ਸਲੋਕੁ ॥
ਸੰਤ ਮੰਡਲ ਹਰਿ ਜਸੁ ਕਥਹਿ ਬੋਲਹਿ ਸਤਿ ਸੁਭਾਇ ॥
ਨਾਨਕ ਮਨੁ ਸੰਤੋਖੀਐ ਏਕਸੁ ਸਿਉ ਲਿਵ ਲਾਇ ॥੭॥
Sahib Singh
ਸਲੋਕੁ: = ਮੰਡ = ਮੰਡਲੀਆਂ, ਸਮੂਹ ।
ਜਸੁ = ਸਿਫ਼ਤਿ = ਸਾਲਾਹ ।
ਸਤਿ = ਸਦਾ = ਥਿਰ ਪ੍ਰਭੂ (ਦੇ ਗੁਣ) ।
ਸੁਭਾਇ = ਪ੍ਰੇਮ ਵਿਚ ।
ਭਾਉ = ਪ੍ਰੇਮ ।
ਲਿਵ = ਲਗਨ ।੭ ।
ਪਉੜੀ: = ਸਪਤਮਿ = ਸਪਤਮੀ ਥਿਤਿ ।
ਸੰਚਹੁ = ਇਕੱਠਾ ਕਰੋ ।
ਨ ਜਾਹਿ = ਨਹੀਂ ਜਾਂਦੇ ।
ਭੰਡਾਰ = ਖ਼ਜ਼ਾਨੇ ।
ਮਹਿ = ਵਿਚ ।
ਪਾਈਐ = ਮਿਲਦਾ ਹੈ ।
ਆਪੁ = ਆਪਾ = ਭਾਵ ।
ਹਰੈ = ਦੂਰ ਕਰਦਾ ਹੈ ।
ਭਵਜਲੁ = ਸੰਸਾਰ = ਸਮੁੰਦਰ ।
ਚਿੰਦਿਆ = ਚਿਤਵਿਆ ਹੋਇਆ ।
ਮਨਿ = ਮਨ ਵਿਚ ।
ਸੰਗਿ = ਨਾਲ ।
ਪਛਾਣੂ = ਸਾਥੀ ।
ਸਖਾ = ਮਿੱਤਰ ।
ਦੇਇ = ਦੇਂਦਾ ਹੈ ।
ਜਪੇਇ = ਜਪਦਾ ਹੈ ।੭ ।
ਜਸੁ = ਸਿਫ਼ਤਿ = ਸਾਲਾਹ ।
ਸਤਿ = ਸਦਾ = ਥਿਰ ਪ੍ਰਭੂ (ਦੇ ਗੁਣ) ।
ਸੁਭਾਇ = ਪ੍ਰੇਮ ਵਿਚ ।
ਭਾਉ = ਪ੍ਰੇਮ ।
ਲਿਵ = ਲਗਨ ।੭ ।
ਪਉੜੀ: = ਸਪਤਮਿ = ਸਪਤਮੀ ਥਿਤਿ ।
ਸੰਚਹੁ = ਇਕੱਠਾ ਕਰੋ ।
ਨ ਜਾਹਿ = ਨਹੀਂ ਜਾਂਦੇ ।
ਭੰਡਾਰ = ਖ਼ਜ਼ਾਨੇ ।
ਮਹਿ = ਵਿਚ ।
ਪਾਈਐ = ਮਿਲਦਾ ਹੈ ।
ਆਪੁ = ਆਪਾ = ਭਾਵ ।
ਹਰੈ = ਦੂਰ ਕਰਦਾ ਹੈ ।
ਭਵਜਲੁ = ਸੰਸਾਰ = ਸਮੁੰਦਰ ।
ਚਿੰਦਿਆ = ਚਿਤਵਿਆ ਹੋਇਆ ।
ਮਨਿ = ਮਨ ਵਿਚ ।
ਸੰਗਿ = ਨਾਲ ।
ਪਛਾਣੂ = ਸਾਥੀ ।
ਸਖਾ = ਮਿੱਤਰ ।
ਦੇਇ = ਦੇਂਦਾ ਹੈ ।
ਜਪੇਇ = ਜਪਦਾ ਹੈ ।੭ ।
Sahib Singh
ਸਲੋਕੁ:- ਹੇ ਨਾਨਕ! ਸੰਤ ਜਨ (ਸਦਾ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਉਚਾਰਦੇ ਹਨ, ਪ੍ਰੇਮ ਵਿਚ ਟਿਕ ਕੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਗੁਣ ਬਿਆਨ ਕਰਦੇ ਹਨ (ਕਿਉਂਕਿ) ਇਕ ਪਰਮਾਤਮਾ (ਦੇ ਚਰਨਾਂ) ਵਿਚ ਸੁਰਤਿ ਜੋੜੀ ਰੱਖਿਆਂ ਮਨ ਸ਼ਾਂਤ ਰਹਿੰਦਾ ਹੈ ।੭ ।
