆ = ਖਿੜਿਆ ਹੈ ।
ਰੰਗਿ = ਪਿਆਰ ਵਿਚ ।
ਦੋਖਹ = ਐਬਾਂ ਨੂੰ ।
ਜਿਨਿ = ਜਿਸ ਨੇ ।
ਰਾਸਿ = ਪੂੰਜੀ ।
ਤਿਸੈ = ਤਿਸ ਹੀ, ਉਸੇ ਨੂੰ ਹੀ ।
ਭਾਇਰਹੁ = ਹੇ ਭਰਾਵੋ !
ਬਿਧਾਤਾ = ਸਿਰਜਨਹਾਰ ਪ੍ਰਭੂ ।
ਭੀਤਰਿ = ਅੰਦਰ ।
ਮਉਲਿਆ = ਖਿੜਿਆ ਹੈ ।
ਰੰਗਿ = ਪਿਆਰ ਵਿਚ ।
ਦੋਖਹ = ਐਬਾਂ ਨੂੰ ।
ਜਿਨਿ = ਜਿਸ ਨੇ ।
Sahib Singh
ਹੇ ਭਰਾਵੋ! ਪਰਮਾਤਮਾ ਦਾ ਨਾਮ-ਰੂਪ ਧਨ ਸਦਾ ਕਾਇਮ ਰਹਿਣ ਵਾਲੀ ਪੂੰਜੀ ਹੈ, (ਪਰ) ਕਿਸੇ ਵਿਰਲੇ ਨੇ ਹੀ ਇਹ ਗੱਲ ਸਮਝੀ ਹੈ, (ਤੇ ਇਹ ਪੂੰਜੀ) ਉਸੇ ਨੂੰ ਹੀ ਮਿਲਦੀ ਹੈ ਜਿਸ ਨੂੰ ਕਰਤਾਰ (ਆਪ) ਦੇਂਦਾ ਹੈ ।
(ਜਿਸ ਭਾਗਾਂ ਵਾਲੇ ਨੂੰ ਇਹ ‘ਨਾਮ’-ਰਾਸਿ ਮਿਲਦੀ ਹੈ) ਉਹ ਮਨੁੱਖ ਪ੍ਰਭੂ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਉਹ ਆਪਣੇ ਮਨ ਤਨ ਵਿਚ ਖਿੜ ਪੈਂਦਾ ਹੈ, (ਜਿਉਂ ਜਿਉਂ) ਸਤਸੰਗ ਵਿਚ ਉਹ ਪ੍ਰਭੂ ਦੇ ਗੁਣ ਗਾਉਂਦਾ ਹੈ(ਤਿਉਂ ਤਿਉਂ ਉਹ) ਸਾਰੇ ਵਿਕਾਰਾਂ ਨੂੰ ਮੁਕਾਂਦਾ ਜਾਂਦਾ ਹੈ ।
ਹੇ ਨਾਨਕ! ਉਹੀ ਮਨੁੱਖ (ਅਸਲ ਵਿਚ) ਜੀਉਂਦਾ ਹੈ ਜਿਸ ਨੇ ਇਕ ਪ੍ਰਭੂ ਨੂੰ ਪਛਾਣਿਆ ਹੈ ।੬ ।