ਏਹੁ ਸਲੋਕੁ ਆਦਿ ਅੰਤਿ ਪੜਣਾ ॥
ਗਉੜੀ ਸੁਖਮਨੀ ਮਃ ੫ ॥
ਸਲੋਕੁ ॥
ੴ ਸਤਿਗੁਰ ਪ੍ਰਸਾਦਿ ॥
ਆਦਿ ਗੁਰਏ ਨਮਹ ॥
ਜੁਗਾਦਿ ਗੁਰਏ ਨਮਹ ॥
ਸਤਿਗੁਰਏ ਨਮਹ ॥
ਸ੍ਰੀ ਗੁਰਦੇਵਏ ਨਮਹ ॥੧॥

Sahib Singh
ਨਮਹ = ਨਮਸਕਾਰ ।
ਗੁਰਏ = (ਸਭ ਤੋਂ) ਵੱਡੇ ਨੂੰ ।
ਆਦਿ = (ਸਭ ਦਾ) ਮੁੱਢ ।
ਜੁਗਾਦਿ = (ਜੋ) ਜੁੱਗਾਂ ਦੇ ਮੁੱਢ ਤੋਂ ਹੈ ।
ਸਤਿਗੁਰਏ = ਸਤਿਗੁਰੂ ਨੂੰ ।
ਸ੍ਰੀ ਗੁਰਦੇਵਏ = ਸ੍ਰੀ ਗੁਰੂ ਜੀ ਨੂੰ ।੧।ਨੋਟ:- ਲਫ਼ਜ਼ ‘ਨਮਹ’ ਸੰਪ੍ਰਦਾਨ ਕਾਰਕ ਨਾਲ ਵਰਤਿਆ ਜਾਂਦਾ ਹੈ; ‘ਗੁਰਏ’ ਸੰਪ੍ਰਦਾਨ ਕਾਰਕ ਵਿਚ ਹੈ, ਸੰਸਕ੍ਰਿਤ ਲਫ਼ਜ਼ ‘ਗੁਰੁ’ ਤੋਂ ਸੰਪ੍ਰਦਾਨ ਕਾਰਕ ‘ਗੁਰਵੇ’ ਹੈ ਜੋ ਇਥੇ ‘ਗੁਰਏ’ ਹੈ ।
    (ਹੋਰ ਵਿਸਥਾਰ ਪੂਰਵਕ ਵਿਚਾਰ “ਗੁਰਬਾਣੀ ਵਿਆਕਰਣ” ਵਿਚ ਦਰਜ ਕੀਤੀ ਗਈ ਹੈ) ।
    
Sahib Singh
(ਮੇਰੀ) ਉਸ ਸਭ ਤੋਂ ਵੱਡੇ (ਅਕਾਲ ਪੁਰਖ) ਨੂੰ ਨਮਸਕਾਰ ਹੈ ਜੋ (ਸਭ ਦਾ) ਮੁੱਢ ਹੈ, ਅਤੇ ਜੋ ਜੁਗਾਂ ਦੇ ਮੁੱਢ ਤੋਂ ਹੈ ।
ਸਤਿਗੁਰੂ ਨੂੰ (ਮੇਰੀ) ਨਮਸਕਾਰ ਹੈ ਸ੍ਰੀ ਗੁਰਦੇਵ ਜੀ ਨੂੰ (ਮੇਰੀ) ਨਮਸਕਾਰ ਹੈ ।੧ ।
Follow us on Twitter Facebook Tumblr Reddit Instagram Youtube