ਸਲੋਕੁ ॥
ਕਰਉ ਬੰਦਨਾ ਅਨਿਕ ਵਾਰ ਸਰਨਿ ਪਰਉ ਹਰਿ ਰਾਇ ॥
ਭ੍ਰਮੁ ਕਟੀਐ ਨਾਨਕ ਸਾਧਸੰਗਿ ਦੁਤੀਆ ਭਾਉ ਮਿਟਾਇ ॥੨॥

Sahib Singh
ਸਲੋਕੁ: = ਕਰਉ = ਕਰਉਂੁ, ਮੈਂ ਕਰਦਾ ਹਾਂ ।
ਪਰਉ = ਪਰਉਂ, ਮੈਂ ਪੈਂਦਾ ਹਾਂ ।
ਹਰਿ ਰਾਇ = ਪ੍ਰਭੂ = ਪਾਤਿਸ਼ਾਹ (ਦੀ) ।
ਭ੍ਰਮੁ = ਭਟਕਣਾ ।
ਸਾਧ ਸੰਗਿ = ਸਾਧ = ਸੰਗ ਵਿਚ (ਰਿਹਾਂ) ।
ਦੁਤੀਆ = ਦੂਜਾ ।
ਭਾਉ = ਪਿਆਰ ।
ਮਿਟਾਇ = ਮਿਟਾ ਕੇ ।੨।ਪਉੜੀ:- ਦੁਤੀਆ—ਦੂਜ ਦੀ ਥਿਤਿ ।
ਦੁਰਮਤਿ = ਖੋਟੀ ਮਤਿ ।
ਨੀਤ = ਨਿੱਤ, ਸਦਾ ।
ਮਨਿ = ਮਨ ਵਿਚ ।
    ਤਨਿ ਹਿਰਦੇ ਵਿਚ ।
ਤਜਿ = ਦੂਰ ਕਰ ।
ਮੀਤ = ਹੇ ਮਿੱਤਰ !
ਮਰਣੁ = ਆਤਮਕ ਮੌਤ ।
ਬਿਨਸਹਿ = ਨਾਸ ਹੋ ਜਾਂਦੇ ਹਨ ।
ਸਗਲ = ਸਾਰੇ ।
ਆਪੁ = ਆਪਾ = ਭਾਵ, ਹਉਮੈ ।
ਭਾਉ = ਪ੍ਰੇਮ ।
ਤੋਟਾ = (ਆਤਮਕ ਜੀਵਨ ਵਿਚ ਪੈ ਰਹੀ) ਘਾਟ ।
ਹਿਰੈ = ਦੂਰ ਹੋ ਜਾਂਦੀ ਹੈ ।
ਪਤਿਵੰਤ = ਇੱਜ਼ਤ ਵਾਲੇ ।
ਸੰਚਵੈ = ਇਕੱਠਾ ਕਰਦਾ ਹੈ ।
ਸਾਚ = ਸਦਾ ਕਾਇਮ ਰਹਿਣ ਵਾਲੇ ।
ਭਗਵੰਤ = ਭਾਗਾਂ ਵਾਲੇ ।
ਚੀਤਿ = ਚਿੱਤ ਵਿਚ ।੨ ।
    
Sahib Singh
ਸਲੋਕੁ:- (ਹੇ ਭਾਈ!) ਮੈਂ ਪ੍ਰਭੂ-ਪਾਤਿਸ਼ਾਹ ਦੀ ਸਰਨ ਪੈਂਦਾ ਹਾਂ ਤੇ (ਉਸ ਦੇ ਦਰ ਤੇ) ਅਨੇਕਾਂ ਵਾਰੀ ਨਮਸਕਾਰ ਕਰਦਾ ਹਾਂ ।
ਹੇ ਨਾਨਕ! ਸਾਧ ਸੰਗਤਿ ਵਿਚ ਰਹਿ ਕੇ (ਪ੍ਰਭੂ ਤੋਂ ਬਿਨਾ) ਹੋਰ ਹੋਰ ਮੋਹ-ਪਿਆਰ ਦੂਰ ਕੀਤਿਆਂ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ ।੨ ।
ਪਉੜੀ:- (ਹੇ ਭਾਈ!) ਸਦਾ ਗੁਰੂ ਦੀ ਦੱਸੀ ਸੇਵਾ ਕਰਦਾ ਰਹੁ, (ਤੇ ਇਸ ਤ੍ਰਹਾਂ ਆਪਣੇ ਅੰਦਰੋਂ) ਖੋਟੀ ਮਤਿ ਕੱਢ ।
