ਅਸਟਪਦੀ ॥
ਰਮਈਆ ਕੇ ਗੁਨ ਚੇਤਿ ਪਰਾਨੀ ॥
ਕਵਨ ਮੂਲ ਤੇ ਕਵਨ ਦ੍ਰਿਸਟਾਨੀ ॥
ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ ॥
ਗਰਭ ਅਗਨਿ ਮਹਿ ਜਿਨਹਿ ਉਬਾਰਿਆ ॥
ਬਾਰ ਬਿਵਸਥਾ ਤੁਝਹਿ ਪਿਆਰੈ ਦੂਧ ॥
ਭਰਿ ਜੋਬਨ ਭੋਜਨ ਸੁਖ ਸੂਧ ॥
ਬਿਰਧਿ ਭਇਆ ਊਪਰਿ ਸਾਕ ਸੈਨ ॥
ਮੁਖਿ ਅਪਿਆਉ ਬੈਠ ਕਉ ਦੈਨ ॥
ਇਹੁ ਨਿਰਗੁਨੁ ਗੁਨੁ ਕਛੂ ਨ ਬੂਝੈ ॥
ਬਖਸਿ ਲੇਹੁ ਤਉ ਨਾਨਕ ਸੀਝੈ ॥੧॥

Sahib Singh
ਰਮਈਆ = ਸੋਹਣਾ ਰਾਮ ।
ਚੇਤਿ = ਚੇਤੇ ਕਰ, ਯਾਦ ਕਰ ।
ਪਰਾਨੀ = ਹੇ ਜੀਵ !
ਦਿ੍ਰਸਟਾਨੀ = ਵਿਖਾ ਦਿੱਤਾ ।
ਜਿਨਿ = ਜਿਸ (ਪ੍ਰਭੂ) ਨੇ ।
ਤੂੰ = ਤੈਨੂੰ ।
ਸਾਜਿ = ਪੈਦਾ ਕਰ ਕੇ ।
ਸਵਾਰਿ = ਸਜਾ ਕੇ ।
ਗਰਭ ਅਗਨਿ = ਪੇਟ ਦੀ ਅੱਗ ।
ਉਬਾਰਿਆ = ਬਚਾਇਆ ।
ਬਾਰ = ਬਾਲਕ ।
ਬਿਵਸਥਾ = ਉਮਰ, ਹਾਲਤ ।
ਪਿਆਰੈ = ਪਿਆਲਦਾ ਹੈ ।
ਭਰਿ ਜੋਬਨ = ਜੁਆਨੀ ਦੇ ਭਰ ਵਿਚ, ਭਰ-ਜੁਆਨੀ ਵਿਚ ।
ਸੂਧ = ਸੂਝ ।
ਬਿਰਧਿ = ਬੁੱਢਾ ।
ਉਪਰਿ = ਉਤੇ, ਸੇਵਾ ਕਰਨ ਨੂੰ ।
ਸੈਨ = ਸੱਜਣ, ਮਿਤ੍ਰ ।
ਮੁਖਿ = ਮੂੰਹ ਵਿਚ ।
ਅਪਿਆਉ = {ਸਕਟ. ਆÈਯ ਠੋ ਗਰੋਾ ਡੳਟ. (ਚਉਸ) ਠੋ ਮੳਕੲ ਡੳਟ ੋਰ ਚੋਮਡੋਰਟੳਬਲੲ. ਆÈਯਾਯਨਜ਼) ਚੰਗੇ ਭੋਜਨ ।
ਬੈਠ ਕਉ = ਬੈਠੇ ਨੂੰ ।
ਦੈਨ = ਦੇਂਦੇ ਹਨ ।
    
Sahib Singh
ਹੇ ਜੀਵ! ਸੋਹਣੇ ਰਾਮ ਦੇ ਗੁਣ ਯਾਦ ਕਰ, (ਵੇਖ) ਕਿਸ ਮੁੱਢ ਤੋਂ (ਤੈਨੂੰ) ਕੇਹਾ (ਸੋਹਣਾ ਬਣਾ ਕੇ ਉਸ ਨੇ) ਵਿਖਾਇਆ ਹੈ ।
ਜਿਸ ਪ੍ਰਭੂ ਨੇ ਤੈਨੂੰ ਬਣਾ ਸਵਾਰ ਕੇ ਸੋਹਣਾ ਕੀਤਾ ਹੈ, ਜਿਸ ਨੇ ਤੈਨੂੰ ਪੇਟ ਦੀ ਅੱਗ ਵਿਚ (ਭੀ) ਬਚਾਇਆ; ਜੋ ਬਾਲ ਉਮਰ ਵਿਚ ਤੈਨੂੰ ਦੁੱਧ ਪਿਆਲਦਾ ਹੈ, ਭਰ-ਜੁਆਨੀ ਵਿਚ ਭੋਜਨ ਤੇ ਸੁਖਾਂ ਦੀ ਸੂਝ (ਦੇਂਦਾ ਹੈ); (ਜਦੋਂ ਤੂੰ) ਬੁੱਢਾ ਹੋ ਜਾਂਦਾ ਹੈਂ (ਤਾਂ) ਸੇਵਾ ਕਰਨ ਨੂੰ ਸਾਕ-ਸੱਜਣ (ਤਿਆਰ ਕਰ ਦੇਂਦਾ ਹੈਂ) ਜੋ ਬੈਠੇ ਹੋਏ ਨੂੰ ਮੂੰਹ ਵਿਚ ਚੰਗੇ ਭੋਜਨ ਦੇਂਦੇ ਹਨ, (ਉਸ ਪ੍ਰਭੂ ਨੂੰ ਚੇਤੇ ਕਰ) ।
(ਪਰ) ਹੇ ਨਾਨਕ! (ਆਖ, ਹੇ ਪ੍ਰਭੂ!) ਇਹ ਗੁਣ-ਹੀਣ ਜੀਵ (ਤੇਰਾ) ਕੋਈ ਉਪਕਾਰ ਨਹੀਂ ਸਮਝਦਾ, (ਜੇ) ਤੂੰਆਪਿ ਮੇਹਰ ਕਰੇਂ, ਤਾਂ (ਇਹ ਜਨਮ-ਮਨੋਰਥ ਵਿਚ) ਸਫਲ ਹੋਵੇ ।੧ ।
Follow us on Twitter Facebook Tumblr Reddit Instagram Youtube