ਮਃ ੫ ॥
ਖੁਧਿਆਵੰਤੁ ਨ ਜਾਣਈ ਲਾਜ ਕੁਲਾਜ ਕੁਬੋਲੁ ॥
ਨਾਨਕੁ ਮਾਂਗੈ ਨਾਮੁ ਹਰਿ ਕਰਿ ਕਿਰਪਾ ਸੰਜੋਗੁ ॥੨॥
Sahib Singh
ਖੁਧਿਆ = ਭੁੱਖ ।
ਸੰਜੋਗੁ = ਮਿਲਾਪ ।
ਸੰਜੋਗੁ = ਮਿਲਾਪ ।
Sahib Singh
(ਜਿਵੇਂ) ਭੁੱਖਾ ਮਨੁੱਖ ਆਦਰ (ਦੇ ਬਚਨ) ਜਾਂ ਨਿਰਾਦਰੀ ਦੇ ਮੰਦੇ ਬਚਨ ਨੂੰ ਨਹੀਂ ਜਾਣਦਾ (ਭਾਵ, ਪਰਵਾਹ ਨਹੀਂ ਕਰਦਾ ਤੇ ਰੋਟੀ ਵਾਸਤੇ ਸਵਾਲ ਕਰ ਦੇਂਦਾ ਹੈ, ਤਿਵੇਂ) ਹੇ ਹਰੀ! ਨਾਨਕ (ਭੀ) ਤੇਰਾ ਨਾਮ ਮੰਗਦਾ ਹੈ, ਮਿਹਰ ਕਰ ਤੇ ਮਿਲਾਪ ਬਖ਼ਸ਼ ।੨ ।