ਬੈਸਨੋ ਸੋ ਜਿਸੁ ਊਪਰਿ ਸੁਪ੍ਰਸੰਨ ॥
ਬਿਸਨ ਕੀ ਮਾਇਆ ਤੇ ਹੋਇ ਭਿੰਨ ॥
ਕਰਮ ਕਰਤ ਹੋਵੈ ਨਿਹਕਰਮ ॥
ਤਿਸੁ ਬੈਸਨੋ ਕਾ ਨਿਰਮਲ ਧਰਮ ॥
ਕਾਹੂ ਫਲ ਕੀ ਇਛਾ ਨਹੀ ਬਾਛੈ ॥
ਕੇਵਲ ਭਗਤਿ ਕੀਰਤਨ ਸੰਗਿ ਰਾਚੈ ॥
ਮਨ ਤਨ ਅੰਤਰਿ ਸਿਮਰਨ ਗੋਪਾਲ ॥
ਸਭ ਊਪਰਿ ਹੋਵਤ ਕਿਰਪਾਲ ॥
ਆਪਿ ਦ੍ਰਿੜੈ ਅਵਰਹ ਨਾਮੁ ਜਪਾਵੈ ॥
ਨਾਨਕ ਓਹੁ ਬੈਸਨੋ ਪਰਮ ਗਤਿ ਪਾਵੈ ॥੨॥

Sahib Singh
ਬੈਸਨੋ = (ਸ਼ਕਟ. ਵੈÕਣਵ) ਵਿਸ਼ਨੂ ਦਾ ਪੁਜਾਰੀ ।
ਬਿਸਨ = {ਸ਼ਕਟ. ਵਿÕਣੁ ਠਹੲ ਸੲਚੋਨਦ ਦੲਟਿੇ ੋਡ ਟਹੲ ਸ਼ੳਚਰੲਦ ੍ਹਨਿਦੁ ਠਰੳਿਦ, ੲਨਟਰੁਸਟੲਦ ਾਟਿਹ ਟਹੲ ਪਰੲਸੲਰਵੳਟੋਿਨ ੋਡ ਟਹੲ ਾੋਰਲਦ, ਾਹਚਿਹ ਦੁਟੇ ਹੲ ਸਿ ਰੲਪਰੲਸੲਨਟੲਦ ਟੋ ਹੳਵੲ ਦੁਲੇ ਦਸਿਚਹੳਰਗੲਦ ਬੇ ਹਸਿ ਵੳਰੋਿੁਸ ਨਿਚੳਰਨੳਟੋਿਨਸ; ਠਹੲ ਾੋਰਦ ਸਿ ਟਹੁਸ ਪੋਪੁਲੳਰਲੇ ਦੲਰਵਿੲਦ: ਯÔਮਾ¬ਿÓਵਮਿਦਜ਼ ਸਵLਜ਼ ਤÔਯ _#Äਯ: ਮਹਾÄਮਨਾ ॥ ਤÔਮਾਦੇਵੋÁਯਤੇ ਵਿÕਣੁਵਿL_ਧਾਤੋ: ਪ੍ਰਵੇ_ਨਾਤੱ ॥ ਜਗਤ-ਪਾਲਕ ।
ਨਿਹਕਰਮ = ਕਰਮ = ਰਹਿਤ, ਕੀਤੇ ਹੋਏ ਕੰਮਾਂ ਦੇ ਫਲ ਦੀ ਇੱਛਾ ਨਾਹ ਰੱਖਦਾ ਹੋਇਆ ।
ਬਾਛੈ = ਚਾਹੁੰਦਾ ਹੈ ।
ਦਿ੍ਰੜੈ = ਪੱਕਾ ਕਰਦਾ ਹੈ, ਚੰਗੀ ਤ੍ਰਹਾਂ ਮਨ ਵਿਚ ਟਿਕਾਉਂਦਾ ਹੈ ।
    
Sahib Singh
ਜੋ ਮਨੁੱਖ ਪ੍ਰਭੂ ਦੀ ਮਾਇਆ ਦੇ ਅਸਰ ਤੋਂ ਬੇ-ਦਾਗ਼ ਹੈ, ਤੇ, ਜਿਸ ਉਤੇ ਪ੍ਰਭੂ ਆਪ ਤ੍ਰüਠਦਾ ਹੈ, ਉਹਹੈ ਅਸਲੀ ਵੈਸ਼ਨੋ ।
ਉਸ ਵੈਸ਼ਨੋ ਦਾ ਧਰਮ (ਭੀ) ਪਵਿਤ੍ਰ ਹੈ ਜੋ (ਧਰਮ ਦੇ) ਕੰਮ ਕਰਦਾ ਹੋਇਆ ਇਹਨਾਂ ਕੰਮਾਂ ਦੇ ਫਲ ਦੀ ਇੱਛਾ ਨਹੀਂ ਰੱਖਦਾ ।
ਜੋ ਮਨੁੱਖ ਨਿਰਾ ਭਗਤੀ ਤੇ ਕੀਰਤਨ ਵਿਚ ਮਸਤ ਰਹਿੰਦਾ ਹੈ, ਤੇ ਕਿਸੇ ਭੀ ਫਲ ਦੀ ਖ਼ਾਹਸ਼ ਨਹੀਂ ਕਰਦਾ; ਜਿਸ ਦੇ ਮਨ ਤਨ ਵਿਚ ਪ੍ਰਭੂ ਦਾ ਸਿਮਰਨ ਵੱਸ ਰਿਹਾ ਹੈ, ਜੋ ਸਭ ਜੀਵਾਂ ਉਤੇ ਦਇਆ ਕਰਦਾ ਹੈ, ਜੋ ਆਪ (ਪ੍ਰਭੂ ਦੇ ਨਾਮ ਨੂੰ) ਆਪਣੇ ਮਨ ਵਿਚ ਟਿਕਾਉਂਦਾ ਹੈ ਤੇ ਹੋਰਨਾਂ ਨੂੰ ਨਾਮ ਜਪਾਉਂਦਾ ਹੈ, ਹੇ ਨਾਨਕ! ਉਹ ਵੈਸ਼ਨੋ ਉੱਚਾ ਦਰਜਾ ਹਾਸਲ ਕਰਦਾ ਹੈ ।੨ ।
Follow us on Twitter Facebook Tumblr Reddit Instagram Youtube