ਨੀਕੀ ਕੀਰੀ ਮਹਿ ਕਲ ਰਾਖੈ ॥
ਭਸਮ ਕਰੈ ਲਸਕਰ ਕੋਟਿ ਲਾਖੈ ॥
ਜਿਸ ਕਾ ਸਾਸੁ ਨ ਕਾਢਤ ਆਪਿ ॥
ਤਾ ਕਉ ਰਾਖਤ ਦੇ ਕਰਿ ਹਾਥ ॥
ਮਾਨਸ ਜਤਨ ਕਰਤ ਬਹੁ ਭਾਤਿ ॥
ਤਿਸ ਕੇ ਕਰਤਬ ਬਿਰਥੇ ਜਾਤਿ ॥
ਮਾਰੈ ਨ ਰਾਖੈ ਅਵਰੁ ਨ ਕੋਇ ॥
ਸਰਬ ਜੀਆ ਕਾ ਰਾਖਾ ਸੋਇ ॥
ਕਾਹੇ ਸੋਚ ਕਰਹਿ ਰੇ ਪ੍ਰਾਣੀ ॥
ਜਪਿ ਨਾਨਕ ਪ੍ਰਭ ਅਲਖ ਵਿਡਾਣੀ ॥੫॥

Sahib Singh
ਨੀਕੀ = ਨਿੱਕੀ, ਛੋਟੀ ।
ਕੀਰੀ = ਕੀੜੀ ।
ਕਲ = ਤਾਕਤ ।
ਭਸਮ = ਸੁਆਹ ।
ਕੋਟਿ = ਕਰੋੜ ।
ਦੇ ਕਰਿ = ਦੇ ਕੇ ।
ਮਾਨਸ = ਮਨੁੱਖ ।
ਬਹੁ ਭਾਤਿ = ਬਹੁਤ ਕਿਸਮ ਦੇ ।
ਕਰਤਬ = ਕੰਮ ।
ਬਿਰਥੇ = ਵਿਅਰਥ ।
ਅਵਰੁ = ਹੋਰ ।
ਸਰਬ = ਸਾਰੇ ।
ਕਾਹੇ = ਕਿਉਂ ?
    ਕਿਸ ਲਾਭ ਹਿਤ ?
ਕਰਹਿ = ਤੂੰ ਕਰਦਾ ਹੈਂ ।
ਅਲਖ = ਜਿਸ ਦਾ ਬਿਆਨ ਨ ਹੋ ਸਕੇ ।
ਵਿਡਾਣੀ = ਅਚਰਜ ।
    
Sahib Singh
(ਜਿਸ) ਨਿੱਕੀ ਜਿਹੀ ਕੀੜੀ ਵਿਚ (ਪ੍ਰਭੂ) ਤਾਕਤ ਭਰਦਾ ਹੈ, (ਉਹ ਕੀੜੀ) ਲੱਖਾਂ ਕਰੋੜਾਂ ਲਸ਼ਕਰਾਂ ਨੂੰ ਸੁਆਹ ਕਰ ਦੇਂਦੀ ਹੈ ।
ਜਿਸ ਜੀਵ ਦਾ ਸ੍ਵਾਸ ਪ੍ਰਭੂ ਆਪ ਨਹੀਂ ਕੱਢਦਾ, ਉਸ ਨੂੰ ਹੱਥ ਦੇ ਕੇ ਰੱਖਦਾ ਹੈ ।
ਮਨੁੱਖ ਕਈ ਕਿਸਮਾਂ ਦੇ ਜਤਨ ਕਰਦਾ ਹੈ (ਪਰ ਜੇ ਪ੍ਰਭੂ ਸਹਾਇਤਾ ਨਾਹ ਕਰੇ ਤਾਂ) ਉਸ ਦੇ ਕੰਮ ਵਿਅਰਥ ਜਾਂਦੇ ਹਨ ।
(ਪ੍ਰਭੂ ਤੋਂ ਬਿਨਾ ਜੀਵਾਂ ਨੂੰ) ਨਾਹ ਕੋਈ ਮਾਰ ਸਕਦਾ ਹੈ, ਨਾਹ ਰੱਖ ਸਕਦਾ ਹੈ, (ਪ੍ਰਭੂ ਜੇਡਾ) ਹੋਰ ਕੋਈ ਨਹੀਂ ਹੈ; ਸਾਰੇ ਜੀਵਾਂ ਦਾ ਰਾਖਾ ਪ੍ਰਭੂ ਆਪ ਹੈ ।
ਹੇ ਪ੍ਰਾਣੀ! ਤੂੰ ਕਿਉਂ ਫ਼ਿਕਰ ਕਰਦਾ ਹੈਂ ?
ਹੇ ਨਾਨਕ! ਅਲੱਖ ਤੇ ਅਚਰਜ ਪ੍ਰਭੂ ਨੂੰ ਸਿਮਰ ।੫ ।
Follow us on Twitter Facebook Tumblr Reddit Instagram Youtube