ਸਲੋਕੁ ॥
ਥਾਕੇ ਬਹੁ ਬਿਧਿ ਘਾਲਤੇ ਤ੍ਰਿਪਤਿ ਨ ਤ੍ਰਿਸਨਾ ਲਾਥ ॥
ਸੰਚਿ ਸੰਚਿ ਸਾਕਤ ਮੂਏ ਨਾਨਕ ਮਾਇਆ ਨ ਸਾਥ ॥੧॥

Sahib Singh
ਸੰਚਿ = ਇਕੱਠੀ ਕਰ ਕੇ ।
ਸਾਕਤ = ਮਾਇਆ = ਗ੍ਰਸੇ ਜੀਵ ।੧ ।
ਪਉੜੀ: = ਬੰਚ = ਠੱਗੀ ।
ਬਲ ਛਲ = ਵਲ = ਛਲ, ਫ਼ਰੇਬ ।
ਸ੍ਰਮੁ = ਮਿਹਨਤ ।
ਗਾਵਾਰ = ਹੇ ਮੂਰਖ !
ਅਉਸਰ = ਸਮਾ ।
ਥਿਤਿ = ਸ਼ਾਂਤੀ, ਟਿਕਾਉ ।
ਸਿਖ = ਸਿੱਖਿਆ ।
ਅਸਨੇਹੁ = ਨੇਹੁ, ਪਿਆਰ {Ôਨੇਹ ਦੇ ਦੋ ਪੰਜਾਬੀ ਰੂਪ—ਨੇਹੁ, ਅਸਨੇਹੁ ।
    ਵੇਖੋ ‘ਗੁਰਬਾਣੀ ਵਿਆਕਰਣ’} ।੩੩ ।
    
Sahib Singh
ਹੇ ਨਾਨਕ! ਮਾਇਆ-ਗ੍ਰਸੇ ਜੀਵ ਮਾਇਆ ਦੀ ਖ਼ਾਤਰ ਕਈ ਤ੍ਰਹਾਂ ਦੌੜ-ਭੱਜ ਕਰਦੇ ਹਨ, ਪਰ ਰੱਜਦੇ ਨਹੀਂ, ਤ੍ਰਿਸ਼ਨਾ ਮੁੱਕਦੀ ਨਹੀਂ; ਮਾਇਆ ਜੋੜ ਜੋੜ ਕੇ ਆਤਮਕ ਮੌਤ ਸਹੇੜ ਲੈਂਦੇ ਹਨ, ਮਾਇਆ ਭੀ ਨਾਲ ਨਹੀਂ ਨਿਭਦੀ ।੧ ।
ਪਉੜੀ:- ਹੇ ਮੂਰਖ! ਕਿਸੇ ਨੇ ਭੀ ਇਥੇ ਸਦਾ ਬੈਠ ਨਹੀਂ ਰਹਿਣਾ, ਕਿਉਂ ਪੈਰ ਪਸਾਰ ਰਿਹਾ ਹੈਂ ?
(ਕਿਉਂ ਮਾਇਆ ਦੇ ਖਿਲਾਰੇ ਖਿਲਾਰ ਰਿਹਾ ਹੈਂ?) ਤੂੰ ਸਿਰਫ਼ ਮਾਇਆ ਵਾਸਤੇ ਹੀ ਕਈ ਪਾਪੜ ਵੇਲ ਰਿਹਾ ਹੈਂ, ਅਨੇਕਾਂ ਠੱਗੀਆਂ-ਫ਼ਰੇਬ ਕਰ ਰਿਹਾ ਹੈਂ ।
ਹੇ ਮੂਰਖ! ਤੂੰ ਧਨ ਜੋੜ ਰਿਹਾ ਹੈਂ, (ਧਨ ਦੀ ਖ਼ਾਤਰ) ਦੌੜ-ਭੱਜ ਕਰਦਾ ਹੈਂ, ਤੇ ਥੱਕ-ਟੁੱਟ ਜਾਂਦਾ ਹੈਂ, ਪਰ ਅੰਤ ਸਮੇ ਇਹ ਧਨ ਤੇਰੀ ਜਿੰਦ ਦੇ ਕੰਮ ਤਾਂ ਨਹੀਂ ਆਵੇਗਾ ।
(ਹੇ ਭਾਈ!) ਗੁਰਮੁਖਾਂ ਦੀ ਸਿੱਖਿਆ ਧਿਆਨ ਨਾਲ ਸੁਣ, ਪਰਮਾਤਮਾ ਦਾ ਭਜਨ ਕਰ ਆਤਮਕ ਸ਼ਾਂਤੀ (ਤਦੋਂ ਹੀ) ਮਿਲੇਗੀ, ਸਦਾ ਸਿਰਫ਼ ਪਰਮਾਤਮਾ ਨਾਲ (ਦਿਲੀ) ਪ੍ਰੀਤਿ ਬਣਾ ।
ਇਹੀ ਪਿਆਰ ਸਦਾ ਕਾਇਮ ਰਹਿਣ ਵਾਲਾ ਹੈ ।
(ਪਰ) ਹੇ ਨਾਨਕ! (ਆਖ—ਹੇ ਪ੍ਰਭੂ!) ਇਹ ਜੀਵ ਵਿਚਾਰੇ (ਮਾਇਆ ਦੇ ਟਾਕਰੇ ਤੇ ਬੇ-ਵੱਸ) ਹਨ, ਜਿੱਧਰ ਤੂੰਇਹਨਾਂ ਨੂੰ ਲਾਉਂਦਾ ਹੈਂ, ਉਧਰ ਹੀ ਲੱਗਦੇ ਹਨ, ਹਰੇਕ ਸਬਬ ਸਿਰਫ਼ ਤੇਰੇ ਹੱਥ ਵਿਚ ਹੈ, ਤੂੰ ਹੀ ਸਭ ਕੁਝ ਕਰ ਸਕਦਾ ਹੈਂ, ਤੇ ਜੀਵਾਂ ਪਾਸੋਂ) ਕਰਾ ਸਕਦਾ ਹੈਂ ।੩੩ ।
Follow us on Twitter Facebook Tumblr Reddit Instagram Youtube