ਸੁਨਿ ਅੰਧਾ ਕੈਸੇ ਮਾਰਗੁ ਪਾਵੈ ॥
ਕਰੁ ਗਹਿ ਲੇਹੁ ਓੜਿ ਨਿਬਹਾਵੈ ॥
ਕਹਾ ਬੁਝਾਰਤਿ ਬੂਝੈ ਡੋਰਾ ॥
ਨਿਸਿ ਕਹੀਐ ਤਉ ਸਮਝੈ ਭੋਰਾ ॥
ਕਹਾ ਬਿਸਨਪਦ ਗਾਵੈ ਗੁੰਗ ॥
ਜਤਨ ਕਰੈ ਤਉ ਭੀ ਸੁਰ ਭੰਗ ॥
ਕਹ ਪਿੰਗੁਲ ਪਰਬਤ ਪਰ ਭਵਨ ॥
ਨਹੀ ਹੋਤ ਊਹਾ ਉਸੁ ਗਵਨ ॥
ਕਰਤਾਰ ਕਰੁਣਾ ਮੈ ਦੀਨੁ ਬੇਨਤੀ ਕਰੈ ॥
ਨਾਨਕ ਤੁਮਰੀ ਕਿਰਪਾ ਤਰੈ ॥੬॥

Sahib Singh
ਸੁਨਿ = ਸੁਣ ਕੇ ।
ਮਾਰਗੁ = ਰਸਤਾ ।
ਪਾਵੈ = ਲੱਭ ਲਏ ।
ਕਰੁ = ਹੱਥ ।
ਗਹਿ ਲੇਹੁ = ਫੜ ਲਵੋ ।
ਓੜਿ = ਅਖ਼ੀਰ ਤਕ ।
ਬੁਝਾਰਤਿ = ਸੈਨਤ ।
ਡੋਰਾ = ਬੋਲਾ ।
ਨਿਸਿ = ਰਾਤ ।
ਭੋਰਾ = ਦਿਨ ।
ਭੰਗ = ਟੁੱਟੀ ਹੋਈ ।
ਪਿੰਗੁਲ = ਲੂਲ੍ਹਾ ।
ਪਰਭਵਨ = (ਸ਼ਕਟ. ਪ੍ਰਭਵਨ) ਭੌਣਾ, ਫਿਰਨਾ ।
ਉਸ = ਉਸ ਦੀ ।
ਗਵਨ = ਪਹੁੰਚ ।
ਕਰੁਣਾ = ਤਰਸ ।
ਕਰੁਣਾ ਮੈ = ਤਰਸਵਾਨ, ਦਇਆ ਕਰਨ ਵਾਲਾ (ਂੋਟੲ—ਸ਼ਕਟ. ਮਯ (ਪੰਜਾਬੀ ‘ਮੈ’) ਸਿ ੳਨ ੳਡਡਣਿ ੁਸੲਦ ਟੋ ਨਿਦਚਿੳਟੲ ‘ਮੳਦੲ ੋਡ, ਚੋਨਸਸਿਟਨਿਗ ੋਡ.’ ‘ਡੁਲਲ ੋਡ’) ।
ਦੀਨੁ = ਨਿਮਾਣਾ (ਜੀਵ) ।
    
Sahib Singh
ਅੰਨ੍ਹਾ ਮਨੁੱਖ (ਨਿਰਾ) ਸੁਣ ਕੇ ਕਿਵੇਂ ਰਾਹ ਲੱਭ ਲਏ ?
(ਹੇ ਪ੍ਰਭੂ! ਆਪ ਇਸ ਦਾ) ਹੱਥ ਫੜ ਲਵੋ(ਤਾਕਿ ਇਹ) ਅਖ਼ੀਰ ਤਕ (ਪ੍ਰੀਤ) ਨਿਬਾਹ ਸਕੇ ।
ਬੋਲਾ ਮਨੁੱਖ (ਨਿਰੀ) ਸੈਨਤ ਨੂੰ ਕੀਹ ਸਮਝੇ ?
(ਸੈਨਤ ਨਾਲ ਜੇ) ਆਖੀਏ (ਇਹ) ਰਾਤ ਹੈ ਤਾਂ ਉਹ ਸਮਝ ਲੈਂਦਾ ਹੈ (ਇਹ) ਦਿਨ (ਹੈ) ।
ਗੂੰਗਾ ਕਿਵੇਂ ਬਿਸ਼ਨ-ਪਦੇ ਗਾ ਸਕੇ ?
(ਕਈ) ਜਤਨ (ਭੀ) ਕਰੇ ਤਾਂ ਭੀ ਉਸ ਦੀ ਸੁਰ ਟੁੱਟੀ ਰਹਿੰਦੀ ਹੈ ।
ਲੂਲ੍ਹਾ ਕਿਥੇ ਪਹਾੜਾਂ ਤੇ ਭਉਂ ਸਕਦਾ ਹੈ ?
ਓਥੇ ਉਸ ਦੀ ਪਹੁੰਚ ਨਹੀਂ ਹੋ ਸਕਦੀ ।
ਹੇ ਨਾਨਕ! (ਇਸ ਹਾਲਤ ਵਿਚ ਕੇਵਲ ਅਰਦਾਸ ਕਰ ਤੇ ਆਖ) ਹੇ ਕਰਤਾਰ! ਹੇ ਦਇਆ ਦੇ ਸਾਗਰ! (ਇਹ) ਨਿਮਾਣਾ ਦਾਸ ਬੇਨਤੀ ਕਰਦਾ ਹੈ, ਤੇਰੀ ਮੇਹਰ ਨਾਲ (ਹੀ) ਤਰ ਸਕਦਾ ਹੈ ।੬ ।
Follow us on Twitter Facebook Tumblr Reddit Instagram Youtube