ਪਉੜੀ ॥
ਤੂ ਸਚਾ ਸਾਹਿਬੁ ਸਚੁ ਹੈ ਸਚੁ ਸਚਾ ਗੋਸਾਈ ॥
ਤੁਧੁਨੋ ਸਭ ਧਿਆਇਦੀ ਸਭ ਲਗੈ ਤੇਰੀ ਪਾਈ ॥
ਤੇਰੀ ਸਿਫਤਿ ਸੁਆਲਿਉ ਸਰੂਪ ਹੈ ਜਿਨਿ ਕੀਤੀ ਤਿਸੁ ਪਾਰਿ ਲਘਾਈ ॥
ਗੁਰਮੁਖਾ ਨੋ ਫਲੁ ਪਾਇਦਾ ਸਚਿ ਨਾਮਿ ਸਮਾਈ ॥
ਵਡੇ ਮੇਰੇ ਸਾਹਿਬਾ ਵਡੀ ਤੇਰੀ ਵਡਿਆਈ ॥੧॥

Sahib Singh
ਸਚਾ = ਸੱਚਾ, ਸਦਾ = ਥਿਰ ਰਹਿਣ ਵਾਲਾ ।
ਗੋਸਾਈ = ਧਰਤੀ ਦਾ ਖ਼ਸਮ ।
ਪਾਈ = ਪੈਰਾਂ ਤੇ, ਚਰਨਾਂ ਤੇ ।
ਸੁਆਲਿਓ = ਸੋਹਣੀ (ਸੁਆਲਿਉ—ਸੋਹਣਾ) ।
ਨਾਮਿ = ਨਾਮ ਵਿਚ ।੧ ।
    
Sahib Singh
ਹੇ ਪ੍ਰਭੂ! ਤੂੰ ਸਦਾ-ਥਿਰ ਰਹਿਣ ਵਾਲਾ ਮਾਲਕ ਹੈਂ ਤੇ ਪਿ੍ਰਥਵੀ ਦਾ ਸੱਚਾ ਸਾਈਂ ਹੈਂ, ਸਾਰੀ ਸਿ੍ਰਸ਼ਟੀ ਤੇਰਾ ਧਿਆਨ ਹੈ ਤੇ ਸਭ ਜੀਅ-ਜੰਤ ਤੇਰੇ ਅਗੇ ਸਿਰ ਨਿਵਾਉਂਦੇ ਹਨ ।
ਤੇਰੀ ਸਿਫ਼ਤਿ-ਸਾਲਾਹ ਕਰਨੀ ਇਕ ਸੋਹਣੀ ਸੁੰਦਰ ਕਾਰ ਹੈ ।
ਜਿਸ ਨੇ ਕੀਤੀ ਹੈ, ਉਸ ਨੂੰ (ਸੰਸਾਰ-ਸਾਗਰ ਤੋਂ) ਪਾਰ ਉਤਾਰਦੀ ਹੈ ।
ਹੇ ਪ੍ਰਭੂ! ਜੋ ਜੀਵ ਸਤਿਗੁਰੂ ਦੇ ਸਨਮੁਖ ਰਹਿੰਦੇ ਹਨ; ਤੂੰ ਉਹਨਾਂ ਦੀ ਘਾਲ (ਸਿਫ਼ਤਿ-ਸਾਲਾਹ ਕਰਨ ਦੀ ਘਾਲ) ਸਫਲ ਕਰਦਾ ਹੈਂ, ਤੇਰੇ ਸੱਚੇ ਨਾਮ ਵਿਚ ਉਹ ਲੀਨ ਹੋ ਜਾਂਦੇ ਹਨ ।
ਹੇ ਮੇਰੇ ਮਾਲਿਕ (ਪ੍ਰਭੂ! ਜਿਹਾ) ਤੂੰ ਆਪ ਹੈਂ (ਤਿਹੀ) ਤੇਰੀ ਵਡਿਆਈ (ਭੀ) ਵੱਡੀ (ਭਾਵ, ਵੱਡੇ ਗੁਣ ਪੈਦਾ ਕਰਨ ਵਾਲੀ) ਹੈ ।੧ ।
Follow us on Twitter Facebook Tumblr Reddit Instagram Youtube