ਮਨ ਮੇਰੇ ਤਿਨ ਕੀ ਓਟ ਲੇਹਿ ॥
ਮਨੁ ਤਨੁ ਅਪਨਾ ਤਿਨ ਜਨ ਦੇਹਿ ॥
ਜਿਨਿ ਜਨਿ ਅਪਨਾ ਪ੍ਰਭੂ ਪਛਾਤਾ ॥
ਸੋ ਜਨੁ ਸਰਬ ਥੋਕ ਕਾ ਦਾਤਾ ॥
ਤਿਸ ਕੀ ਸਰਨਿ ਸਰਬ ਸੁਖ ਪਾਵਹਿ ॥
ਤਿਸ ਕੈ ਦਰਸਿ ਸਭ ਪਾਪ ਮਿਟਾਵਹਿ ॥
ਅਵਰ ਸਿਆਨਪ ਸਗਲੀ ਛਾਡੁ ॥
ਤਿਸੁ ਜਨ ਕੀ ਤੂ ਸੇਵਾ ਲਾਗੁ ॥
ਆਵਨੁ ਜਾਨੁ ਨ ਹੋਵੀ ਤੇਰਾ ॥
ਨਾਨਕ ਤਿਸੁ ਜਨ ਕੇ ਪੂਜਹੁ ਸਦ ਪੈਰਾ ॥੮॥੧੭॥
Sahib Singh
ਤਿਨ ਕੀ = ਉਹਨਾਂ ਮਨੁੱਖਾਂ ਦੀ ।
ਓਟ = ਆਸਰਾ ।
ਤਿਨ ਜਨ = ਉਹਨਾਂ ਸੇਵਕਾਂ ਨੂੰ ।
ਜਿਨਿ ਜਨਿ = ਜਿਸ ਮਨੁੱਖ ਨੇ ।
ਥੋਕ = ਪਦਾਰਥ, ਚੀਜ਼ ।
ਦਾਤਾ = ਦੇਣ ਵਾਲਾ, ਦੇਣ ਦੇ ਸਮਰੱਥ ।
ਪਾਵਹਿ = ਤੂੰ ਪਾਵਹਿˆਗਾ ।
ਦਰਸਿ = ਦੀਦਾਰ ਕਰਨ ਨਾਲ ।
ਸਿਆਨਪ = ਚਤੁਰਾਈ ।
ਆਵਨੁ ਜਾਨੁ = ਜਨਮ ਤੇ ਮਰਨ ।
ਨਾ ਹੋਵੀ = ਨਹੀਂ ਹੋਵੇਗਾ ।
ਓਟ = ਆਸਰਾ ।
ਤਿਨ ਜਨ = ਉਹਨਾਂ ਸੇਵਕਾਂ ਨੂੰ ।
ਜਿਨਿ ਜਨਿ = ਜਿਸ ਮਨੁੱਖ ਨੇ ।
ਥੋਕ = ਪਦਾਰਥ, ਚੀਜ਼ ।
ਦਾਤਾ = ਦੇਣ ਵਾਲਾ, ਦੇਣ ਦੇ ਸਮਰੱਥ ।
ਪਾਵਹਿ = ਤੂੰ ਪਾਵਹਿˆਗਾ ।
ਦਰਸਿ = ਦੀਦਾਰ ਕਰਨ ਨਾਲ ।
ਸਿਆਨਪ = ਚਤੁਰਾਈ ।
ਆਵਨੁ ਜਾਨੁ = ਜਨਮ ਤੇ ਮਰਨ ।
ਨਾ ਹੋਵੀ = ਨਹੀਂ ਹੋਵੇਗਾ ।
Sahib Singh
ਹੇ ਮੇਰੇ ਮਨ! (ਜੋ ਮਨੁੱਖ਼ ਸਦਾ ਪ੍ਰਭੂ ਦੀ ਹਜ਼ੂਰੀ ਵਿਚ ਵੱਸਦੇ ਹਨ) ਉਹਨਾਂ ਦੀ ਸਰਣੀ ਪਉ ਅਤੇ ਆਪਣਾ ਤਨ ਮਨ ਉਹਨਾਂ ਤੋਂ ਸਦਕੇ ਕਰ ਦੇਹ ।
ਜਿਸ ਮਨੁੱਖ ਨੇ ਅਪਣੇ ਪ੍ਰਭੂ ਨੂੰ ਪਛਾਣ ਲਿਆ ਹੈ, ਉਹ ਮਨੁੱਖ ਸਾਰੇ ਪਦਾਰਥ ਦੇਣ ਦੇ ਸਮਰੱਥ ਹੋ ਜਾਂਦਾ ਹੈ; (ਹੇ ਮਨ!) ਉਸ ਦੀ ਸਰਣੀ ਪਿਆਂ ਤੂੰ ਸਾਰੇ ਸੁਖ ਪਾਵਹਿˆਗਾ ।
ਉਸ ਦੇ ਦੀਦਾਰ ਨਾਲ ਤੂੰ ਸਾਰੇ ਪਾਪ ਦੂਰ ਕਰ ਲਵਹਿˆਗਾ; ਹੋਰ ਚੁਤਰਾਈ ਛੱਡ ਦੇਹ, ਤੇ ਉਸ ਸੇਵਕ ਦੀ ਸੇਵਾ ਵਿਚ ਜੁੱਟ ਪਉ; ਹੇ ਨਾਨਕ! ਉਸ ਸੰਤ ਜਨ ਦੇ ਸਦਾ ਪੈਰ ਪੂਜ, (ਇਸ ਤ੍ਰਹਾਂ ਮੁੜ ਮੁੜ ਜਗਤ ਵਿਚ) ਤੇਰਾ ਆਉਣ ਜਾਣ ਨਹੀਂ ਹੋਵੇਗਾ ।੮।੧੭ ।