ਸਲੋਕ ਮਃ ੪ ॥
ਮੈ ਮਨੁ ਤਨੁ ਖੋਜਿ ਖੋਜੇਦਿਆ ਸੋ ਪ੍ਰਭੁ ਲਧਾ ਲੋੜਿ ॥
ਵਿਸਟੁ ਗੁਰੂ ਮੈ ਪਾਇਆ ਜਿਨਿ ਹਰਿ ਪ੍ਰਭੁ ਦਿਤਾ ਜੋੜਿ ॥੧॥
Sahib Singh
ਵਿਸਟੁ = ਵਿਚੋਲਾ ।
ਜਿਨਿ = ਜਿਸ ਗੁਰੂ ਨੇ ।
ਜਿਨਿ = ਜਿਸ ਗੁਰੂ ਨੇ ।
Sahib Singh
ਮਨ ਤੇ ਸਰੀਰ ਨੂੰ ਖੋਜਦਿਆਂ ਖੋਜਦਿਆਂ ਮੈਂ (ਅੰਤ ਨੂੰ) ਭਾਲ ਕੇ ਪ੍ਰਭੂ ਲੱਭ ਹੀ ਲਿਆ (ਪਰ ਮੈਂ ਆਪਣੇ ਬਲ ਦੇ ਆਸਰੇ ਲੱਭ ਨਹੀ ਸਾਂ ਸਕਦਾ) ।
ਮੈਨੂੰ ਸਤਿਗੁਰੂ ਵਕੀਲ ਮਿਲ ਪਿਆ, ਜਿਸ ਨੇ ਹਰੀ ਪ੍ਰਭੂ ਮੇਲ ਦਿੱਤਾ ।੧ ।
ਮੈਨੂੰ ਸਤਿਗੁਰੂ ਵਕੀਲ ਮਿਲ ਪਿਆ, ਜਿਸ ਨੇ ਹਰੀ ਪ੍ਰਭੂ ਮੇਲ ਦਿੱਤਾ ।੧ ।