ਪਾਰਬ੍ਰਹਮ ਕੇ ਸਗਲੇ ਠਾਉ ॥
ਜਿਤੁ ਜਿਤੁ ਘਰਿ ਰਾਖੈ ਤੈਸਾ ਤਿਨ ਨਾਉ ॥
ਆਪੇ ਕਰਨ ਕਰਾਵਨ ਜੋਗੁ ॥
ਪ੍ਰਭ ਭਾਵੈ ਸੋਈ ਫੁਨਿ ਹੋਗੁ ॥
ਪਸਰਿਓ ਆਪਿ ਹੋਇ ਅਨਤ ਤਰੰਗ ॥
ਲਖੇ ਨ ਜਾਹਿ ਪਾਰਬ੍ਰਹਮ ਕੇ ਰੰਗ ॥
ਜੈਸੀ ਮਤਿ ਦੇਇ ਤੈਸਾ ਪਰਗਾਸ ॥
ਪਾਰਬ੍ਰਹਮੁ ਕਰਤਾ ਅਬਿਨਾਸ ॥
ਸਦਾ ਸਦਾ ਸਦਾ ਦਇਆਲ ॥
ਸਿਮਰਿ ਸਿਮਰਿ ਨਾਨਕ ਭਏ ਨਿਹਾਲ ॥੮॥੯॥

Sahib Singh
ਸਗਲੇ = ਸਾਰੇ ।
ਠਾਉ = ਥਾਂ ।
ਜਿਤੁ = ਜਿਸ ਵਿਚ ।
ਜਿਤੁ ਘਰਿ = ਜਿਸ ਘਰ ਵਿਚ ।
ਤਿਨ = ਉਹਨਾਂ ਦਾ ।
ਜੋਗੁ = ਸਮਰੱਥ, ਤਾਕਤ ਵਾਲਾ ।
ਪ੍ਰਭ ਭਾਵੈ = (ਜੋ ਕੁਝ) ਪ੍ਰਭੂ ਨੂੰ ਭਾਉਂਦਾ ਹੈ ।
ਫੁਨਿ = ਫੇਰ, ਮੁੜ ।
ਹੋਗੁ = ਹੋਵੇਗਾ ।
ਪਸਰਿਓ = ਖਿਲਰਿਆ ਹੋਇਆ ਹੈ, ਵਿਆਪਕ ਹੈ ।
ਅਨਤ = ਅਨੰਤ, ਬੇਅੰਤ ।
ਤਰੰਗ = ਲਹਿਰਾਂ ।
ਹੋਇ ਅਨਤ ਤਰੰਗ = ਬੇਅੰਤ ਲਹਿਰਾਂ ਹੋ ਕੇ ।
ਲਖੇ ਨ ਜਾਹਿ = ਬਿਆਨ ਨਹੀਂ ਕੀਤੇ ਜਾ ਸਕਦੇ ।
ਰੰਗ = ਤਮਾਸ਼ੇ, ਖੇਲ ।
ਪਰਗਾਸ = ਚਾਨਣ, ਜ਼ਹੂਰ ।
ਅਬਿਨਾਸ = ਨਾਸ = ਰਹਿਤ ।
ਭਏ ਨਿਹਾਲ = (ਜੀਵ) ਨਿਹਾਲ ਹੋ ਜਾਂਦੇ ਹਨ ।
{ਸ਼ਕਟ. ਨਿਹਾਰਿਨੱ = ੧. ਧਡਿਡੁਸਵਿੲ, ਸਪਰੲੳਦਨਿਗ ਾਦਿੲ (ੳਸ ਡਰੳਗਰੳਨਚੲ), ੨. ਢਰੳਗਰੳਨਟ} ਸੁਗੰਧੀ ਦੇਣ ਵਾਲੇ, ਖਿੜੇ ਹੋਏ (ਫੁੱਲ ਵਾਂਗ) ।
    
Sahib Singh
ਸਾਰੇ ਥਾਂ (ਸਰੀਰ-ਰੂਪ ਘਰ) ਅਕਾਲ ਪੁਰਖ ਦੇ ਹੀ ਹਨ, ਜਿਸ ਜਿਸ ਥਾਂ ਜੀਵਾਂ ਨੂੰ ਰੱਖਦਾ ਹੈ, ਉਹੋ ਜਿਹਾ ਉਹਨਾਂ ਦਾ ਨਾਉਂ (ਪੈ ਜਾਂਦਾ ਹੈ) ।
ਪ੍ਰਭੂ ਆਪ ਹੀ (ਸਭ ਕੁਝ) ਕਰਨ ਦੀ (ਤੇ ਜੀਵਾਂ ਪਾਸੋਂ) ਕਰਾਉਣ ਦੀ ਤਾਕਤ ਰੱਖਦਾ ਹੈ ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ ।
(ਜ਼ਿੰਦਗੀ ਦੀਆਂ) ਬੇਅੰਤ ਲਹਿਰਾਂ ਬਣ ਕੇ (ਅਕਾਲ ਪੁਰਖ) ਆਪ ਸਭ ਥਾਈਂ ਮੌਜੂਦ ਹੈ, ਅਕਾਲ ਪੁਰਖ ਦੇ ਖੇਲ ਬਿਆਨ ਨਹੀਂ ਕੀਤੇ ਜਾ ਸਕਦੇ ।
ਜਿਹੋ ਜਿਹੀ ਅਕਲ ਦੇਂਦਾ ਹੈ, ਉਹੋ ਜਿਹਾ ਜ਼ਹੂਰ (ਜੀਵ ਦੇ ਅੰਦਰ) ਹੁੰਦਾ ਹੈ; ਅਕਾਲ ਪੁਰਖ (ਆਪ ਸਭ ਕੁਝ) ਕਰਨ ਵਾਲਾ ਹੈ ਤੇ ਕਦੇ ਮਰਦਾ ਨਹੀਂ ।
ਪ੍ਰਭੂ ਸਦਾ ਮੇਹਰ ਕਰਨ ਵਾਲਾ ਹੈ, ਹੇ ਨਾਨਕ! (ਜੀਵ ਉਸ ਨੂੰ) ਸਦਾ ਸਿਮਰ ਕੇ (ਫੁੱਲ ਵਾਂਗ) ਖਿੜੇ ਰਹਿੰਦੇ ਹਨ ।੮।੯ ।
Follow us on Twitter Facebook Tumblr Reddit Instagram Youtube