ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ ॥
ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ ॥
ਪ੍ਰਭ ਕੈ ਸਿਮਰਨਿ ਜਪ ਤਪ ਪੂਜਾ ॥
ਪ੍ਰਭ ਕੈ ਸਿਮਰਨਿ ਬਿਨਸੈ ਦੂਜਾ ॥
ਪ੍ਰਭ ਕੈ ਸਿਮਰਨਿ ਤੀਰਥ ਇਸਨਾਨੀ ॥
ਪ੍ਰਭ ਕੈ ਸਿਮਰਨਿ ਦਰਗਹ ਮਾਨੀ ॥
ਪ੍ਰਭ ਕੈ ਸਿਮਰਨਿ ਹੋਇ ਸੁ ਭਲਾ ॥
ਪ੍ਰਭ ਕੈ ਸਿਮਰਨਿ ਸੁਫਲ ਫਲਾ ॥
ਸੇ ਸਿਮਰਹਿ ਜਿਨ ਆਪਿ ਸਿਮਰਾਏ ॥
ਨਾਨਕ ਤਾ ਕੈ ਲਾਗਉ ਪਾਏ ॥੩॥

Sahib Singh
ਰਿਧਿ = ਮਾਨਸਿਕ ਤਾਕਤ ।
    ਸਿਧਿ: ਅਣਿਮਾ ਲਘਿਮਾ ਪ੍ਰÈਿਤ: ਪ੍ਰਾਕਾੰਹ ਮਹਿਮਾ ਤਥਾ ॥ ੲL_ਿÄਵਜ਼ ਚ ਵ_ਿÄਵਜ਼ ਚ ਤਥਾ ਕਾਮਾਵਸਾਯਿਤਾ ॥ ਮਾਨਸਿਕ ਤਾਕਤਾਂ, ਜੋ ਆਮ ਤੌਰ ਤੇ ਅੱਠ ਪ੍ਰਸਿੱਧ ਹਨ ।
    ਨਉ ਨਿਧਿ: ਮਹਾਪªÓਚ ਪ©Óਚ _ਜ਼ਖੋ ਮਕਰਕÁਛਪੌ ॥ ਮੁਕੁਂਦਕੁਂਦਨੀਲਾÓਚ ਖਵLÓਚ ਨਿਧਯੋ ਨਵ ॥ ਕੁਬੇਰ ਦੇਵਤੇ ਦੇ ਨੌ ਖ਼ਜ਼ਾਨੇ, ਭਾਵ, ਜਗਤ ਦਾ ਸਾਰਾ ਧਨ ਪਦਾਰਥ ।
ਤਤੁ = ਅਸਲੀਅਤ, ਜਗਤ ਦਾ ਮੂਲ ।
ਬੁਧਿ = ਅਕਲ, ਸਮਝ ।
ਬਿਨਸੈ = ਨਾਸ ਹੋ ਜਾਂਦਾ ਹੈ ।
ਮਾਨੀ = ਮਾਨ ਵਾਲਾ, ਇੱਜ਼ਤ ਵਾਲਾ ।
ਫਲਾ = ਫਲਿਆ, ਫਲ ਵਾਲਾ ਹੋਇਆ ।
ਸੁਫਲ = ਚੰਗੇ ਫਲ ਵਾਲਾ ।
ਸੁਫਲ ਫਲਾ = (ਮਨੁੱਖਾ ਜਨਮ ਦਾ) ਉੱਚਾ ਮਨੋਰਥ ਮਿਲ ਜਾਂਦਾ ਹੈ ।
ਜਿਨ = ਜਿਨ੍ਹਾਂ ਨੂੰ ।
ਤਾ ਕੈ ਪਾਏ = ਉਹਨਾਂ ਦੇ ਪੈਰੀਂ ।
    
Sahib Singh
ਪ੍ਰਭੂ ਦੇ ਸਿਮਰਨ ਵਿਚ (ਹੀ) ਸਾਰੀਆਂ ਰਿੱਧੀਆਂ ਸਿੱਧੀਆਂ ਤੇ ਨੌ ਖ਼ਜ਼ਾਨੇ ਹਨ, ਪ੍ਰਭ-ਸਿਮਰਨ ਵਿਚ ਹੀ ਗਿਆਨ, ਸੁਰਤਿ ਦਾ ਟਿਕਾਉ ਤੇ ਜਗਤ ਦੇ ਮੂਲ (ਹਰੀ) ਦੀ ਸਮਝ ਵਾਲੀ ਬੁੱਧੀ ਹੈ ।
ਪ੍ਰਭੂ ਦੇ ਸਿਮਰਨ ਵਿਚ ਹੀ (ਸਾਰੇ) ਜਾਪ ਤਾਪ ਤੇ (ਦੇਵ-) ਪੂਜਾ ਹਨ, (ਕਿਉਂਕਿ) ਸਿਮਰਨ ਕਰਨ ਨਾਲ ਪ੍ਰਭੂ ਤੋਂ ਬਿਨਾ ਕਿਸੇ ਹੋਰ ਉਸ ਵਰਗੀ ਹਸਤੀ ਦੀ ਹੋਂਦ ਦਾ ਖਿ਼ਆਲ ਹੀ ਦੂਰ ਹੋ ਜਾਂਦਾ ਹੈ ।
ਸਿਮਰਨ ਕਰਨ ਵਾਲਾ (ਆਤਮ-) ਤੀਰਥ ਦਾ ਇਸ਼ਨਾਨ ਕਰਨ ਵਾਲਾ ਹੋ ਜਾਈਦਾ ਹੈ, ਤੇ, ਦਰਗਾਹ ਵਿਚ ਇੱਜ਼ਤ ਮਿਲਦੀ ਹੈ; ਜਗਤ ਵਿਚ ਜੋ ਹੋ ਰਿਹਾ ਹੈ ਭਲਾ ਪ੍ਰਤੀਤ ਹੁੰਦਾ ਹੈ, ਤੇ ਮਨੁੱਖ-ਜਨਮ ਦਾ ਉੱਚਾ ਮਨੋਰਥ ਸਿੱਧ ਹੋ ਜਾਂਦਾ ਹੈ ।(ਨਾਮ) ਉਹੀ ਸਿਮਰਦੇ ਹਨ, ਜਿਨ੍ਹਾਂ ਨੂੰ ਪ੍ਰਭੂ ਆਪਿ ਪ੍ਰੇਰਦਾ ਹੈ, (ਤਾਂ ਤੇ, ਆਖ) ਹੇ ਨਾਨਕ! ਮੈਂ ਉਹਨਾਂ (ਸਿਮਰਨ ਕਰਨ ਵਾਲਿਆਂ) ਦੀ ਪੈਰੀਂ ਲੱਗਾਂ ।੩ ।
Follow us on Twitter Facebook Tumblr Reddit Instagram Youtube