ਸਲੋਕੁ ॥
ਤੀਨਿ ਬਿਆਪਹਿ ਜਗਤ ਕਉ ਤੁਰੀਆ ਪਾਵੈ ਕੋਇ ॥
ਨਾਨਕ ਸੰਤ ਨਿਰਮਲ ਭਏ ਜਿਨ ਮਨਿ ਵਸਿਆ ਸੋਇ ॥੩॥
Sahib Singh
ਸਲੋਕੁ: = ਤੀਨਿ = (ਮਾਇਆ ਦੇ) ਤਿੰਨ ਗੁਣ (ਰਜੋ, ਤਮੋ, ਸਤੋ) ।
ਬਿਆਪਹਿ = ਜ਼ੋਰ ਪਾਈ ਰੱਖਦੇ ਹਨ ।
ਤੁਰੀਆ = {ਤãਰੀਯ, ਤੁਯL} ਚੌਥੀ ।
ਵੇਦਾਂਤ ਫ਼ਿਲਾਸਫ਼ੀ ਅਨੁਸਾਰ ਆਤਮਾ ਦੀ ਚੌਥੀ ਅਵਸਥਾ ਜਦੋਂ ਇਹ ਪਰਮਾਤਮਾ ਨਾਲ ਇੱਕ-ਰੂਪ ਹੋ ਜਾਂਦਾ ਹੈ ।
ਕੋਇ = ਕੋਈ ਵਿਰਲਾ ।
ਮਨਿ = ਮਨ ਵਿਚ ।
ਸੋਇ = ਉਹ (ਪਰਮਾਤਮਾ) ਹੀ ।੩ ।
ਪਉੜੀ: = ਤਿ੍ਰਤੀਆ = ਤੀਜੀ ਥਿਤਿ ।
ਬਿਖੈ ਫਲ = ਵਿਸ਼ੇ ਵਿਕਾਰਾਂ ਦੇ ਫਲ ।
ਭ੍ਰਮਤਉ = ਭਟਕਣਾ ।
ਘਣੋ = ਬਹੁਤ ਜੀਵ ।
ਸੰਘਾਰੈ = ਮਾਰਦੀ ਹੈ, ਆਤਮਕ ਮੌਤ ਲਿਆਉਂਦੀ ਹੈ ।
ਮੀਚੁ = ਮੌਤ, ਮੌਤ ਦਾ ਸਹਮ ।
ਹਰਖ = ਖ਼ੁਸ਼ੀ ।
ਸੋਗ = ਗ਼ਮੀ ।
ਸਹਸਾ = ਸਹਮ ।
ਹਉ ਹਉ ਕਰਤ = 'ਮੈਂ ਮੈਂ' ਕਰਦਿਆਂ, ਅਹੰਕਾਰ ਵਿਚ ।
ਜਿਨਿ = ਜਿਸ (ਪਰਮਾਤਮਾ) ਨੇ ।
ਤਿਸਹਿ = ਉਸ ਪ੍ਰਭੂ ਨੂੰ ।
ਜਾਣਨੀ = ਜਾਣਨਿ, ਜਾਣਦੇ, ਡੂੰਘੀ ਸਾਂਝ ਪਾਂਦੇ ।
ਉਪਾਇ = ਢੰਗ ।
ਆਧਿ = ਮਨਿ ਦੇ ਰੋਗ ਬਿਆਧਿ—ਸਰੀਰ ਦੇ ਰੋਗ ।
ਉਪਾਧਿ = ਝਗੜੇ ਠੱਗੀ ਫ਼ਰੇਬ ਆਦਿਕ ।
ਰਸ = ਚਸਕੇ ।
ਧਨੀ = ਮਾਲਕ ।
ਭਰਮ = ਭਟਕਣਾ ।
ਪ੍ਰਭ = ਹੇ ਪ੍ਰਭੂ !
