ਪੂਰਨ ਪੂਰਿ ਰਹੇ ਦਇਆਲ ॥
ਸਭ ਊਪਰਿ ਹੋਵਤ ਕਿਰਪਾਲ ॥
ਅਪਨੇ ਕਰਤਬ ਜਾਨੈ ਆਪਿ ॥
ਅੰਤਰਜਾਮੀ ਰਹਿਓ ਬਿਆਪਿ ॥
ਪ੍ਰਤਿਪਾਲੈ ਜੀਅਨ ਬਹੁ ਭਾਤਿ ॥
ਜੋ ਜੋ ਰਚਿਓ ਸੁ ਤਿਸਹਿ ਧਿਆਤਿ ॥
ਜਿਸੁ ਭਾਵੈ ਤਿਸੁ ਲਏ ਮਿਲਾਇ ॥
ਭਗਤਿ ਕਰਹਿ ਹਰਿ ਕੇ ਗੁਣ ਗਾਇ ॥
ਮਨ ਅੰਤਰਿ ਬਿਸ੍ਵਾਸੁ ਕਰਿ ਮਾਨਿਆ ॥
ਕਰਨਹਾਰੁ ਨਾਨਕ ਇਕੁ ਜਾਨਿਆ ॥੩॥
Sahib Singh
ਪੂਰਿ ਰਹੇ = ਸਭ ਥਾਈਂ ਵਿਆਪਕ ਹਨ ।
ਅੰਤਰਜਾਮੀ = ਦਿਲ ਦੀ ਜਾਣਨ ਵਾਲਾ ।
ਜੀਅਨ = ਜੀਵਾਂ ਨੂੰ ।
ਬਹੁ ਭਾਤਿ = ਕਈ ਤਰੀਕਿਆਂ ਨਾਲ ।
ਬਿਸ੍ਵਾਸੁ = ਯਕੀਨ,ਸ਼ਰਧਾ ।
ਅੰਤਰਜਾਮੀ = ਦਿਲ ਦੀ ਜਾਣਨ ਵਾਲਾ ।
ਜੀਅਨ = ਜੀਵਾਂ ਨੂੰ ।
ਬਹੁ ਭਾਤਿ = ਕਈ ਤਰੀਕਿਆਂ ਨਾਲ ।
ਬਿਸ੍ਵਾਸੁ = ਯਕੀਨ,ਸ਼ਰਧਾ ।
Sahib Singh
ਦਇਆ ਦੇ ਘਰ ਪ੍ਰਭੂ ਜੀ ਸਭ ਥਾਈਂ ਭਰਪੂਰ ਹਨ, ਤੇ ਸਭ ਜੀਵਾਂ ਤੇ ਮੇਹਰ ਕਰਦੇ ਹਨ ।
ਪ੍ਰਭੂ ਆਪਣੇ ਖੇਲ ਆਪ ਜਾਣਦਾ ਹੈ, ਸਭ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਸਭ ਥਾਈਂ ਮੌਜੂਦ ਹੈ ।
ਜੀਵਾਂ ਨੂੰ ਕਈ ਤਰੀਕੀਆਂ ਨਾਲ ਪਾਲਦਾ ਹੈ, ਜੋ ਜੋ ਜੀਵ ਉਸ ਨੇ ਪੈਦਾ ਕੀਤਾ ਹੈ, ਉਹ ਉਸੇ ਪ੍ਰਭੂ ਨੂੰ ਸਿਮਰਦਾ ਹੈ ।
ਜਿਸ ਉਤੇ ਤ੍ਰüੱਠਦਾ ਹੈ ਉਸ ਨੂੰ ਨਾਲ ਜੋੜ ਲੈਂਦਾ ਹੈ, (ਜਿਨ੍ਹਾਂ ਤੇ ਤ੍ਰüੱਠਦਾ ਹੈ) ਉਹ ਉਸ ਦੇ ਗੁਣ ਗਾ ਕੇ ਉਸ ਦੀ ਭਗਤੀ ਕਰਦੇ ਹਨ ।
ਹੇ ਨਾਨਕ! ਜਿਸ ਮਨੁੱਖ ਨੇ ਮਨ ਵਿਚ ਸ਼ਰਧਾ ਧਾਰ ਕੇ ਪ੍ਰਭੂ ਨੂੰ (ਸੱਚਮੁਚ ਹੋਂਦ ਵਾਲਾ) ਮੰਨ ਲਿਆ ਹੈ, ਉਸ ਨੇ ਉਸ ਇੱਕ ਕਰਤਾਰ ਨੂੰ ਹੀ ਪਛਾਣਿਆ ਹੈ ।੩ ।