ਸਲੋਕੁ ॥
ਖੁਦੀ ਮਿਟੀ ਤਬ ਸੁਖ ਭਏ ਮਨ ਤਨ ਭਏ ਅਰੋਗ ॥
ਨਾਨਕ ਦ੍ਰਿਸਟੀ ਆਇਆ ਉਸਤਤਿ ਕਰਨੈ ਜੋਗੁ ॥੧॥

Sahib Singh
ਖੁਦ = ਖ਼ੁਦ, ਮੈਂ ਆਪ, ਹਉ ।
ਖੁਦੀ = ਮੈਂ ਮੈਂ ਵਾਲਾ ਸੁਭਾਉ, ਹਉਮੈ ।
ਅਰੋਗ = ਨਿਰੋਆ ।ਦਿ੍ਰਸਟੀ ਆਇਆ—ਦਿੱਸ ਪੈਂਦਾ ਹੈ ।
ਉਸਤਤਿ ਕਰਨੈ ਜੋਗ = ਜੋ ਸਚ-ਮੁਚ ਵਡਿਆਈ ਦਾ ਹੱਕਦਾਰ ਹੈ ।੧ ।
ਪਉੜੀ: = ਖਰਾ = ਚੰਗੀ ਤ੍ਰਹਾਂ ।
ਸਰਾਹਉ = ਸਰਾਹਉਂ, ਮੈਂ ਸਲਾਹੁੰਦਾ ਹਾਂ ।
ਊਨੇ = ਖ਼ਾਲੀ ।
ਸੁਭਰ = ਨਕਾ = ਨਕ ।
ਨਿਮਾਨਾ = ਨਿਰ = ਅਹੰਕਾਰ ।
ਪਰਾਨੀ = ਜੀਵ ।
ਜਾਪੈ = ਜਾਪਦਾ ਹੈ ।
ਨਿਰਬਾਨੀ = ਵਾਸਨਾ ਤੋਂ ਰਹਿਤ ।
ਭਾਵੈ ਖਸਮ = ਖਸਮ ਨੂੰ ਚੰਗਾ ਲੱਗਦਾ ਹੈ ।
ਆਗਨਤਾ = ਬੇਅੰਤ ।
ਅਸੰਖ = ਅਣਗਿਣਤ, ਜਿਨ੍ਹਾਂ ਦੀ ਸੰਖਿਆ (ਗਿਣਤੀ) ਨ ਹੋ ਸਕੇ ।
ਖਤੇ = ਪਾਪ ।
ਦਇਆਰਾ = ਦਿਆਲ ।੪੮ ।
    
Sahib Singh
ਜਦੋਂ ਮਨੁੱਖ ਦੀ ਹਉਮੈ ਦੂਰ ਹੋ ਜਾਂਦੀ ਹੈ, ਤਦੋਂ ਇਸ ਨੂੰ ਆਤਮਕ ਆਨੰਦ ਮਿਲਦਾ ਹੈ (ਜਿਸ ਦੀ ਬਰਕਤਿ ਨਾਲ) ਇਸ ਦਾ ਮਨ ਤੇ ਤਨ ਨਰੋਏ ਹੋ ਜਾਂਦੇ ਹਨ ।
ਹੇ ਨਾਨਕ! (ਹਉਮੈ ਮਿਟਿਆਂ ਹੀ) ਮਨੁੱਖ ਨੂੰ ਉਹ ਪਰਮਾਤਮਾ (ਹਰ ਥਾਂ) ਦਿੱਸ ਪੈਂਦਾ ਹੈ ਜੋ ਸਚ-ਮੁਚ ਸਿਫ਼ਤਿ-ਸਾਲਾਹ ਦਾ ਹੱਕਦਾਰ ਹੈ ।੧ ।
ਪਉੜੀ:- ਮੈਂ ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਮਨ ਲਾ ਕੇ ਕਰਦਾ ਹਾਂ, ਜੋ ਇਕ ਖਿਣ ਵਿਚ ਉਹਨਾਂ (ਹਿਰਦਿਆਂ) ਨੂੰ (ਭਲੇ ਗੁਣਾਂ ਨਾਲ) ਨਕਾ-ਨਕ ਭਰ ਦੇਂਦਾ ਹੈ ਜੋ ਪਹਿਲਾਂ (ਗੁਣਾਂ ਤੋਂ) ਸੱਖਣੇ ਸਨ ।
(ਖ਼ੁਦੀ ਮਿਟਾ ਕੇ ਜਦੋਂ) ਮਨੁੱਖ ਚੰਗੀ ਤ੍ਰਹਾਂ ਨਿਰ-ਅਹੰਕਾਰ ਹੋ ਜਾਂਦਾ ਹੈ ਤਾਂ ਹਰ ਵੇਲੇ ਵਾਸਨਾ-ਰਹਿਤ ਪਰਮਾਤਮਾ ਨੂੰ ਸਿਮਰਦਾ ਹੈ ।
(ਇਸ ਤ੍ਰਹਾਂ) ਮਨੁੱਖ ਖਸਮ-ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਪ੍ਰਭੂ ਉਸ ਨੂੰ ਆਤਮਕ ਸੁਖ ਬਖ਼ਸ਼ਦਾ ਹੈ ।
ਹੇ ਨਾਨਕ! ਪਾਰਬ੍ਰਹਮ ਬੜਾ ਬੇਅੰਤ ਹੈ (ਬੇ-ਪਰਵਾਹ ਹੈ), ਮਾਲਕ-ਪ੍ਰਭੂ ਸਦਾ ਹੀ ਦਇਆ ਕਰਨ ਵਾਲਾ ਹੈ, ਉਹ ਜੀਵਾਂ ਦੇ ਅਣਗਿਣਤ ਹੀ ਪਾਪ ਖਿਣ ਵਿਚ ਬਖ਼ਸ਼ ਦੇਂਦਾ ਹੈ ।੪੯ ।
Follow us on Twitter Facebook Tumblr Reddit Instagram Youtube