ਸਲੋਕੁ ॥
ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ॥
ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ ॥੧॥

Sahib Singh
ਕਰਣ = {ਸ਼ਕਟ. ਕਰਣ} ਰਚਨਾ ।
ਜਲਿ = ਜਲ ਵਿਚ ।
ਮਹੀਅਲਿ = {ਸ਼ਕਟ. ਮਹੀਤਲ, ਠਹੲ ਸੁਰਡੳਚੲ ੋਡ ਟਹੲ ੲੳਰਟਹ} ਧਰਤੀ ਦੇ ਤਲ ਉਤੇ ।
ਮਹੀ = ਧਰਤੀ ।
    
Sahib Singh
(ਇਸ ਸਾਰੇ) ਜਗਤ ਦਾ (ਮੂਲ-) ਕਾਰਣ (ਭਾਵ, ਬਣਾਉਣ ਵਾਲਾ) ਇਕ ਅਕਾਲ ਪੁਰਖ ਹੀ ਹੈ, ਕੋਈ ਦੂਜਾ ਨਹੀਂ ਹੈ ।
ਹੇ ਨਾਨਕ! (ਮੈਂ) ਉਸ ਪ੍ਰਭੂ ਤੋਂ ਸਦਕੇ (ਹਾਂ), ਜੋ ਜਲ ਵਿਚ ਥਲ ਵਿਚ ਤੇ ਧਰਤੀ ਦੇ ਤਲ ਉਤੇ (ਭਾਵ, ਆਕਾਸ਼ ਵਿਚ ਮੌਜੂਦ ਹੈ) ।੧ ।
Follow us on Twitter Facebook Tumblr Reddit Instagram Youtube