ਅਸਟਪਦੀ ॥
ਸੰਤਸੰਗਿ ਅੰਤਰਿ ਪ੍ਰਭੁ ਡੀਠਾ ॥
ਨਾਮੁ ਪ੍ਰਭੂ ਕਾ ਲਾਗਾ ਮੀਠਾ ॥
ਸਗਲ ਸਮਿਗ੍ਰੀ ਏਕਸੁ ਘਟ ਮਾਹਿ ॥
ਅਨਿਕ ਰੰਗ ਨਾਨਾ ਦ੍ਰਿਸਟਾਹਿ ॥
ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ ॥
ਦੇਹੀ ਮਹਿ ਇਸ ਕਾ ਬਿਸ੍ਰਾਮੁ ॥
ਸੁੰਨ ਸਮਾਧਿ ਅਨਹਤ ਤਹ ਨਾਦ ॥
ਕਹਨੁ ਨ ਜਾਈ ਅਚਰਜ ਬਿਸਮਾਦ ॥
ਤਿਨਿ ਦੇਖਿਆ ਜਿਸੁ ਆਪਿ ਦਿਖਾਏ ॥
ਨਾਨਕ ਤਿਸੁ ਜਨ ਸੋਝੀ ਪਾਏ ॥੧॥

Sahib Singh
ਅੰਤਰਿ = (ਆਪਣੇ) ਅੰਦਰ ।
ਨਾਨਾ = ਕਈ ਕਿਸਮ ਦੇ ।
ਦਿ੍ਰਸਟਾਹਿ = ਵੇਖਣ ਵਿਚ ਆਉਂਦੇ ਹਨ ।
ਸਮਿਗ੍ਰੀ = ਪਦਾਰਥ ।
ਏਕਸੁ = ਇਕੋ ਹੀ ।
ਘਟ ਮਾਹਿ = ਘਟ ਵਿਚ ।
ਏਕਸੁ ਘਟ ਮਾਹਿ = ਇਕ (ਪ੍ਰਭੂ) ਵਿਚ ਹੀ !
ਬਿਸ੍ਰਾਮੁ = ਟਿਕਾਣਾ ।
ਸੁੰਨ ਸਮਾਧਿ = ਉਹ ਸਮਾਧੀ ਜਿਸ ਵਿਚ ਕੋਈ ਫੁਰਨਾ ਨਾਹ ਉਠੇ ।
ਅਨਹਦ = ਇਕ = ਰਸ, ਲਗਾਤਾਰ ।
ਤਹ = ਓਥੇ, ਉਸ ਸਰੀਰ ਵਿਚ ।
ਨਾਦ = ਆਵਾਜ਼, ਰਾਗ ।
ਬਿਸਮਾਦ = ਅਚਰਜ ।
    
Sahib Singh
(ਜਿਸ ਮਨੁੱਖ ਨੇ) ਗੁਰੂ ਦੀ ਸੰਗਤਿ ਵਿਚ (ਰਹਿ ਕੇ) ਆਪਣੇ ਅੰਦਰ ਅਕਾਲ ਪੁਰਖ ਨੂੰ ਵੇਖਿਆ ਹੈ, ਉਸ ਨੂੰ ਪ੍ਰਭੂ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ ।
(ਜਗਤ ਦੇ) ਸਾਰੇ ਪਦਾਰਥ (ਉਸ ਨੂੰ) ਇਕ ਪ੍ਰਭੂ ਵਿਚ ਹੀ (ਲੀਨ ਦਿੱਸਦੇ ਹਨ), (ਉਸ ਪ੍ਰਭੂ ਤੋਂ ਹੀ) ਅਨੇਕਾਂ ਕਿਸਮਾਂ ਦੇ ਰੰਗ ਤਮਾਸ਼ੇ (ਨਿਕਲੇ ਹੋਏ) ਦਿੱਸਦੇ ਹਨ; (ਉਸ ਮਨੁੱਖ ਦੇ) ਸਰੀਰ ਵਿਚ ਪ੍ਰਭੂ ਦੇ ਉਸ ਨਾਮ ਦਾ ਟਿਕਾਣਾ (ਹੋ ਜਾਂਦਾ ਹੈ) ਜੋ (ਮਾਨੋ, ਜਗਤ ਦੇ) ਨੌ ਹੀ ਖ਼ਜ਼ਾਨਿਆਂ (ਦੇ ਤੁੱਲ) ਹੈ ਤੇ ਅੰਮਿ੍ਰਤ ਹੈ; ਉਸ ਮਨੁੱਖ ਦੇ ਅੰਦਰ ਅਫੁਰ ਸੁਰਤਿ ਜੁੜੀ ਰਹਿੰਦੀ ਹੈ, ਤੇ, ਅਜੇਹਾ ਅਚਰਜ ਇਕ-ਰਸ ਰਾਗ (-ਰੂਪ ਆਨੰਦ ਬਣਿਆ ਰਹਿੰਦਾ ਹੈ) ਜਿਸ ਦਾ ਬਿਆਨ ਨਹੀਂ ਹੋ ਸਕਦਾ ।
(ਪਰ) ਹੇ ਨਾਨਕ! ਇਹ (ਆਨੰਦ) ਉਸ ਮਨੁੱਖ ਨੇ ਵੇਖਿਆ ਹੈ ਜਿਸ ਨੂੰ ਪ੍ਰਭੂ ਆਪ ਵਿਖਾਉਂਦਾ ਹੈ (ਕਿਉਂੁਕਿ) ਉਸ ਮਨੁੱਖ ਨੂੰ (ਉਸ ਆਨੰਦ ਦੀ) ਸਮਝ ਬਖ਼ਸ਼ਦਾ ਹੈ ।੧ ।
Follow us on Twitter Facebook Tumblr Reddit Instagram Youtube