ਸਲੋਕੁ ॥
ਮਾਇਆ ਡੋਲੈ ਬਹੁ ਬਿਧੀ ਮਨੁ ਲਪਟਿਓ ਤਿਹ ਸੰਗ ॥
ਮਾਗਨ ਤੇ ਜਿਹ ਤੁਮ ਰਖਹੁ ਸੁ ਨਾਨਕ ਨਾਮਹਿ ਰੰਗ ॥੧॥

Sahib Singh
ਮਾਇਆ = ਮਾਇਆ ਵਿਚ, ਮਾਇਆ ਦੀ ਖ਼ਾਤਰ ।
ਮਾਗਨ ਤੇ = ਮਾਇਆ ਮੰਗਣ ਤੋਂ ।
ਜਿਹ = ਜਿਸ ਜੀਵ ਨੂੰ ।
ਨਾਮਹਿ = ਨਾਮ ਵਿਚ ਹੀ ।
ਰੰਗ = ਪਿਆਰ ।੧ ।
ਪਉੜੀ: = ਇਆਨਾ = ਬੇ-ਸਮਝ ਜੀਵ ।
ਸੁਜਾਨਾ = ਸਭ ਦੇ ਦਿਲ ਦੀ ਜਾਣਨ ਵਾਲਾ ।
ਜੋ...ਬਾਰ = ਉਸ ਨੇ ਸਭ ਕੁਝ ਇਕੋ ਵਾਰੀ ਦੇ ਦਿੱਤਾ ਹੋਇਆ ਹੈ, ਉਸ ਦੀਆਂ ਦਿੱਤੀਆਂ ਦਾਤਾਂ ਕਦੇ ਮੁੱਕਣ ਵਾਲੀਆਂ ਨਹੀਂ ।
ਪੁਕਾਰ = ਗਿਲੇ ।
ਬੀਆ = ਨਾਮ ਤੋਂ ਬਿਨਾ ਹੋਰ ਪਦਾਰਥ ਹੀ ।
ਕੁਸਲ = ਆਤਮਕ ਸੁਖ ।
ਕਾਹੂ = ਕਿਸੇ ਨੂੰ ਭੀ ।
ਪਰਹਿ ਪਰਾਗ = (ਮਾਇਕ ਪਦਾਰਥਾਂ ਦੀ ਮੰਗ ਤੋਂ) ਪਰਲੇ ਪਾਰ ਲੰਘ ਜਾਏਂ ।੪੧ ।
    
Sahib Singh
ਮਨੁੱਖ ਦਾ ਮਨ ਕਈ ਤਰੀਕਿਆਂ ਨਾਲ ਮਾਇਆ ਦੀ ਖ਼ਾਤਰ ਹੀ ਡੋਲਦਾ ਰਹਿੰਦਾ ਹੈ, ਮਾਇਆ ਦੇ ਨਾਲ ਹੀ ਚੰਬੜਿਆ ਰਹਿੰਦਾ ਹੈ ।
ਹੇ ਨਾਨਕ! (ਪ੍ਰਭੂ ਅਗੇ ਅਰਦਾਸ ਕਰ ਤੇ ਆਖ—) ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਨਿਰੀ ਮਾਇਆ ਹੀ ਮੰਗਣ ਤੋਂ ਵਰਜ ਲੈਂਦਾ ਹੈਂ ਉਹ ਤੇਰੇ ਨਾਮ ਵਿਚ ਪਿਆਰ ਪਾ ਲੈਂਦਾ ਹੈ ।੧ ।
ਪਉੜੀ:- ਬੇ-ਸਮਝ ਜੀਵ ਹਰ ਵੇਲੇ (ਮਾਇਆ ਹੀ ਮਾਇਆ) ਮੰਗਦਾ ਰਹਿੰਦਾ ਹੈ (ਇਹ ਨਹੀਂ ਸਮਝਦਾ ਕਿ) ਸਭ ਦੇ ਦਿਲਾਂ ਦੀ ਜਾਣਨ ਵਾਲਾ ਦਾਤਾਰ (ਸਭ ਪਦਾਰਥ) ਦੇਈ ਜਾ ਰਿਹਾ ਹੈ ।
ਹੇ ਮੂਰਖ ਮਨ! ਤੂੰ ਕਿਉਂ ਸਦਾ ਮਾਇਆ ਵਾਸਤੇ ਹੀ ਤਰਲੇ ਲੈ ਰਿਹਾ ਹੈਂ ?
ਉਸ ਦੀਆਂ ਦਿੱਤੀਆਂ ਦਾਤਾਂ ਤਾਂ ਕਦੇ ਮੁੱਕਣ ਵਾਲੀਆਂ ਹੀ ਨਹੀਂ ਹਨ ।
(ਹੇ ਮੂਰਖ!) ਤੂੰ ਜਦੋਂ ਭੀ ਮੰਗਦਾ ਹੈਂ (ਨਾਮ ਤੋਂ ਬਿਨਾ) ਹੋਰ ਹੋਰ ਚੀਜ਼ਾਂ ਹੀ ਮੰਗਦਾ ਰਹਿੰਦਾ ਹੈਂ, ਜਿਨ੍ਹਾਂ ਤੋਂ ਕਦੇ ਕਿਸੇ ਨੂੰ ਭੀ ਆਤਮਕ ਸੁਖ ਨਹੀਂ ਮਿਲਿਆ ।
ਹੇ ਨਾਨਕ! (ਆਖ—ਹੇ ਮੂਰਖ ਮਨ!) ਜੇ ਤੂੰ ਮੰਗ ਮੰਗਣੀ ਹੀ ਹੈ ਤਾਂ ਪ੍ਰਭੂ ਦਾ ਨਾਮ ਹੀ ਮੰਗ, ਜਿਸ ਦੀ ਬਰਕਤਿ ਨਾਲ ਤੂੰ ਮਾਇਕ ਪਦਾਰਥਾਂ ਦੀ ਮੰਗ ਤੋਂ ਪਰਲੇ ਪਾਰ ਲੰਘ ਜਾਏਂ ।੪੧ ।
Follow us on Twitter Facebook Tumblr Reddit Instagram Youtube