ਸਲੋਕੁ ॥
ਚਾਰਿ ਕੁੰਟ ਚਉਦਹ ਭਵਨ ਸਗਲ ਬਿਆਪਤ ਰਾਮ ॥
ਨਾਨਕ ਊਨ ਨ ਦੇਖੀਐ ਪੂਰਨ ਤਾ ਕੇ ਕਾਮ ॥੧੪॥

Sahib Singh
ਕੁੰਟ = ਕੂਟ, ਪਾਸੇ ।
ਚਉਦਹ ਭਵਨ = ਸੱਤ ਆਕਾਸ਼ ਤੇ ਸੱਤ ਪਾਤਾਲ ।
ਸਗਲ = ਸਭਨਾਂ ਵਿਚ ।
ਬਿਆਪਤ = ਮੌਜੂਦ ਹੈ, ਵੱਸ ਰਿਹਾ ਹੈ ।
ਊਨ = ਘਾਟ, ਕਮੀ ।
ਤਾ ਕੇ = ਉਸ (ਪਰਮਾਤਮਾ) ਦੇ ।੧੪ ।
ਪਉੜੀ: = ਚਉਦਹਿ = {ਚਉ—ਚਾਰ ।
ਦਹ = ਦਸ} ਚੌਧਵੀਂ ਥਿਤਿ ।
ਪਰਤਾਪ = ਤੇਜ, ਤਾਕਤ ।
ਦਸੇ ਦਿਸਾ = ਚਾਰ ਪਾਸੇ, ਚਾਰ ਗੁਠਾਂ, ਉਪਰ ਤੇ ਹੇਠ ।
ਧਰਨਿ = ਧਰਤੀ ।
ਪੇਖੁ = ਵੇਖੋ ।
ਥਲ = ਧਰਤੀ ।
ਬਨ = ਜੰਗਲ ।
ਪਰਬਤ = ਪਹਾੜ ।
ਤਹ = ਉਥੇ, ਉਹਨਾਂ ਵਿਚ ।
ਸੂਖਮ = ਅਦਿ੍ਰਸ਼ਟ ।
ਅਸਥੂਲ = ਦਿੱਸਦਾ ਸੰਸਾਰ ।
ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ।੧੪ ।
    
Sahib Singh
ਸਲੋਕੁ:- ਚਾਰ ਪਾਸੇ ਤੇ ਚੌਦਾਂ ਲੋਕ—ਸਭਨਾਂ ਵਿਚ ਹੀ ਪਰਮਾਤਮਾ ਵੱਸ ਰਿਹਾ ਹੈ ।
ਹੇ ਨਾਨਕ! (ਉਸ ਪਰਮਾਤਮਾ ਦੇ ਭੰਡਾਰਿਆਂ ਵਿਚ) ਕੋਈ ਕਮੀ ਨਹੀਂ ਵੇਖੀ ਜਾਂਦੀ, ਉਸ ਦੇ ਕੀਤੇ ਸਾਰੇ ਹੀ ਕੰਮ ਸਫਲ ਹੁੰਦੇ ਹਨ ।੧੪ ।
ਪਉੜੀ:- ਚੌਂਹੀਂ ਪਾਸੀਂ ਪਰਮਾਤਮਾ ਆਪ ਵੱਸ ਰਿਹਾ ਹੈ, ਸਾਰੇ ਭਵਨਾਂ ਵਿਚ ਉਸ ਦਾ ਤੇਜ-ਪਰਤਾਪ ਚਮਕਦਾ ਹੈ ।
ਸਿਰਫ਼ ਇਕ ਪ੍ਰਭੂ ਹੀ ਦਸੀਂ ਪਾਸੀਂ ਵੱਸਦਾ ਹੈ ।
(ਹੇ ਭਾਈ!) ਧਰਤੀ ਆਕਾਸ਼ ਸਭ ਵਿਚ ਵੱਸਦਾ ਪਰਮਾਤਮਾ ਵੇਖੋ ।
ਪਾਣੀ, ਧਰਤੀ, ਜੰਗਲ, ਪਹਾੜ, ਪਾਤਾਲ—ਇਹਨਾਂ ਸਭਨਾਂ ਵਿਚ ਹੀ ਦਇਆ-ਦੇ-ਘਰ ਪ੍ਰਭੂ ਜੀ ਵੱਸ ਰਹੇ ਹਨ ।
ਅਣਦਿੱਸਦੇ ਤੇ ਦਿੱਸਦੇ ਸਾਰੇ ਹੀ ਜਗਤ ਵਿਚ ਭਗਵਾਨ ਮੌਜੂਦ ਹੈ ।
ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਹ ਪਰਮਾਤਮਾ ਨੂੰ (ਸਭ ਥਾਂ ਵੱਸਦਾ) ਪਛਾਣ ਲੈਂਦਾ ਹੈ ।੧੪ ।
Follow us on Twitter Facebook Tumblr Reddit Instagram Youtube