ਸਰਨਿ ਜੋਗੁ ਸੁਨਿ ਸਰਨੀ ਆਏ ॥
ਕਰਿ ਕਿਰਪਾ ਪ੍ਰਭ ਆਪ ਮਿਲਾਏ ॥
ਮਿਟਿ ਗਏ ਬੈਰ ਭਏ ਸਭ ਰੇਨ ॥
ਅੰਮ੍ਰਿਤ ਨਾਮੁ ਸਾਧਸੰਗਿ ਲੈਨ ॥
ਸੁਪ੍ਰਸੰਨ ਭਏ ਗੁਰਦੇਵ ॥
ਪੂਰਨ ਹੋਈ ਸੇਵਕ ਕੀ ਸੇਵ ॥
ਆਲ ਜੰਜਾਲ ਬਿਕਾਰ ਤੇ ਰਹਤੇ ॥
ਰਾਮ ਨਾਮ ਸੁਨਿ ਰਸਨਾ ਕਹਤੇ ॥
ਕਰਿ ਪ੍ਰਸਾਦੁ ਦਇਆ ਪ੍ਰਭਿ ਧਾਰੀ ॥
ਨਾਨਕ ਨਿਬਹੀ ਖੇਪ ਹਮਾਰੀ ॥੪॥

Sahib Singh
ਸਰਨਿ = {ਸ਼ਕਟ. _ਰਫ਼ਯ—ਡਟਿ ਟੋ ਪਰੋਟੲਚਟ} ਦਰ ਢੱਠੇ ਦੀ ਰਾਖੀ ਕਰਨ ਜੋਗਾ ।
ਜੋਗੁ = ਸਮਰੱਥ ।
ਪ੍ਰਭ = ਹੇ ਪ੍ਰਭੂ !
ਸਭ ਰੇਨ = ਸਭ ਦੇ ਪੈਰਾਂ ਦੀ ਖ਼ਾਕ ।
ਆਲ ਜੰਜਾਲ = ਘਰ ਦੇ ਧੰਧੇ ।
ਬਿਕਾਰ ਤੇ = ਵਿਕਾਰਾਂ ਤੋਂ ।
ਰਹਤੇ = ਬਚ ਗਏ ਹਾਂ ।
ਰਸਨਾ = ਜੀਭ ਨਾਲ ।
ਪ੍ਰਭਿ = ਪ੍ਰਭੂ ਨੇ ।
ਖੇਪ = ਲੱਦਿਆ ਹੋਇਆ ਸੌਦਾ, ਕੀਤਾ ਹੋਇਆ ਵਣਜ ।
ਨਿਬਹੀ = ਕਬੂਲ ਹੋ ਗਈ ਹੈ ।
    
Sahib Singh
ਹੇ ਪ੍ਰਭੂ! ਇਹ ਸੁਣ ਕੇ ਕਿ ਤੂੰ ਦਰ-ਢੱਠਿਆਂ ਦੀ ਬਾਂਹ ਫੜਨ-ਜੋਗਾ ਹੈਂ, ਅਸੀ ਤੇਰੇ ਦਰ ਤੇ ਆਏ ਸਾਂ, ਤੂੰ ਮੇਹਰ ਕਰ ਕੇ (ਸਾਨੂੰ) ਆਪਣੇ ਨਾਲ ਮੇਲ ਲਿਆ ਹੈ; (ਹੁਣ ਸਾਡੇ) ਵੈਰ ਮਿਟ ਗਏ ਹਨ, ਅਸੀਂ ਸਭ ਦੇ ਪੈਰਾਂ ਦੀ ਖ਼ਾਕ ਹੋ ਗਏ ਹਾਂ (ਹੁਣ) ਸਾਧ ਸੰਗਤਿ ਵਿਚ ਅਮਰ ਕਰਨ ਵਾਲਾ ਨਾਮ ਜਪ ਰਹੇ ਹਾਂ ।
ਗੁਰਦੇਵ ਜੀ (ਸਾਡੇ ਉਤੇ) ਤ੍ਰüੱਠ ਪਏ ਹਨ, ਇਸ ਵਾਸਤੇ (ਸਾਡੀ) ਸੇਵਕਾਂ ਦੀ ਸੇਵਾ ਸਿਰੇ ਚੜ੍ਹ ਗਈ ਹੈ; (ਅਸੀ ਹੁਣ) ਘਰ ਦੇ ਧੰਧਿਆਂ ਤੇ ਵਿਕਾਰਾਂ ਤੋਂ ਬਚ ਗਏ ਹਾਂ, ਪ੍ਰਭੂ ਦਾ ਨਾਮ ਸੁਣ ਕੇ ਜੀਭ ਨਾਲ (ਭੀ) ਉਚਾਰਦੇ ਹਾਂ ।
ਹੇ ਨਾਨਕ! ਪ੍ਰਭੂ ਨੇ ਮੇਹਰ ਕਰ ਕੇ (ਸਾਡੇ ਉਤੇ) ਦਇਆ ਕੀਤੀ ਹੈ, ਤੇ ਸਾਡਾ ਕੀਤਾ ਹੋਇਆ ਵਣਜ ਦਰਗਾਹੇ ਕਬੂਲ ਹੋ ਗਿਆ ਹੈ ।੪ ।
Follow us on Twitter Facebook Tumblr Reddit Instagram Youtube