ਜਿਹ ਪ੍ਰਸਾਦਿ ਕਰਹਿ ਪੁੰਨ ਬਹੁ ਦਾਨ ॥
ਮਨ ਆਠ ਪਹਰ ਕਰਿ ਤਿਸ ਕਾ ਧਿਆਨ ॥
ਜਿਹ ਪ੍ਰਸਾਦਿ ਤੂ ਆਚਾਰ ਬਿਉਹਾਰੀ ॥
ਤਿਸੁ ਪ੍ਰਭ ਕਉ ਸਾਸਿ ਸਾਸਿ ਚਿਤਾਰੀ ॥
ਜਿਹ ਪ੍ਰਸਾਦਿ ਤੇਰਾ ਸੁੰਦਰ ਰੂਪੁ ॥
ਸੋ ਪ੍ਰਭੁ ਸਿਮਰਹੁ ਸਦਾ ਅਨੂਪੁ ॥
ਜਿਹ ਪ੍ਰਸਾਦਿ ਤੇਰੀ ਨੀਕੀ ਜਾਤਿ ॥
ਸੋ ਪ੍ਰਭੁ ਸਿਮਰਿ ਸਦਾ ਦਿਨ ਰਾਤਿ ॥
ਜਿਹ ਪ੍ਰਸਾਦਿ ਤੇਰੀ ਪਤਿ ਰਹੈ ॥
ਗੁਰ ਪ੍ਰਸਾਦਿ ਨਾਨਕ ਜਸੁ ਕਹੈ ॥੫॥

Sahib Singh
ਕਰਹਿ = ਤੂੰ ਕਰਦਾ ਹੈਂ ।
ਆਚਾਰ = {ਸ਼ਕਟ. ਆਚਾਰ} ਰਸਮ ਰਿਵਾਜ ।
ਬਿਉਹਾਰੀ = {ਸ਼ਕਟ. Òਯਵਹਾਰਿਨੱ} ਵਿਹਾਰ ਕਰਨ ਵਾਲਾ, (ਰਸਮ ਰਿਵਾਜ) ਕਰਨ ਵਾਲਾ ।
ਅਨੂਪੁ = ਅਨ ਊਪ, ਉਪਮਾ = ਰਹਿਤ, ਜਿਸ ਵਰਗਾ ਕੋਈ ਨਹੀਂ ।
ਨੀਕੀ = ਚੰਗੀ ।
ਪਤਿ = ਇੱਜ਼ਤ ।
ਕਹੈ = ਆਖਦਾ ਹੈ ।
    
Sahib Singh
ਜਿਸ (ਪ੍ਰਭੂ) ਦੀ ਕਿ੍ਰਪਾ ਨਾਲ ਤੂੰ ਬਹੁਤ ਦਾਨ ਪੁੰਨ ਕਰਦਾ ਹੈਂ, ਹੇ ਮਨ! ਅੱਠੇ ਪਹਿਰ ਉਸ ਦਾ ਚੇਤਾ ਕਰ ।
ਜਿਸ ਦੀ ਮਿਹਰ ਨਾਲ ਤੂੰ ਰੀਤਾਂ ਰਸਮਾਂ ਕਰਨ ਜੋਗਾ ਹੋਇਆ ਹੈਂ, ਉਸ ਪ੍ਰਭੂ ਨੂੰ ਸ੍ਵਾਸ ਸ੍ਵਾਸ ਯਾਦ ਕਰ ।
ਜਿਸ ਦੀ ਦਇਆ ਨਾਲ ਤੇਰੀ ਸੋਹਣੀ ਸ਼ਕਲ ਹੈ, ਉਸ ਸੋਹਣੇ ਮਾਲਕ ਨੂੰ ਸਦਾ ਸਿਮਰ ।
ਜਿਸ ਪ੍ਰਭੂ ਦੀ ਕਿਰਪਾ ਨਾਲ ਤੈਨੂੰ ਚੰਗੀ (ਮਨੁੱਖ) ਜਾਤੀ ਮਿਲੀ ਹੈ, ਉਸ ਨੂੰ ਸਦਾ ਦਿਨ ਰਾਤ ਯਾਦ ਕਰ ।
ਜਿਸ ਦੀ ਮੇਹਰ ਨਾਲ ਤੇਰੀ ਇੱਜ਼ਤ (ਜਗਤ ਵਿਚ) ਬਣੀ ਹੋਈ ਹੈ (ਉਸ ਦਾ ਨਾਮ ਸਿਮਰ) ।
ਗੁਰੂ ਦੀ ਬਰਕਤਿ ਲੈ ਕੇ (ਵਡਭਾਗੀ ਮਨੁੱਖ) ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ ।੫ ।
Follow us on Twitter Facebook Tumblr Reddit Instagram Youtube