।੩ ।

ਸਲੋਕ:- ਹੇ ਨਾਨਕ! ਜਗਤ (ਦੇ ਜੀਵਾਂ) ਉਤੇ (ਮਾਇਆ ਦੇ) ਤਿੰਨ ਗੁਣ ਆਪਣਾ ਜ਼ੋਰ ਪਾਈ ਰੱਖਦੇ ਹਨ ।
ਕੋਈ ਵਿਰਲਾ ਮਨੁੱਖ ਉਹ ਚੌਥੀ ਅਵਸਥਾ ਪ੍ਰਾਪਤ ਕਰਦਾ ਹੈ ਜਿੱਥੇ ਉਹ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ ।
ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਉਹ ਪਰਮਾਤਮਾ ਹੀ ਸਦਾ ਵੱਸਦਾ ਹੈ, ਉਹ ਸੰਤ ਜਨ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ ।੩ ।
ਪਉੜੀ:- ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਹੇਠ ਜੀਵਾਂ ਨੂੰ ਵਿਸ਼ੇ-ਵਿਕਾਰ-ਰੂਪ ਫਲ ਹੀ ਮਿਲਦੇ ਹਨ, ਕਦੇ ਕੋਈ (ਥੋੜੇ ਚਿਰ ਲਈ) ਚੰਗੀ ਅਵਸਥਾ ਮਾਣਦੇ ਹਨ ਕਦੇ ਨੀਵੀਂ ਅਵਸਥਾ ਵਿਚ ਡਿੱਗ ਪੈਂਦੇ ਹਨ ।
ਜੀਵਾਂ ਨੂੰ ਨਰਕ ਸੁਰਗ (ਦੁੱਖ ਸੁਖ ਭੋਗਣੇ ਪੈਂਦੇ ਹਨ) ਬਹੁਤ ਭਟਕਣਾ ਲੱਗੀ ਰਹਿੰਦੀ ਹੈ, ਤੇ ਮੌਤ ਦਾ ਸਹਮ ਸਦਾ ਉਹਨਾਂ ਦੀ ਆਤਮਕ ਮੌਤ ਦਾ ਕਾਰਨ ਬਣਿਆ ਰਹਿੰਦਾ ਹੈ ।
(ਤਿੰਨ ਗੁਣਾਂ ਦੇ ਅਧੀਨ ਜੀਵਾਂ ਦੀ ਉਮਰ) ਅਹੰਕਾਰ ਵਿਚ ਬੀਤਦੀ ਹੈ, ਕਦੇ ਖ਼ੁਸ਼ੀ ਕਦੇ ਗ਼ਮੀ ਕਦੇ ਸਹਮ—ਇਹ ਚੱਕਰ (ਉਹਨਾਂ ਵਾਸਤੇ ਸਦਾ ਬਣਿਆ ਰਹਿੰਦਾ ਹੈ) ।
ਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ, ਉਸ ਨਾਲ ਡੂੰਘੀ ਸਾਂਝ ਨਹੀਂ ਪਾਂਦੇ ਤੇ (ਤੀਰਥ-ਇਸ਼ਨਾਨ ਆਦਿਕ) ਹੋਰ ਹੋਰ ਧਾਰਮਿਕ ਜਤਨ ਉਹ ਸਦਾ ਸੋਚਦੇ ਰਹਿੰਦੇ ਹਨ ।
ਦੁਨਿਆ ਦੇ ਰਸਾਂ (ਚਸਕਿਆਂ) ਦੇ ਕਾਰਨ ਜੀਵ ਨੂੰ ਮਨ ਦੇ ਰੋਗ ਸਰੀਰ ਦੇ ਰੋਗ ਤੇ ਹੋਰ ਝਗੜੇ-ਝੰਬੇਲੇ ਚੰਬੜੇ ਹੀ ਰਹਿੰਦੇ ਹਨ, ਕਦੇ ਇਸ ਦੇ ਮਨ ਦਾ ਦੁੱਖ-ਕਲੇਸ਼ ਮਿਟਦਾ ਨਹੀਂ ਹੈ ।
(ਰਸਾਂ ਵਿਚ ਫਸਿਆ ਮਨੁੱਖ) ਪੂਰਨ ਪਾਰ੍ਰਬਹਮ ਮਾਲਕ-ਪ੍ਰਭੂ ਦੇ ਪਰਤਾਪ ਨੂੰ ਨਹੀਂ ਸਮਝਦਾ ।
ਬੇਅੰਤ ਲੁਕਾਈ ਮਾਇਆ ਦੇ ਮੋਹ ਤੇ ਭਟਕਣਾ ਵਿਚ ਗੋਤੇ ਖਾ ਰਹੀ ਹੈ, ਭਾਰੇ ਨਰਕਾਂ (ਦੁੱਖਾਂ) ਵਿਚ ਦਿਨ ਕੱਟ ਰਹੀ ਹੈ ।
(ਇਸ ਤੋਂ ਬਚਣ ਲਈ) ਹੇ ਨਾਨਕ! (ਅਰਦਾਸ ਕਰ ਤੇ ਆਖ—) ਹੇ ਪ੍ਰਭੂ! ਕਿਰਪਾ ਕਰ ਕੇ ਮੇਰੀ ਰੱਖਿਆ ਕਰ, ਮੈਨੂੰ ਤੇਰੀ (ਸਹਾਇਤਾ ਦੀ) ਹੀ ਆਸ ਹੈ ।੩ ।