ਰੂਪਵੰਤੁ ਹੋਇ ਨਾਹੀ ਮੋਹੈ ॥
ਪ੍ਰਭ ਕੀ ਜੋਤਿ ਸਗਲ ਘਟ ਸੋਹੈ ॥
ਧਨਵੰਤਾ ਹੋਇ ਕਿਆ ਕੋ ਗਰਬੈ ॥
ਜਾ ਸਭੁ ਕਿਛੁ ਤਿਸ ਕਾ ਦੀਆ ਦਰਬੈ ॥
ਅਤਿ ਸੂਰਾ ਜੇ ਕੋਊ ਕਹਾਵੈ ॥
ਪ੍ਰਭ ਕੀ ਕਲਾ ਬਿਨਾ ਕਹ ਧਾਵੈ ॥
ਜੇ ਕੋ ਹੋਇ ਬਹੈ ਦਾਤਾਰੁ ॥
ਤਿਸੁ ਦੇਨਹਾਰੁ ਜਾਨੈ ਗਾਵਾਰੁ ॥
ਜਿਸੁ ਗੁਰ ਪ੍ਰਸਾਦਿ ਤੂਟੈ ਹਉ ਰੋਗੁ ॥
ਨਾਨਕ ਸੋ ਜਨੁ ਸਦਾ ਅਰੋਗੁ ॥੨॥
Sahib Singh
ਮੋਹੈ ਨਾਹੀ = ਮੋਹ ਨਾਹ ਕਰੇ, ਮਸਤ ਨਾਹ ਹੋਵੇ, ਮਾਣ ਨਾਹ ਕਰੇ ।
ਸਗਲ ਘਟ = ਸਾਰੇ ਸਰੀਰਾਂ ਵਿਚ ।
ਗਰਬੈ = ਅਹੰਕਾਰ ਕਰੇ ।
ਜਾ = ਜਦੋਂ ।
ਦਰਬੈ = ਧਨ ।
ਸੂਰਾ = ਸੂਰਮਾ, ਬਹਾਦੁਰ ।
ਕਹਾਵੈ = ਅਖਵਾਏ ।
ਕਹ = ਕਿਥੇ ?
ਧਾਵੈ = ਦੌੜੇ ।
ਹੋਇ ਬਹੈ = ਬਣ ਬੈਠੇ ।
ਗਾਵਾਰੁ = ਗੰਵਾਰ, ਮੂਰਖ ।
ਹਉ ਰੋਗੁ = ਅਹੰਕਾਰੀ = ਰੂਪੀ ਬੀਮਾਰੀ ।
ਅਰੋਗੁ = ਨਿਰੋਆ ।
ਸਗਲ ਘਟ = ਸਾਰੇ ਸਰੀਰਾਂ ਵਿਚ ।
ਗਰਬੈ = ਅਹੰਕਾਰ ਕਰੇ ।
ਜਾ = ਜਦੋਂ ।
ਦਰਬੈ = ਧਨ ।
ਸੂਰਾ = ਸੂਰਮਾ, ਬਹਾਦੁਰ ।
ਕਹਾਵੈ = ਅਖਵਾਏ ।
ਕਹ = ਕਿਥੇ ?
ਧਾਵੈ = ਦੌੜੇ ।
ਹੋਇ ਬਹੈ = ਬਣ ਬੈਠੇ ।
ਗਾਵਾਰੁ = ਗੰਵਾਰ, ਮੂਰਖ ।
ਹਉ ਰੋਗੁ = ਅਹੰਕਾਰੀ = ਰੂਪੀ ਬੀਮਾਰੀ ।
ਅਰੋਗੁ = ਨਿਰੋਆ ।
Sahib Singh
ਰੂਪ ਵਾਲਾ ਹੋ ਕੇ ਕੋਈ ਪ੍ਰਾਣੀ (ਰੂਪ ਦਾ) ਮਾਣ ਨਾਹ ਕਰੇ, (ਕਿਉਂਕ) ਸਾਰੇ ਸਰੀਰਾਂ ਵਿਚ ਪ੍ਰਭੂ ਦੀ ਹੀ ਜੋਤਿ ਸੋਭਦੀ ਹੈ ।
ਧਨ ਵਾਲਾ ਹੋ ਕੇ ਕੀਹ ਕੋਈ ਮਨੁੱਖ ਅਹੰਕਾਰ ਕਰੇ, ਜਦੋਂ ਸਾਰਾ ਧਨ ਉਸ ਪ੍ਰਭੂ ਦਾ ਹੀ ਬਖ਼ਸ਼ਿਆ ਹੋਇਆ ਹੈ ?
ਜੇ ਕੋਈ ਮਨੁੱਖ (ਆਪਣੇ ਆਪ ਨੂੰ) ਬੜਾ ਸੂਰਮਾ ਅਖਵਾਏ (ਤਾਂ ਰਤਾ ਇਹ ਤਾਂ ਸੋਚੇ ਕਿ) ਪ੍ਰਭੂ ਦੀ (ਦਿੱਤੀ ਹੋਈ) ਤਾਕਤ ਤੋਂ ਬਿਨਾ ਕਿਥੇ ਦੌੜ ਸਕਦਾ ਹੈ ।ਜੇ ਕੋਈ ਬੰਦਾ (ਧਨਾਢ ਹੋ ਕੇ) ਦਾਤਾ ਬਣ ਬੈਠੇ, ਤਾਂ ਉਹ ਮੂਰਖ ਉਸ ਪ੍ਰਭੂ ਨੂੰ ਪਛਾਣੇ ਜੋ (ਸਭ ਜੀਵਾਂ ਨੂੰ) ਦੇਣ ਜੋਗਾ ਹੈ ।
ਹੇ ਨਾਨਕ! ਉਹ ਮਨੁੱਖ ਸਦਾ ਨਿਰੋਆ ਹੈ ਜਿਸ ਦਾ ਅਹੰਕਾਰ ਰੂਪੀ ਰੋਗ ਗੁਰੂ ਦੀ ਕਿਰਪਾ ਨਾਲ ਦੂਰ ਹੁੰਦਾ ਹੈ ।੨ ।