ਸਲੋਕੁ ॥
ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ ॥
ਨਾਨਕ ਕੀ ਪ੍ਰਭ ਬੇਨਤੀ ਅਪਨੀ ਭਗਤੀ ਲਾਇ ॥੧॥

Sahib Singh
ਪ੍ਰਭ = ਹੇ ਪ੍ਰਭੂ !
ਪਰਿਆ = ਪਿਆ ਹਾਂ ।
ਤਉ ਸਰਨਾਇ = ਤੇਰੀ ਸਰਨ ।
ਪ੍ਰਭ = ਹੇ ਪ੍ਰਭ !
ਲਾਇ = ਜੋੜ ।
    
Sahib Singh
ਹੇ ਪ੍ਰਭੂ! ਭਟਕਦਾ ਭਟਕਦਾ ਮੈਂ ਤੇਰੀ ਸਰਣ ਆ ਪਿਆ ਹਾਂ ।
ਹੇ ਪ੍ਰਭੂ! ਨਾਨਕ ਦੀ ਇਹੀ ਬੇਨਤੀ ਹੈ ਕਿ ਮੈਨੂੰ ਆਪਣੀ ਭਗਤੀ ਵਿਚ ਜੋੜ ।੧ ।
Follow us on Twitter Facebook Tumblr Reddit Instagram Youtube