ਮਃ ੫ ॥
ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ ॥
ਵਥੁ ਸੁਹਾਵੀ ਸਾਇ ਨਾਨਕ ਨਾਉ ਜਪੰਦੋ ਤਿਸੁ ਧਣੀ ॥੨॥

Sahib Singh
ਦਾਮਨੀ = ਬਿਜਲੀ ।
ਖੇ = ਦਾ ।
ਵਥੁ = ਵਸਤ, ਚੀਜ਼ ।
ਧਣੀ = ਮਾਲਕ ।
ਤਿਸੁ ਧਣੀ ਨਾਉ = ਉਸ ਮਾਲਕ ਦਾ ਨਾਮ ।
ਚਮਤਕਾਰ = ਲਿਸ਼ਕ ।
ਸਾਇ = ਇਹੀ ।
    
Sahib Singh
ਜਗਤ ਦਾ ਵਰਤਾਰਾ ਉਸੇ ਤ੍ਰਹਾਂ ਦਾ ਹੈ (ਜਿਵੇਂ) ਬਿਜਲੀ ਦੀ ਲਿਸ਼ਕ (ਥੋੜੇ ਚਿਰ ਲਈ ਹੀ ਹੁੰਦੀ) ਹੈ ।
(ਇਸ ਲਈ) ਹੇ ਨਾਨਕ! ਉਸ ਮਾਲਕ ਦਾ ਨਾਮ ਜਪਣਾ—(ਅਸਲ ਵਿਚ) ਇਹੀ ਚੀਜ਼ ਸੋਹਣੀ (ਤੇ ਸਦਾ ਟਿਕੇ ਰਹਿਣ ਵਾਲੀ) ਹੈ ।੨ ।
Follow us on Twitter Facebook Tumblr Reddit Instagram Youtube