ਪਉੜੀ:- (ਹੇ ਭਾਈ!) ਪਰਮਾਤਮਾ ਦਾ ਨਾਮ-ਧਨ ਇਕੱਠਾ ਕਰੋ ।
ਨਾਮ-ਧਨ ਦੇ ਖ਼ਜ਼ਾਨੇ ਕਦੇ ਮੁੱਕਦੇ ਨਹੀਂ ਹਨ, (ਪਰ ਉਸ ਪਰਮਾਤਮਾ ਦਾ ਇਹ ਨਾਮ ਧਨ) ਸਾਧ ਸੰਗਤਿ ਵਿਚ ਰਿਹਾਂ ਹੀ ਮਿਲਦਾ ਹੈ, ਜਿਸ ਦੇ ਗੁਣਾਂ ਦਾ ਅੰਤ ਨਹੀਂ ਪੈਂਦਾ, ਜਿਸ ਦੇ ਸਰੂਪ ਦਾ ਉਰਲਾ ਪਰਲਾ ਬੰਨਾ ਨਹੀਂ ਲੱਭਦਾ ।
(ਹੇ ਭਾਈ!) ਆਪਾ-ਭਾਵ ਦੂਰ ਕਰੋ, ਪਰਮਾਤਮਾ ਦਾ ਭਜਨ ਕਰਦੇ ਰਹੁ, ਪ੍ਰਭੂ ਪਾਤਸ਼ਾਹ ਦੀ ਸਰਨ ਪਏ ਰਹੋ (ਜੇਹੜਾ ਮਨੁੱਖ ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ, ਉਹ ਆਪਣੇ ਸਾਰੇ) ਦੁਖ ਦੂਰ ਕਰ ਲੈਂਦਾ ਹੈ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਤੇ ਮਨ-ਚਿਤਵਿਆ ਫਲ ਪ੍ਰਾਪਤ ਕਰ ਲੈਂਦਾ ਹੈ ।
(ਹੇ ਭਾਈ!) ਜੇਹੜਾ ਮਨੁੱਖ ਅੱਠੇ ਪਹਰ ਆਪਣੇ ਮਨ ਵਿਚ ਪਰਮਾਤਮਾ ਦਾ ਨਾਮ ਜਪਦਾ ਹੈ, ਉਸ ਦਾ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ, ਉਹ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦਾ ਹੈ, ਜੇਹੜਾ ਪਰਮਾਤਮਾ (ਹਰੇਕ ਜੀਵ ਦੇ) ਅੰਦਰ ਬਾਹਰ ਸਦਾ ਨਾਲ (ਵੱਸਦਾ) ਹੈ ਉਹ ਸਿਰਜਣਹਾਰ ਪ੍ਰਭੂ ਉਸ ਮਨੁੱਖ ਦਾ ਮਿੱਤਰ ਬਣ ਜਾਂਦਾ ਹੈ ।
(ਹੇ ਭਾਈ!) ਜੇਹੜਾ ਮਨੁੱਖ (ਸਾਨੂੰ) ਪਰਮਾਤਮਾ (ਦਾ ਨਾਮ ਜਪਣ) ਦੀ ਮਤਿ ਦੇਂਦਾ ਹੈ, ਉਹੀ (ਸਾਡਾ ਅਸਲੀ) ਸੱਜਣ ਹੈ, ਸਾਥੀ ਹੈ, ਮਿੱਤਰ ਹੈ ।
ਹੇ ਨਾਨਕ! (ਆਖ—) ਜੇਹੜਾ ਮਨੁੱਖ ਸਦਾ ਹਰਿ-ਨਾਮ ਜਪਦਾ ਹੈ, ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ ।੭ ।