ਸਲੋਕੁ ॥
ਨਾਨਕ ਨਾਮੁ ਨਾਮੁ ਜਪੁ ਜਪਿਆ ਅੰਤਰਿ ਬਾਹਰਿ ਰੰਗਿ ॥
ਗੁਰਿ ਪੂਰੈ ਉਪਦੇਸਿਆ ਨਰਕੁ ਨਾਹਿ ਸਾਧਸੰਗਿ ॥੧॥

Sahib Singh
ਨਾਮੁ ਨਾਮੁ = ਪ੍ਰਭੂ ਦਾ ਨਾਮ ਹੀ ਨਾਮ ।
ਅੰਤਰਿ ਬਾਹਰਿ = ਅੰਦਰ ਬਾਹਰ, ਕੰਮ ਕਾਜ ਕਰਦਿਆਂ, ਹਰ ਵੇਲੇ ।
ਰੰਗਿ = ਪਿਆਰ ਵਿਚ ।
ਗੁਰਿ = ਗੁਰੂ ਨੂੰ ।
ਉਪਦੇਸਿਆ = ਨੇੜੇ ਵਿਖਾ ਦਿੱਤਾ ।
ਨਰਕੁ = ਦੁੱਖ = ਕਲੇਸ਼ ।੧ ।
ਪਉੜੀ: = ਨਰਕਿ = ਨਰਕ ਵਿਚ, ਘੋਰ ਦੁੱਖ ਵਿਚ ।
ਤੇ = ਉਹ ਬੰਦੇ ।
ਪਰਹਿ = ਪੈਂਦੇ ।
ਨਿਧਾਨੁ = (ਸਭ ਗੁਣਾਂ ਦਾ) ਖ਼ਜ਼ਾਨਾ ।
ਬਿਖੁ = ਵਿਹੁ, ਜ਼ਹਰ, ਮੌਤ ਦਾ ਮੂਲ ।
ਨੰਨਾਕਾਰੁ = ਨਾਹ, ਇਨਕਾਰ, ਰੁਕਾਵਟ ।
ਮੰਤ੍ਰü = ਉਪਦੇਸ਼ ।
ਜਾ ਕਹੁ = ਜਿਨ੍ਹਾਂ ਨੂੰ ।
ਨਿਧਿ = ਖ਼ਜ਼ਾਨਾ ।
ਨਿਧਾਨ = ਖ਼ਜ਼ਾਨੇ ।
ਪੂਰੇ = ਭਰੇ ਹੋਏ ।
ਤਹ = ਉਥੇ, ਉਸ ਹਿਰਦੇ ਵਿਚ ।
ਬਾਜੇ = ਵੱਜਦੇ ਹਨ ।
ਅਨਹਦ = {ਹਨੱ ਟੋ ਸਟਰਕਿੲ, ਚੋਟ ਲਾਣੀ, ਕਿਸੇ ਸਾਜ ਨੂੰ ਉਂਗਲਾਂ ਨਾਲ ਵਜਾਣਾ} ਬਿਨਾ ਵਜਾਏ, ਇਕ-ਰਸ ।
ਤੂਰੇ = ਵਾਜੇ ।੩੬ ।
    
Sahib Singh
ਹੇ ਨਾਨਕ! ਜਿਨ੍ਹਾਂ ਬੰਦਿਆਂ ਨੇ ਕੰਮ-ਕਾਰ ਕਰਦਿਆਂ ਪਿਆਰ ਨਾਲ ਪ੍ਰਭੂ ਦਾ ਨਾਮ ਹੀ ਨਾਮ ਜਪਿਆ ਹੈ (ਕਿਸੇ ਵੇਲੇ ਵਿਸਾਰਿਆ ਨਹੀਂ) ਉਹਨਾਂ ਨੂੰ ਪੂਰੇ ਗੁਰੂ ਨੇ ਪਰਮਾਤਮਾ ਆਪਣੇ ਨੇੜੇ ਵਿਖਾ ਦਿੱਤਾ ਹੈ, ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹਨਾਂ ਨੂੰ ਘੋਰ ਦੁੱਖ ਨਹੀਂ ਪੋਂਹਦਾ ।੧।ਪਉੜੀ:- ਜਿਨ੍ਹਾਂ ਦੇ ਮਨ ਵਿਚ ਤਨ ਵਿਚ ਪ੍ਰਭੂ ਦਾ ਨਾਮ ਵੱਸਿਆ ਰਹਿੰਦਾ ਹੈ, ਉਹ ਘੋਰ ਦੁੱਖਾਂ ਦੇ ਟੋਏ ਵਿਚ ਨਹੀਂ ਪੈਂਦੇ ।
ਜੇਹੜੇ ਬੰਦੇ ਗੁਰੂ ਦੀ ਰਾਹੀਂ ਪ੍ਰਭੂ-ਨਾਮ ਨੂੰ ਸਭ ਪਦਾਰਥਾਂ ਦਾ ਖ਼ਜ਼ਾਨਾ ਜਾਣ ਕੇ ਜਪਦੇ ਹਨ, ਉਹ (ਫਿਰ) ਆਤਮਕ ਮੌਤੇ ਮਾਰਨ ਵਾਲੀ ਮਾਇਆ (ਦੇ ਮੋਹ) ਵਿਚ (ਦੌੜ-ਭਜ ਕਰਦੇ) ਨਹੀਂ ਖਪਦੇ ।
ਜਿਨ੍ਹਾਂ ਨੂੰ ਗੁਰੂ ਨੇ ਨਾਮ-ਮੰਤ੍ਰ ਦੇ ਦਿੱਤਾ, ਉਹਨਾਂ ਦੇ ਜੀਵਨ-ਸਫ਼ਰ ਵਿਚ (ਮਾਇਆ) ਕੋਈ ਰੋਕ ਨਹੀਂ ਪਾ ਸਕਦੀ ।
ਹੇ ਨਾਨਕ! ਜੇਹੜੇ ਹਿਰਦੇ ਸਭ ਗੁਣਾਂ ਦੇ ਖ਼ਜ਼ਾਨੇ ਹਰੀ-ਨਾਮ ਅੰਮਿ੍ਰਤ ਨਾਲ ਭਰੇ ਰਹਿੰਦੇ ਹਨ, ਉਹਨਾਂ ਦੇ ਅੰਦਰ ਇਕ ਐਸਾ ਆਨੰਦ ਬਣਿਆ ਰਹਿੰਦਾ ਹੈ ਜਿਵੇਂ ਇਕ-ਰਸ ਸਭ ਕਿਸਮਾਂ ਦੇ ਵਾਜੇ ਮਿਲਵੀਂ ਸੁਰ ਵਿਚ ਵੱਜ ਰਹੇ ਹੋਣ ।੩੬ ।
Follow us on Twitter Facebook Tumblr Reddit Instagram Youtube