ਜਿਸੁ ਵਖਰ ਕਉ ਲੈਨਿ ਤੂ ਆਇਆ ॥
ਰਾਮ ਨਾਮੁ ਸੰਤਨ ਘਰਿ ਪਾਇਆ ॥
ਤਜਿ ਅਭਿਮਾਨੁ ਲੇਹੁ ਮਨ ਮੋਲਿ ॥
ਰਾਮ ਨਾਮੁ ਹਿਰਦੇ ਮਹਿ ਤੋਲਿ ॥
ਲਾਦਿ ਖੇਪ ਸੰਤਹ ਸੰਗਿ ਚਾਲੁ ॥
ਅਵਰ ਤਿਆਗਿ ਬਿਖਿਆ ਜੰਜਾਲ ॥
ਧੰਨਿ ਧੰਨਿ ਕਹੈ ਸਭੁ ਕੋਇ ॥
ਮੁਖ ਊਜਲ ਹਰਿ ਦਰਗਹ ਸੋਇ ॥
ਇਹੁ ਵਾਪਾਰੁ ਵਿਰਲਾ ਵਾਪਾਰੈ ॥
ਨਾਨਕ ਤਾ ਕੈ ਸਦ ਬਲਿਹਾਰੈ ॥੫॥

Sahib Singh
ਵਖਰ = ਸੌਦਾ ।
ਤਜਿ = ਛੱਡ ਦੇਹ ।
ਮਨ ਮੋਲਿ = ਮਨ ਦੇ ਮੁੱਲ ਤੋਂ, ਮਨ ਦੇ ਵਟਾਂਦਰੇ, ਮਨ ਦੇ ਕੇ ।
ਤੋਲਿ = ਜਾਂਚ ।
ਖੇਪ = {ਸ਼ਕਟ. ˜ੇਪ} ਵਾਪਾਰ ਵਾਸਤੇ ਨਾਲ ਲੈ ਜਾਣ ਵਾਲਾ ਸੌਦਾ ।
ਬਿਖਿਆ = ਮਾਇਆ ।
ਜੰਜਾਲ = ਧੰਧੇ ।
ਧੰਨਿ = ਮੁਬਾਰਿਕ, ਸ਼ਲਾਘਾ = ਯੋਗ ।
    
Sahib Singh
(ਹੇ ਭਾਈ!) ਜੇਹੜਾ ਸੌਦਾ ਖ਼ਰੀਦਣ ਵਾਸਤੇ ਤੂੰ (ਜਗਤ ਵਿਚ) ਆਇਆ ਹੈਂ, ਉਹ ਰਾਮ ਨਾਮ (-ਰੂਪੀ ਸੌਦਾ) ਸੰਤਾਂ ਦੇ ਘਰ ਵਿਚ ਮਿਲਦਾ ਹੈ ।
(ਇਸ ਵਾਸਤੇ) ਅਹੰਕਾਰ ਛੱਡ ਦੇਹ, ਤੇ ਮਨ ਦੇ ਵੱਟੇ (ਇਹ ਵੱਖਰ) ਖ਼ਰੀਦ ਲੈ, ਅਤੇ ਪ੍ਰਭੂ ਦਾ ਨਾਮ ਹਿਰਦੇ ਵਿਚ ਪਰਖ ।
ਸੰਤਾਂ ਦੇ ਸੰਗ ਤੁਰ ਤੇ ਰਾਮ ਨਾਮ ਦਾ ਇਹ ਸੌਦਾ ਲੱਦ ਲੈ, ਮਾਇਆ ਦੇ ਹੋਰ ਧੰਧੇ ਛੱਡ ਦੇਹ ।
(ਜੇ ਇਹ ਉੱਦਮ ਕਰਹਿˆਗਾ ਤਾਂ) ਹਰੇਕ ਜੀਵ ਤੈਨੂੰ ਸ਼ਾਬਾਸ਼ੇ ਆਖੇਗਾ, ਤੇ ਪ੍ਰਭੂ ਦੀ ਦਰਗਾਹ ਵਿਚ ਭੀ ਤੇਰਾ ਮੂੰਹ ਉਜਲਾ ਹੋਵੇਗਾ ।
(ਪਰ) ਇਹ ਵਪਾਰ ਕੋਈ ਵਿਰਲਾ ਬੰਦਾ ਕਰਦਾ ਹੈ ।
ਹੇ ਨਾਨਕ! ਅਜੇਹੇ (ਵਪਾਰੀ) ਤੋਂ ਸਦਾ ਸਦਕੇ ਜਾਈਏ ।੫ ।
Follow us on Twitter Facebook Tumblr Reddit Instagram Youtube