ਮਃ ੪ ॥
ਸਤਿਗੁਰ ਹਰਿ ਪ੍ਰਭੁ ਦਸਿ ਨਾਮੁ ਧਿਆਈ ਮਨਿ ਹਰੀ ॥
ਨਾਨਕ ਨਾਮੁ ਪਵਿਤੁ ਹਰਿ ਮੁਖਿ ਬੋਲੀ ਸਭਿ ਦੁਖ ਪਰਹਰੀ ॥੨॥

Sahib Singh
ਸਤਿਗੁਰ = ਹੇ ਸਤਿਗੁਰੂ !
ਧਿਆਈ = ਮੈਂ ਧਿਆਵਾਂ ।
ਮਨਿ = ਮਨ ਵਿਚ ।
ਮੁਖਿ = ਮੂੰਹੋਂ ।
ਪਰਹਰੀ = ਮੈਂ ਦੂਰ ਕਰਾਂ ।੨ ।
    
Sahib Singh
ਹੇ ਸਤਿਗੁਰੂ! ਮੈਨੂੰ ਪ੍ਰਭੂ ਦੀਆਂ ਗੱਲਾਂ ਸੁਣਾ (ਜਿਸ ਕਰਕੇ) ਮੈਂ ਹਿਰਦੇ ਵਿਚ ਪ੍ਰਭੂ ਦਾ ਨਾਮ ਸਿਮਰ ਸਕਾਂ ।
ਹੇ ਨਾਨਕ! ਪ੍ਰਭੂ ਦਾ ਨਾਮ ਪਵਿੱਤ੍ਰ ਹੈ (ਇਸ ਕਰਕੇ ਮਨ ਲੋਚਦਾ ਹੈ ਕਿ ਮੈਂ ਭੀ) ਮੂੰਹੋਂ ਉਚਾਰਨ ਕਰ ਕੇ (ਆਪਣੇ) ਸਾਰੇ ਦੁੱਖ ਦੂਰ ਕਰ ਲਵਾਂ ।੨ ।
Follow us on Twitter Facebook Tumblr Reddit Instagram Youtube