ਸਲੋਕੁ ॥
ਦੀਨ ਦਰਦ ਦੁਖ ਭੰਜਨਾ ਘਟਿ ਘਟਿ ਨਾਥ ਅਨਾਥ ॥
ਸਰਣਿ ਤੁਮ੍ਹਾਰੀ ਆਇਓ ਨਾਨਕ ਕੇ ਪ੍ਰਭ ਸਾਥ ॥੧॥

Sahib Singh
ਦੀਨ = ਗਰੀਬ, ਕੰਗਾਲ, ਕਮਜ਼ੋਰ ।
ਭੰਜਨਾ = ਤੋੜਨ ਵਾਲਾ, ਨਾਸ ਕਰਨ ਵਾਲਾ ।
ਘਟਿ = ਘਟ ਵਿਚ, ਸਰੀਰ ਵਿਚ ।
ਘਟਿ ਘਟਿ = ਹਰੇਕ ਸਰੀਰ ਵਿਚ (ਵਿਆਪਕ) ।
ਨਾਥ = ਮਾਲਕ, ਖਸਮ ।
ਅਨਾਥ = ਯਤੀਮ, ਨਿਖਸਮੇ ।
ਨਾਥ = ਅਨਾਥਾਂ ਦਾ ਨਾਥ ।
ਆਇਓ = ਆਇਆ ਹਾਂ ।
ਪ੍ਰਭ = ਹੇ ਪ੍ਰਭੂ !
ਨਾਨਕ ਕੇ ਸਾਥ = ਗੁਰੂ ਦੇ ਨਾਲ, ਗੁਰੂ ਦੀ ਚਰਨੀਂ ਪੈ ਕੇ ।
    
Sahib Singh
ਦੀਨਾਂ ਦੇ ਦਰਦ ਤੇ ਦੁੱਖ ਨਾਸ ਕਰਨ ਵਾਲੇ ਹੇ ਪ੍ਰਭੂ! ਹੇ ਹਰੇਕ ਸਰੀਰ ਵਿਚ ਵਿਆਪਕ ਹਰੀ! ਹੇ ਅਨਾਥਾਂ ਦੇ ਨਾਥ! ਹੇ ਪ੍ਰਭੂ! ਗੁਰੂ ਨਾਨਕ ਦਾ ਪੱਲਾ ਫੜ ਕੇ ਮੈਂ ਤੇਰੀ ਸਰਣ ਆਇਆ ਹਾਂ ।੨ ।

ਨੋਟ: ਲਫ਼ਜ਼ “ਤੁਮ@ਾਰੀ” ਦੇ ਅੱਖਰ ‘ਮ’ ਦੇ ਹੇਠ ਅੱਧਾ ‘ਹ’ ਹੈ ।
Follow us on Twitter Facebook Tumblr Reddit Instagram Youtube