ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ ॥
ਸੋ ਸੰਤੁ ਸੁਹੇਲਾ ਨਹੀ ਡੁਲਾਵੈ ॥
ਜਿਸੁ ਪ੍ਰਭੁ ਅਪੁਨਾ ਕਿਰਪਾ ਕਰੈ ॥
ਸੋ ਸੇਵਕੁ ਕਹੁ ਕਿਸ ਤੇ ਡਰੈ ॥
ਜੈਸਾ ਸਾ ਤੈਸਾ ਦ੍ਰਿਸਟਾਇਆ ॥
ਅਪੁਨੇ ਕਾਰਜ ਮਹਿ ਆਪਿ ਸਮਾਇਆ ॥
ਸੋਧਤ ਸੋਧਤ ਸੋਧਤ ਸੀਝਿਆ ॥
ਗੁਰ ਪ੍ਰਸਾਦਿ ਤਤੁ ਸਭੁ ਬੂਝਿਆ ॥
ਜਬ ਦੇਖਉ ਤਬ ਸਭੁ ਕਿਛੁ ਮੂਲੁ ॥
ਨਾਨਕ ਸੋ ਸੂਖਮੁ ਸੋਈ ਅਸਥੂਲੁ ॥੫॥

Sahib Singh
ਸੁਹੇਲਾ = ਸੁਖੀ ।
ਕਿਸ ਤੇ = ਕਿਸ ਤੋਂ ?
ਦਿ੍ਰਸਟਾਇਆ = ਦਿ੍ਰਸ਼ਟੀ ਆਇਆ, ਨਜ਼ਰੀਂ ਆਇਆ, ਦਿੱਸਿਆ ।
ਸੋਧਤ = ਵਿਚਾਰ ਕਰਦਿਆਂ ।
ਸੀਝਿਆ = ਕਾਮਯਾਬੀ ਹੋ ਜਾਂਦੀ ਹੈ, ਸਫਲਤਾ ਹੋ ਜਾਂਦੀ ਹੈ ।
ਤਤੁ = ਅਸਲੀਅਤ {ਸ਼ਕਟ. ਤÄਵਜ਼—ਠਹੲ ਰੲੳਲ ਨੳਟੁਰੲ ੋਡ ਟਹੲ ਹੁਮੳਨ ਸੋੁਲ ੋਰ ਟਹੲ ਮੳਟੲਰੳਿਲ ਾੋਰਲਦ ੳਸ ਬੲਨਿਗ ਨਿਦੲਨਟਚਿੳਲ ਾਟਿਹ ਟਹੲ ਸ਼ੁਪਰੲਮੲ ਸ਼ਪਰਿਟਿ ਪੲਰਵੳਦਨਿਗ ਟਹੲ ੂਨਵਿੲਰਸੲ. ੨. ਠਹੲ ਸ਼ੁਪਰੲਮੲ ਬੲਨਿਗ.} ਸੂਖਮੁ—{ਸ਼ਕਟ. ਸੁ™ਮਜ਼ ਠਹੲ ਸੁਬਟਲੲ ੳਲਲ-ਪੲਰਵੳਦਨਿਗ ਸਪਰਿਟਿ, ਟਹੲ ਸ਼ੁਪਰੲਮੲ ਸ਼ੋੁਲ} ਸਰਬ-ਵਿਆਪਕ ਜੋਤਿ ।
ਅਸਥੂਲੁ = ਦਿ੍ਰਸ਼ਟਮਾਨ ਜਗਤ {ਸ਼ਕਟ. Ôਥੁਲ—ਘਰੋਸਸ, ਚੋੳਰਸੲ, ਰੋੁਗਹ} ।
ਕਾਰਜ = ਕੀਤਾ ਹੋਇਆ ਜਗਤ ।
    
Sahib Singh
ਜਿਸ ਮਨੁੱਖ ਨੂੰ ਹਰੀ ਪ੍ਰਭੂ ਮਨ ਵਿਚ ਸਦਾ ਯਾਦ ਰਹਿੰਦਾ ਹੈ, ਉਹ ਸੰਤ ਹੈ, ਸੁਖੀ ਹੈ (ਉਹ ਕਦੇ) ਘਾਬਰਦਾ ਨਹੀਂ ।
ਜਿਸ ਮਨੁੱਖ ਉਤੇ ਪ੍ਰਭੂ ਆਪਣੀ ਮੇਹਰ ਕਰਦਾ ਹੈ, ਦੱਸੋ (ਪ੍ਰਭੂ ਦਾ) ਉਹ ਸੇਵਕ (ਹੋਰ) ਕਿਸ ਤੋਂ ਡਰ ਸਕਦਾ ਹੈ ?
(ਕਿਉਂਕਿ) ਉਸ ਨੂੰ ਪ੍ਰਭੂ ਉਹੋ ਜਿਹਾ ਹੀ ਦਿੱਸ ਪੈਂਦਾ ਹੈ, ਜਿਹੋ ਜਿਹਾ ਉਹ (ਅਸਲ ਵਿਚ) ਹੈ, (ਭਾਵ ਇਹ ਦਿੱਸ ਪੈਂਦਾ ਹੈ ਕਿ) ਪ੍ਰਭੂ ਆਪਣੇ ਰਚੇ ਹੋਏ ਜਗਤ ਵਿਚ ਆਪ ਵਿਆਪਕ ਹੈ; ਨਿੱਤ ਵਿਚਾਰ ਕਰਦਿਆਂ (ਉਸ ਸੇਵਕ ਨੂੰ ਵਿਚਾਰ ਵਿਚ) ਸਫਲਤਾ ਹੋ ਜਾਂਦੀ ਹੈ, (ਭਾਵ) ਗੁਰੂ ਦੀ ਕਿਰਪਾ ਨਾਲ (ਉਸ ਨੂੰ) ਸਾਰੀ ਅਸਲੀਅਤ ਦੀ ਸਮਝ ਆ ਜਾਂਦੀ ਹੈ ।
ਹੇ ਨਾਨਕ! (ਮੇਰੇ ਉਤੇ ਭੀ ਗੁਰੂ ਦੀ ਮੇਹਰ ਹੋਈ ਹੈ, ਹੁਣ) ਮੈਂ ਜਦੋਂ ਤੱਕਦਾ ਹਾਂ ਤਾਂ ਹਰੇਕ ਚੀਜ਼ ਉਸ ਸਭ ਦੇ ਮੁਢ (-ਪ੍ਰਭੂ ਦਾ ਰੂਪ ਦਿੱਸਦੀ ਹੈ), ਇਹ ਦਿੱਸਦਾ ਸੰਸਾਰ ਭੀ ਉਹ ਆਪ ਹੈ ਤੇ ਸਭ ਵਿਚ ਵਿਆਪਕ ਜੋਤਿ ਭੀ ਆਪਿ ਹੀ ਹੈ ।੫ ।
Follow us on Twitter Facebook Tumblr Reddit Instagram Youtube