ਹੇ ਮਿੱਤਰ! (ਆਪਣੇ ਅੰਦਰੋਂ) ਕਾਮ ਕ੍ਰੋਧ ਲੋਭ ਦੂਰ ਕਰ, (ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ ਉਸ ਦੇ) ਮਨ ਵਿਚ ਹਿਰਦੇ ਵਿਚ ਰਤਨ (ਵਰਗਾ ਕੀਮਤੀ) ਪ੍ਰਭੂ-ਨਾਮ ਆ ਵੱਸਦਾ ਹੈ ।
(ਹੇ ਮਿੱਤਰ! ਆਪਣੇ ਮਨ ਵਿਚੋਂ) ਹਉਮੈ ਦੂਰ ਕਰੋ ਤੇ ਪਰਮਾਤਮਾ ਦਾ ਭਜਨ ਕਰੋ ।
(ਜੇਹੜਾ ਮਨੁੱਖ ਇਉਂ ਜਤਨ ਕਰਦਾ ਹੈ ਉਸ ਨੂੰ) ਆਤਮਕ ਜੀਵਨ ਮਿਲ ਜਾਂਦਾ ਹੈ, ਉਸ ਨੂੰ (ਸੁਚੱਜਾ ਪਵਿਤ੍ਰ) ਜੀਵਨ ਮਿਲ ਪੈਂਦਾ ਹੈ, ਉਸ ਦੇ ਸਾਰੇ ਦੁੱਖ ਕਲੇਸ਼ ਮਿਟ ਜਾਂਦੇ ਹਨ, ਉਸ ਦੇ ਅੰਦਰ ਪ੍ਰਭੂ-ਪ੍ਰੇਮ ਆ ਵੱਸਦਾ ਹੈ ਪ੍ਰਭੂ ਦੀ ਭਗਤੀ ਆ ਵੱਸਦੀ ਹੈ ।
(ਹੇ ਭਾਈ!) ਜੇਹੜਾ ਜੇਹੜਾ ਮਨੁੱਖ ਪਰਮਾਤਮਾ ਦਾ ਨਾਮ-ਧਨ ਇਕੱਠਾ ਕਰਦਾ ਹੈ, ਉਹ ਸਭ ਭਾਗਾਂ ਵਾਲੇ ਹੋ ਜਾਂਦੇ ਹਨ, ਉਹ ਸਦਾ ਲਈ ਸਾਹੂਕਾਰ ਬਣ ਜਾਂਦੇ ਹਨ, (ਆਤਮਕ ਜੀਵਨ ਵਿੱਚ ਉਹਨਾਂ ਨੂੰ) ਵਾਧਾ ਹੀ ਵਾਧਾ ਪੈਂਦਾ ਹੈ ਤੇ (ਆਤਮਕ ਜੀਵਨ ਵਿਚ ਪੈ ਰਹੀ) ਘਾਟ (ਉਹਨਾਂ ਦੇ ਅੰਦਰੋਂ) ਨਿਕਲ ਜਾਂਦੀ ਹੈ, ਉਹ ਪਰਮਾਤਮਾ ਦੀ ਦਰਗਾਹ ਵਿਚ ਇੱਜ਼ਤ ਵਾਲੇ ਹੋ ਜਾਂਦੇ ਹਨ ।
(ਹੇ ਭਾਈ!) ਉਠਦਿਆਂ ਬੈਠਦਿਆਂ ਹਰ ਵੇਲੇ ਪਰਮਾਤਮਾ ਦਾ ਭਜਨ ਕਰੋ ਤੇ ਗੁਰੂ ਦੀ ਸੰਗਤਿ ਵਿਚ ਪ੍ਰੇਮ ਪੈਦਾ ਕਰੋ ।
ਹੇ ਨਾਨਕ! (ਜਿਸ ਮਨੁੱਖ ਨੇ ਇਹ ਉੱਦਮ ਕੀਤਾ ਉਸ ਦੀ) ਖੋਟੀ ਮਤਿ ਮੁੱਕ ਗਈ, ਪਰਮਾਤਮਾ ਸਦਾ ਲਈ ਉਸ ਦੇ ਚਿੱਤ ਵਿਚ ਆ ਵੱਸਿਆ ।੨ ।
Follow us on Twitter Facebook Tumblr Reddit Instagram Youtube