ਸਲੋਕੁ ॥
ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ ॥
ਜਿਨਿ ਕੀਆ ਤਿਸੁ ਚੀਤਿ ਰਖੁ ਨਾਨਕ ਨਿਬਹੀ ਨਾਲਿ ॥੧॥

Sahib Singh
ਨਿਰਗੁਨੀਆਰ = ਹੇ ਨਿਰਗੁਣ ਜੀਵ !
ਹੇ ਗੁਣ = ਹੀਣ ਜੀਵ !
ਇਆਨਿਆ = ਹੇ ਅੰਞਾਣ !
ਸਮਾਲਿ = ਚੇਤੇ ਰੱਖ, ਯਾਦ ਕਰ ।
ਜਿਨਿ = ਜਿਸ (ਪ੍ਰਭੂ) ਨੇ ।
ਕੀਆ = ਪੈਦਾ ਕੀਤਾ ।
ਤਿਸੁ = ਉਸ ਨੂੰ ।
ਚਿਤਿ = ਚਿੱਤ ਵਿਚ ।
ਨਿਬਹੀ = ਨਿਭਦਾ ਹੈ, ਸਾਥ ਨਿਬਾਹੁੰਦਾ ਹੈ ।
    
Sahib Singh
ਹੇ ਅੰਞਾਣ! ਹੇ ਗੁਣ-ਹੀਨ (ਮਨੁੱਖ)! ਉਸ ਮਾਲਕ ਨੂੰ ਸਦਾ ਯਾਦ ਕਰ ।
ਹੇ ਨਾਨਕ! ਜਿਸ ਨੇ ਤੈਨੂੰ ਪੈਦਾ ਕੀਤਾ ਹੈ, ਉਸ ਨੂੰ ਚਿੱਤ ਵਿਚ (ਪ੍ਰੋ) ਰੱਖ, ਉਹੀ (ਤੇਰੇ) ਨਾਲ ਸਾਥ ਨਿਬਾਹੇਗਾ ।੧ ।
Follow us on Twitter Facebook Tumblr Reddit Instagram Youtube